21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਪ੍ਰਬਦੀਪ ਕੌਰ ਸੰਘੇੜਾ 'ਸਪੋਰਟਸ ਹਾਲ ਆਫ ਫੇਮ' ਨਾਲ ਸਨਮਾਨਿਤ

Ad Position 21
No active advertisement
ਅਜੀਤ ਡੈਸਕ 09-06-2026
ਐਬਟਸਫੋਰਡ, 8 ਜੂਨ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੀ ਨਾਮਵਰ ਪੰਜਾਬਣ ਭਾਰਤੋਲਕ ਖਿਡਾਰਨ ਪ੍ਰਬਦੀਪ ਕੌਰ ਸੰਘੇੜਾ ਨੂੰ ਖੇਡਾਂ ਦੇ ਖੇਤਰ ਵਿਚ ਦਿੱਤੇ ਜਾਂਦੇ ਵਕਾਰੀ ਸਨਮਾਨ 'ਸਪੋਰਟਸ ਹਾਲ ਆਫ ਫੇਮ' ਨਾਲ ਸਨਮਾਨਤ ਕੀਤਾ ਹੈ | ਪ੍ਰਬਦੀਪ ਨੂੰ ਇਹ ਸਨਮਾਨ ਰਾਸ਼ਟਰੀ ਤੇ ਅੰਤਰਰਾਸ਼ਟਰੀ ਵੇਟਲਿਫਟਿੰਗ ਮੁਕਾਬਲਿਆਂ 'ਚ ਕੀਤੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਦਿੱਤਾ ਗਿਆ ਹੈ | ਪ੍ਰਬਦੀਪ ਕੌਰ ਸੰਘੇੜਾ ਨੇ ਛੋਟੀ ਉਮਰ ਤੋਂ ਹੀ ਵੇਟਲਿਫਟਿੰਗ ਦੀ ਸ਼ੁਰੂਆਤ ਕੀਤੀ | ਉਸਨੂੰ ਇਸ ਖੇਡ ਲਈ ਪ੍ਰੇਰਣਾ ਆਪਣੇ ਪਿਤਾ ਹਰਨੇਕ ਸਿੰਘ ਸੰਘੇੜਾ ਤੋਂ ਮਿਲੀ, ਜੋ ਭਾਰਤ ਵਿਚ ਇਕ ਸਮੇਂ ਰਾਸ਼ਟਰੀ ਰਿਕਾਰਡ ਧਾਰਕ ਰਹੇ ਸਨ | ਖੇਡ ਨਾਲ ਜੁੜੇ ਪਰਿਵਾਰ ਵਿੱਚ ਵੱਡੀ ਹੋਣ ਕਾਰਨ ਉਸਦੇ ਅੰਦਰ ਕੈਨੇਡਾ ਦੀ ਨੁਮਾਇੰਦਗੀ ਕਰਨ ਅਤੇ ਆਪਣੇ ਪਰਿਵਾਰ ਦੀ ਵਿਰਾਸਤ ਨੂੰ ਅੱਗੇ ਵਧਾਉਣ ਦਾ ਜਜ਼ਬਾ ਪੈਦਾ ਹੋਇਆ | ਜੂਨੀਅਰ ਪੱਧਰ 'ਤੇ ਪ੍ਰਬਦੀਪ ਨੇ ਕੈਨੇਡੀਅਨ ਜੂਨੀਅਰ ਨੈਸ਼ਨਲ ਚੈਂਪੀਅਨਸ਼ਿਪਸ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ | ਉਸਨੇ 2008 ਤੋਂ 2013 ਤੱਕ ਕਈ ਖਿਤਾਬ ਜਿੱਤੇ ਅਤੇ 2012 ਵਿਚ 'ਸਰਵੋਤਮ ਮਹਿਲਾ ਲਿਫਟਰ' ਦਾ ਸਨਮਾਨ ਹਾਸਲ ਕੀਤਾ | ਅੰਤਰਰਾਸ਼ਟਰੀ ਪੱਧਰ 'ਤੇ ਉਸਨੇ 2006 ਅਤੇ 2007 ਵਿਚ ਸਬ-ਯੂਥ ਪੈਨ ਅਮਰੀਕਨ ਚੈਂਪੀਅਨਸ਼ਿਪਸ ਵਿੱਚ ਸੋਨੇ ਦੇ ਤਮਗੇ ਜਿੱਤੇ ਤੇ 2010 ਯੂਥ ਓਲੰਪਿਕ ਖੇਡਾਂ ਵਿਚ ਕੈਨੇਡਾ ਦੀ ਇਕੱਲੀ ਮਹਿਲਾ ਵੇਟਲਿਫਟਰ ਵਜੋਂ ਹਿੱਸਾ ਲਿਆ | ਉਸਨੇ ਜੂਨੀਅਰ ਵਰਲਡ ਚੈਂਪੀਅਨਸ਼ਿਪਸ ਵਿਚ ਚਾਂਦੀ ਦਾ ਤਮਗਾ ਅਤੇ ਜੂਨੀਅਰ ਕਾਮਨਵੈਲਥ ਚੈਂਪੀਅਨਸ਼ਿਪਸ ਵਿਚ ਸੋਨੇ ਦਾ ਤਮਗਾ ਵੀ ਜਿੱਤਿਆ | ਸੀਨੀਅਰ ਪੱਧਰ 'ਤੇ ਵੀ ਉਸਦੀ ਕਾਮਯਾਬੀ ਜਾਰੀ ਰਹੀ | ਉਸਨੇ ਰਾਸ਼ਟਰੀ ਮੁਕਾਬਲਿਆਂ 'ਚ ਕਈ ਵਾਰ ਪੋਡਿਅਮ ਸਥਾਨ ਹਾਸਲ ਕੀਤੇ ਅਤੇ 2013 ਦੀ ਸੀਨੀਅਰ ਕਾਮਨਵੈਲਥ ਚੈਂਪੀਅਨਸ਼ਿਪਸ 'ਚ ਚਾਂਦੀ ਦਾ ਤਮਗਾ ਜਿੱਤਿਆ | ਇਕ ਦਹਾਕੇ ਤੋਂ ਵੱਧ ਸਮੇਂ ਤੱਕ ਉਸਨੇ ਪੈਨ ਅਮਰੀਕਨ ਖੇਡਾਂ, ਵਰਲਡ ਚੈਂਪੀਅਨਸ਼ਿਪਸ ਤੇ ਹੋਰ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਕੈਨੇਡਾ ਦੀ ਨੁਮਾਇੰਦਗੀ ਕੀਤੀ | ਪ੍ਰਬਦੀਪ ਆਪਣੀ ਸਫਲਤਾ ਦਾ ਸਿਹਰਾ ਆਪਣੇ ਮਾਤਾ-ਪਿਤਾ ਅਤੇ ਲੰਬੇ ਸਮੇਂ ਦੇ ਕੋਚ ਮੱਖਣ ਸੰਧੂ ਨੂੰ ਦਿੰਦੀ ਹੈ | ਅੱਜ ਵੀ ਉਸ ਦੀਆਂ ਪ੍ਰਾਪਤੀਆਂ ਨੌਜਵਾਨ ਖਿਡਾਰੀਆਂ ਲਈ ਪ੍ਰੇਰਣਾ ਦਾ ਸਰੋਤ ਹਨ ਤੇ ਉਹ ਆਪਣੀ ਧੀ ਨਾਲ ਵੀ ਇਸ ਖੇਡ ਪ੍ਰਤੀ ਆਪਣਾ ਜਜ਼ਬਾ ਸਾਂਝਾ ਕਰਦੀ ਹੈ |



Ad Position 22
No active advertisement
ਪਿਛਲੀ ਖ਼ਬਰ ਬਿ੍ਟਿਸ਼ ਕੋਲੰਬੀਆ 'ਚ ਬਾਈਕ ਹਾਦਸਿਆਂ ਵਿਚ ਚਿੰਤਾਜਨਕ ਵਾਧਾ -ਮÏਤਾਂ ਦੀ ਗਿਣਤੀ ਤਿੰਨ ਗੁਣਾ ਵਧੀ ਅਗਲੀ ਖ਼ਬਰ ਫੋਰਟ ਸੇਂਟ ਜੌਨ ਵਿੱਚ 11ਵਾਂ ਸਾਲਾਨਾ ਮੇਲਾ ਕਰਵਾਇਆ ਗਿਆ
Ad Position 24