21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਫੋਰਟ ਸੇਂਟ ਜੌਨ ਵਿੱਚ 11ਵਾਂ ਸਾਲਾਨਾ ਮੇਲਾ ਕਰਵਾਇਆ ਗਿਆ

Ad Position 21
No active advertisement
ਅਜੀਤ ਡੈਸਕ 09-06-2026
ਵੈਨਕੂਵਰ, 8 ਜੂਨ (ਮਲਕੀਤ ਸਿੰਘ) ਕੈਨੇਡਾ ਦੇ ਸੂਬੇ ਬਿ੍ਟਿਸ਼ ਕੋਲੰਬੀਆ ਦੇ ਫੋਰਟ ਸੇਂਟ ਜੌਨ ਸ਼ਹਿਰ ਵਿੱਚ 11ਵਾਂ ਸਾਲਾਨਾ ਪ੍ਰਾਈਡ ਵਾਕ ਅਤੇ ਮੇਲਾ ਉਤਸ਼ਾਹ ਨਾਲ ਮਨਾਇਆ ਗਿਆ | ਮੀਂਹ ਅਤੇ ਠੰਢੇ ਮੌਸਮ ਦੇ ਬਾਵਜੂਦ ਕਰੀਬ 200 ਲੋਕਾਂ ਨੇ ਇਸ ਮੇਲੇ ਵਿੱਚ ਸ਼ਮੂਲੀਅਤ ਕਰਕੇ ਸ਼ਹਿਰ ਵਿੱਚ ਮਾਰਚ ਕੱਢਿਆ ਵੱਖ-ਵੱਖ ਸੰਸਥਾਵਾਂ ਅਤੇ ਭਾਈਚਾਰਕ ਗਰੁੱਪਾਂ ਵੱਲੋਂ ਸਟਾਲ ਲਗਾਏ ਗਏ, ਜਦਕਿ ਪਰਿਵਾਰਾਂ ਅਤੇ ਬੱਚਿਆਂ ਲਈ ਮਨੋਰੰਜਕ ਗਤੀਵਿਧੀਆਂ ਵੀ ਕਰਵਾਈਆਂ ਗਈਆਂ | ਪ੍ਰਬੰਧਕਾਂ ਨੇ ਕਿਹਾ ਕਿ ਪ੍ਰਾਈਡ ਮੇਲੇ ਦਾ ਮਕਸਦ ਹਰ ਵਿਅਕਤੀ ਲਈ ਸਨਮਾਨ, ਬਰਾਬਰੀ ਦਾ ਸੁਨੇਹਾ ਦੇਣਾ ਹੈ | ਉਨ੍ਹਾਂ ਅਨੁਸਾਰ ਭਾਵੇਂ ਮੌਸਮ ਅਨੁਕੂਲ ਨਹੀਂ ਸੀ, ਪਰ ਲੋਕਾਂ ਦਾ ਉਤਸ਼ਾਹ ਅਤੇ ਸਮਰਥਨ ਕਾਬਿਲ-ਏ-ਤਾਰੀਫ਼ ਰਿਹਾ |
Ad Position 22
No active advertisement
ਪਿਛਲੀ ਖ਼ਬਰ ਪ੍ਰਬਦੀਪ ਕੌਰ ਸੰਘੇੜਾ 'ਸਪੋਰਟਸ ਹਾਲ ਆਫ ਫੇਮ' ਨਾਲ ਸਨਮਾਨਿਤ ਅਗਲੀ ਖ਼ਬਰ ਸਰੀ 'ਚ ਅਕਾਲੀ ਦਲ ਦੇ ਵਰਕਰਾਂ ਦੀ ਇਕੱਤਰਤਾ -ਅਕਾਲੀ ਆਗੂਆਂ ਦੀ ਕੈਨੇਡਾ ਆਮਦ ਸਬੰਧੀ ਹੋਈਆਂ ਵਿਚਾਰਾਂ
Ad Position 24