08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਸਾਊਥਹੈਂਪਟਨ 'ਚ ਸਿੱਖ ਭਾਈਚਾਰੇ ਦੇ ਆਗੂਆਂ ਸਮੇਤ ਵੱਖ-ਵੱਖ ਧਰਮਾ ਦੇ ਆਗੂਆਂ ਦੀ ਇਕੱਤਰਤਾ ਅਤੇ ਹੈਨਰੀ ਨÏਵਾਕ ਦੀ ਹੱਤਿਆ ਦੀ ਨਿੰਦਾ

Ad Position 21
No active advertisement
ਅਜੀਤ ਡੈਸਕ 06-06-2026
ਲੰਡਨ, 5 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸਾਊਥਹੈਂਪਟਨ 'ਚ ਸਿੱਖ ਭਾਈਚਾਰੇ ਦੇ ਆਗੂਆਂ ਨੇ ਹੈਨਰੀ ਨੋਵਾਕ ਦੇ ਕਤਲ ਤੋਂ ਬਾਅਦ ਹੋਏ ਹਿੰਸਕ ਪ੍ਰਦਰਸ਼ਨਾਂ ਤੋਂ ਬਾਅਦ ਸ਼ਾਂਤੀ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਰੱਖਣ ਦੀ ਅਪੀਲ ਕੀਤੀ ਹੈ¢ ਸਾਊਥਹੈਂਪਟਨ ਦੇ ਸਿੱਖ ਭਾਈਚਾਰੇ ਦੀ ਨੁਮਾਇੰਦਗੀ ਕਰਦੀ ਸਾਊਥਹੈਂਪਟਨ ਗੁਰਦੁਆਰਾ ਕੌਂਸਲ ਨੇ ਦਿਗਵਾ ਦੇ ਕੀਤੇ ਦੀ ਨਿੰਦਾ ਕੀਤੀ, ਪਰ ਇਹ ਵੀ ਕਿਹਾ ਕਿ ਸੜਕਾਂ 'ਤੇ ਹਿੰਸਾ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਣਾ ਚਾਹੀਦਾ | ਦਿਗਵਾ ਨੇ 18 ਸਾਲਾ ਨੋਵਾਕ 'ਤੇ ਇਕ ਧਾਰਦਾਰ ਹਥਿਆਰ ਨਾਲ ਹਮਲਾ ਕੀਤਾ ਸੀ, ਜਿਸ ਬਾਰੇ ਉਸ ਨੇ ਕਿਹਾ ਕਿ ਉਹ ਇਸ ਨੂੰ ਧਾਰਮਿਕ ਕਾਰਨਾਂ ਕਰਕੇ ਰੱਖਦਾ ਸੀ ਅਤੇ ਫਿਰ ਉਸਨੇ ਘਟਨਾ ਸਥਾਨ 'ਤੇ ਪੁਲਿਸ ਨੂੰ ਝੂਠ ਬੋਲਿਆ¢ ਉਸ ਨੇ ਦਾਅਵਾ ਕੀਤਾ ਸੀ ਕਿ ਉਹ ਨਸਲਵਾਦੀ ਹਮਲੇ ਦਾ ਸ਼ਿਕਾਰ ਹੋਇਆ ਹੈ, ਜਿਸ ਕਾਰਨ ਅਧਿਕਾਰੀਆਂ ਨੇ ਵਿਕਰਮ ਦਿਗਵਾ ਦੀ ਬਜਾਏ ਨੋਵਾਕ ਨੂੰ ਹੀ ਗਿ੍ਫ਼ਤਾਰ ਕਰ ਲਿਆ¢ ਸਾਊਥਹੈਂਪਟਨ ਗੁਰਦੁਆਰਾ ਕÏਾਸਲ ਦੇ ਪ੍ਰੀਥੀਪਾਲ ਸਿੰਘ ਨੇ ਕਿਹਾ ਕਿ ਭਾਈਚਾਰਾ ਨੋਵਾਕ ਦੇ ਪਰਿਵਾਰ ਦੇ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ¢ ਉਨ੍ਹਾਂ ਕਿਹਾ ਪ੍ਰਦਰਸ਼ਨ ਵੇਲੇ ਮੈਂ ਜੋ ਦਿ੍ਸ਼ ਵੇਖੇ ਹਨ, ਉਹ ਭਿਆਨਕ ਹਨ ਅਤੇ ਇਸ ਨਾਲ ਭਾਈਚਾਰੇ ਵਿਚ ਕਾਫ਼ੀ ਤਣਾਅ ਪੈਦਾ ਹੋਇਆ ਹੈ¢ ਅਸੀਂ ਸਾਊਥਹੈਂਪਟਨ ਤੇ ਇਸ ਤੋਂ ਬਾਹਰ ਸ਼ਾਂਤੀ ਅਤੇ ਭਾਈਚਾਰਾ ਦੇਖਣਾ ਚਾਹੁੰਦੇ ਹਾਂ¢ ਕÏਾਸਲ ਦੇ ਸਾਬਕਾ ਪ੍ਰਧਾਨ ਤੇ ਭਾਈਚਾਰਕ ਆਗੂ ਹਰਜਾਪ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਅਜਿਹੀ ਘਟਨਾ ਨਹੀਂ ਦੇਖੀ, ਜਿਸ ਵਿੱਚ ਸਿੱਖ ਭਾਈਚਾਰੇ 'ਤੇ ਇੰਨਾ ਧਿਆਨ ਕੇਂਦਰਿਤ ਕੀਤਾ ਗਿਆ ਹੋਵੇ¢ ਉਨ੍ਹਾਂ ਕਿਹਾ ਕਿ ਸਿੱਖ ਧਰਮ ਦੀਆਂ ਮਾਨਤਾਵਾਂ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦੀਆਂ ਕਿ ਆਸਥਾ ਦੇ ਤÏਰ 'ਤੇ ਰੱਖੀ ਜਾਣ ਵਾਲੀ ਕਿਰਪਾਨ ਨੂੰ 'ਲੋਕਾਂ 'ਤੇ ਹਮਲਾ ਕਰਨ ਦੇ ਹਥਿਆਰ' ਵਜੋਂ ਵਰਤਿਆ ਜਾਵੇ¢ ਉਨ੍ਹਾਂ ਨੇ ਬਿ੍ਟਿਸ਼ ਇਤਿਹਾਸ ਵਿੱਚ ਭਾਈਚਾਰੇ ਦੀ ਭੂਮਿਕਾ ਅਤੇ ਦੋਵੇਂ ਵਿਸ਼ਵ ਯੁੱਧਾਂ 'ਚ ਉਨ੍ਹਾਂ ਦੇ ਯੋਗਦਾਨ 'ਤੇ ਵੀ ਧਿਆਨ ਦਿਵਾਇਆ¢ ਦਿ ਬਿਸ਼ਪ ਆਫ਼ ਸਾਊਥਹੈਂਪਟਨ, ਰਿਆਨਨ ਕਿੰਗ ਨੇ ਬੁੱਧਵਾਰ ਨੂੰ ਚਰਚ ਆਫ਼ ਇੰਗਲੈਂਡ ਤੇ ਸਾਊਥਹੈਂਪਟਨ ਕÏਾਸਲ ਆਫ਼ ਫੇਥਜ਼ ਦੇ ਸਾਥੀਆਂ ਨਾਲ ਮਿਲ ਕੇ ਸਿੱਖ ਭਾਈਚਾਰੇ ਨਾਲ ਮੁਲਾਕਾਤ ਕੀਤੀ ਤੇ ਇੱਕਜੁੱਟਤਾ ਦਿਖਾਈ¢ ਸਾਊਥਹੈਂਪਟਨ ਦੀ ਸਿੱਖ ਸੰਸਦ ਮੈਂਬਰ ਸਤਵੀਰ ਕÏਰ ਨੇ ਪ੍ਰਦਰਸ਼ਨਾਂ ਤੋਂ ਪ੍ਰਭਾਵਿਤ ਭਾਈਚਾਰੇ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ¢ ਉਨ੍ਹਾਂ ਕਿਹਾ ਕਿ ਮੈਂ ਹੁਣੇ-ਹੁਣੇ ਇਕ ਮਾਂ ਨਾਲ ਗੱਲ ਕਰ ਰਹੀ ਸੀ ਜੋ ਹੁਣ ਆਪਣੇ ਬੱਚਿਆਂ ਦੇ ਘਰ ਤੋਂ ਬਾਹਰ ਨਿਕਲਣ ਨੂੰ ਲੈ ਕੇ ਚਿੰਤਤ ਹੈ¢ ਹਿੰਸਾ ਅਤੇ ਅਵਿਵਸਥਾ ਕਦੇ ਵੀ ਠੀਕ ਨਹੀਂ ਹੁੰਦੀ ਅਤੇ ਨਾ ਹੀ ਇਹ ਕਿਸੇ ਸਮੱਸਿਆ ਦਾ ਹੱਲ ਹੈ¢ ਬਰਮਿੰਘਮ ਦੇ ਸੰਸਦ ਮੈਂਬਰ ਪ੍ਰੀਤ ਕÏਰ ਗਿੱਲ ਨੇ ਕਿਹਾ ਕਿ ਮੈਂ ਚਾਹੁੰਦੀ ਹਾਂ ਅਤੇ ਆਪਣੇ ਸਾਰੇ ਭਾਈਚਾਰਿਆਂ ਨੂੰ ਅਪੀਲ ਕਰਦੀ ਹਾਂ ਕਿ ਅਸੀਂ ਕਿਸੇ ਇਕ ਕਾਤਲ ਦੀਆਂ ਹਰਕਤਾਂ ਕਾਰਨ ਆਪਣੇ ਭਾਈਚਾਰਿਆਂ 'ਚ ਵੰਡ ਨਾ ਪੈਣ ਦੇਈਏ, ਅਤੇ ਨਾ ਹੀ ਦੁਸ਼ਮਣੀ ਜਾਂ ਗਲਤ ਜਾਣਕਾਰੀ ਨੂੰ ਉਤਸ਼ਾਹਿਤ ਕਰੀਏ¢




Ad Position 22
No active advertisement
ਪਿਛਲੀ ਖ਼ਬਰ ਗੁਰਦੀਪ ਸਿੰਘ ਚੱਗਰ ਦੀ 50ਵੀਂ ਬਰਸੀ ਮÏਕੇ ਸਾਊਥਾਲ 'ਚ ਯਾਦਗਾਰ ਮਾਰਚ ਅਗਲੀ ਖ਼ਬਰ ਤਿੰਨ ਬੱਚਿਆਂ ਦੀ ਹੱਤਿਆ ਮਾਮਲੇ ਦੇ ਦੋਸ਼ੀ ਐਲਨ ਸ਼ੋਨਬੋਰਨ ਨੂੰ ਸ਼ਰਤੀਆ ਰਿਹਾਈ ਮਿਲੀ
Ad Position 24