ਟਰਬੂਲੈਂਸ ਦਾ ਸਾਹਮਣਾ ਕਰਨ ਵਾਲੀ ਏਅਰ ਇੰਡੀਆ ਦੇ ਜਹਾਜ਼ ’ਚ ਸਵਾਰ ਬਰਤਾਨਵੀ ਨਾਗਰਿਕ ਦੇ ਲੱਗੀਆਂ ਸੱਟਾਂ
ਲੰਡਨ , 5 ਅਗਸਤ ( ਮਨਪ੍ਰੀਤ ਸਿੰਘ ਬੱਧਨੀ ਕਲਾਂ )- ਬੀਤੇ ਕੱਲ੍ਹ ਥਾਈਲੈਂਡ ਦੇ ਫੁਕੇਤ ਤੋਂ ਦਿੱਲੀ ਜਾ ਰਹੀ ਏਅਰ ਇੰਡੀਆ ਦੀ ਉਡਾਣ ਨੂੰ ਟਰਬੂਲੈਂਸ ਦਾ ਸਾਹਮਣਾ ਕਰਨਾ ਪਿਆ , ਜਿਸ ਨਾਲ ਕਈ ਯਾਤਰੀਆਂ ਦੇ ਸੱਟਾਂ ਲੱਗੀਆਂ । ਜਿਸ ਸਬੰਧੀ ਜਾਣਕਾਰੀ ਦਿੰਦਿਆਂ ਜਖ਼ਮੀ ਯਾਤਰੀ ਹਰਕੀਰਤ ਸਿੰਘ ਬਰਾੜ ਨੇ ਦੱਸਿਆ ਕਿ ਘਟਨਾ ਮੌਕੇ ਬਾਕੀ ਯਾਤਰੀਆਂ ਵਾਂਗ ਉਹ ਵੀ ਸੌਂ ਰਿਹਾ ਸੀ ਕਿ ਅਚਾਨਕ ਉੱਥਲ ਪੁੱਥਲ ਹੋ ਗਈ ।
ਜ
ਜ਼ੇਰੇ ਇਲਾਜ ਹਰਕੀਰਤ ਸਿੰਘ ਬਰਾੜ
06-08-2026
ਲੰਡਨ , 5 ਅਗਸਤ ( ਮਨਪ੍ਰੀਤ ਸਿੰਘ ਬੱਧਨੀ ਕਲਾਂ )- ਬੀਤੇ ਕੱਲ੍ਹ ਥਾਈਲੈਂਡ ਦੇ ਫੁਕੇਤ ਤੋਂ ਦਿੱਲੀ ਜਾ ਰਹੀ ਏਅਰ ਇੰਡੀਆ ਦੀ ਉਡਾਣ ਨੂੰ ਟਰਬੂਲੈਂਸ ਦਾ ਸਾਹਮਣਾ ਕਰਨਾ ਪਿਆ , ਜਿਸ ਨਾਲ ਕਈ ਯਾਤਰੀਆਂ ਦੇ ਸੱਟਾਂ ਲੱਗੀਆਂ । ਜਿਸ ਸਬੰਧੀ ਜਾਣਕਾਰੀ ਦਿੰਦਿਆਂ ਜਖ਼ਮੀ ਯਾਤਰੀ ਹਰਕੀਰਤ ਸਿੰਘ ਬਰਾੜ ਨੇ ਦੱਸਿਆ ਕਿ ਘਟਨਾ ਮੌਕੇ ਬਾਕੀ ਯਾਤਰੀਆਂ ਵਾਂਗ ਉਹ ਵੀ ਸੌਂ ਰਿਹਾ ਸੀ ਕਿ ਅਚਾਨਕ ਉੱਥਲ ਪੁੱਥਲ ਹੋ ਗਈ । ਉਸ ਨੇ ਕਿਹਾ ਕਿ ਅਚਾਨਕ ਵਾਪਰੇ ਇਸ ਹਾਦਸੇ ਨਾਲ ਸਾਰੇ ਯਾਤਰੀ ਘਬਰਾ ਗਏ । ਕਿਸੇ ਨੂੰ ਵੀ ਕੁਝ ਸਮਝ ਨਹੀਂ ਸੀ ਆ ਰਿਹਾ ਕਿ ਕੀ ਹੋ ਰਿਹਾ ਹੈ , ਇਸ ਘਟਨਾ ਨਾਲ ਉਸ ਦੇ ਮੱਥੇ ਤੇ ਅੱਖ ਕੋਲ ਸੱਟਾਂ ਲੱਗੀਆਂ ਹਨ । ਜਦ ਕਿ ਉਸ ਦੀ ਮੰਗੇਤਰ ਵੀ ਜਖ਼ਮੀ ਹੋਈ ਹੈ । ਜਾਣਕਾਰੀ ਅਨੁਸਾਰ ਉਕਤ ਘਟਨਾ ਵਿਚ 15-20 ਯਾਤਰੀਆਂ ਦੇ ਸੱਟਾਂ ਲੱਗੀਆਂ ਹਨ । ਯਾਤਰੀਆਂ ਨੂੰ ਏਅਰ ਇੰਡੀਆ ਵਲੋਂ ਡਾਕਟਰੀ ਸਹਾਇਤਾ ਦਿੱਤੀ ਜਾ ਰਹੀ ਹੈ ਅਤੇ ਨੇੜਲੇ ਇਕ ਹੋਟਲ ਵਿੱਚ ਰੱਖਿਆ ਗਿਆ ਹੈ । ਹਰਕੀਰਤ ਦੇ ਪਿਤਾ ਮਨਜੀਤ ਸਿੰਘ ਬਰਾੜ ਨੇ ਕਿਹਾ ਕਿ ਉਹ ਘਟਨਾ ਨੂੰ ਲੈ ਕੇ ਚਿੰਤਤ ਹਨ ਅਤੇ ਆਪਣੇ ਬੱਚਿਆਂ ਦੀ ਜਲਦੀ ਸਹੀ ਸਲਾਮਤ ਵਾਪਸੀ ਦੀ ਕਾਮਨਾ ਕਰਦੇ ਹਨ ।