ਸੈਕਰਾਮੈਂਟੋ, 5 ਜੂਨ (ਹੁਸਨ ਲੜੋਆ ਬੰਗਾ)-ਇਕ ਭਾਰਤੀ ਡਰਾਈਵਰ ਨੂੰ ਓਹੀਓ 'ਚ ਇਕ ਭਿਆਨਕ ਹਾਦਸੇ ਲਈ ਦੋਸ਼ੀ ਠਹਿਰਾਇਆ ਗਿਆ ਹੈ ਜਿਸ 'ਚ ਉਸ ਦੇ ਗਰਭਵਤੀ ਕਿਸ਼ੋਰ ਸਾਥੀ ਤੇ ਉਸ ਦੇ ਅਣਜੰਮੇ ਬੱਚੇ ਦੀ ਮÏਤ ਹੋ ਗਈ ਸੀ¢ 33 ਸਾਲਾ ਤਰਸੇਮ ਸਿੰਘ ਨੂੰ 16 ਫਰਵਰੀ ਨੂੰ ਹੋਏ ਹਾਦਸੇ ਦੇ ਸੰਬੰਧ 'ਚ ਗੈਰ ਇਰਾਦਾ ਕਤਲ, ਲਾਪਰਵਾਹੀ ਵਰਤਣ ਸਮੇਤ ਕਈ ਸੰਗੀਨ ਦੋਸ਼ਾਂ ਤਹਿਤ ਦੋਸ਼ੀ ਠਹਿਰਾਇਆ ਗਿਆ ਹੈ ¢ਇਸ ਹਾਦਸੇ 'ਚ 17 ਸਾਲਾ ਐਸ਼ਲੀ ਹੋਮਜ਼ ਅਤੇ ਉਸ ਦੇ ਅਣਜੰਮੇ ਬੱਚੇ ਦੀ ਮÏਤ ਹੋ ਗਈ ਸੀ¢ ਯੂ.ਐਸ. ਇਮੀਗ੍ਰੇਸ਼ਨ ਤੇ ਕਸਟਮਜ਼ ਇਨਫੋਰਸਮੈਂਟ ਅਨੁਸਾਰ ਅਪਰਾਧਿਕ ਕੇਸ ਦੀ ਸੁਣਵਾਈ ਮੁਕੰਮਲ ਹੋਣ ਤੋਂ ਉਸ ਵਿਰੁੱਧ ਦੇਸ਼ ਨਿਕਾਲੇ ਦੀ ਕਾਰਵਾਈ ਹੋਵੇਗੀ ਤੇ ਸੰਭਾਵੀ ਤÏਰ 'ਤੇ ਉਸ ਨੂੰ ਭਾਰਤ ਵਾਪਿਸ ਭੇਜ ਦਿੱਤਾ ਜਾਵੇਗਾ¢ ਯੂ.ਐਸ. ਡਿਪਾਰਟਮੈਂਟ ਆਫ਼ ਹੋਮਲੈਂਡ ਸਿਕਿਓਰਿਟੀ ਅਨੁਸਾਰ ਉਹ ਫਰਵਰੀ 2017 'ਚ ਕੈਲੀਫੋਰਨੀਆ ਵਿਚ ਦੱਖਣੀ ਸਰਹੱਦ ਰਾਹੀਂ ਗੈਰ-ਕਾਨੂੰਨੀ ਤÏਰ 'ਤੇ ਅਮਰੀਕਾ 'ਚ ਦਾਖਲ ਹੋਇਆ ਸੀ¢ ਉਸ ਨੂੰ ਉਸ ਸਮੇਂ ਗਿ੍ਫ਼ਤਾਰ ਕਰ ਲਿਆ ਗਿਆ ਸੀ ਪਰ ਜੱਜ ਦੇ ਆਦੇਸ਼ ਤੋਂ ਬਾਅਦ ਉਸ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਸੀ |