02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਲਹਿੰਦੇ ਪੰਜਾਬ ਤੋਂ ਅਮਰੀਕਾ ਤੱਕ ਬਣੀ ਡਾਕਟਰੀ ਸ਼ੋਹਰਤ ’ਤੇ ਧੋਖਾਧੜੀ ਦੇ ਦੋਸ਼ਾਂ ਦਾ ਸਾਇਆ

Ad Position 21
No active advertisement
ਅਜੀਤ ਡੈਸਕ 15-07-2026

ਐਰੀਜ਼ੋਨਾ ’ਚ ਡਾ. ਇਰਫਾਨ ਫ਼ਾਜ਼ਿਲ ’ਤੇ 5 ਕਰੋੜ ਡਾਲਰ ਦੀ ਧੋਖਾਧੜੀ ਦੇ ਦੋਸ਼

ਨਿਊਯਾਰਕ, 14 ਜੁਲਾਈ (ਰਾਜੂ ਸਹਿਬਾਜ਼ਪੁਰਾ )-_—ਅਮਰੀਕਾ ਦੇ ਐਰੀਜ਼ੋਨਾ ਸੂਬੇ ਦੇ ਯੂਮਾ ਸ਼ਹਿਰ ਵਿੱਚ ਮਸ਼ਹੂਰ ਡਾਕਟਰ ਵਜੋਂ ਪਛਾਣ ਬਣਾਉਣ ਵਾਲੇ ਪਾਕਿਸਤਾਨੀ ਮੂਲ ਦੇ ਡਾ. ਇਰਫਾਨ ਫ਼ਾਜ਼ਿਲ ਹੁਣ ਵੱਡੀ ਕਥਿਤ ਵਿੱਤੀ ਧੋਖਾਧੜੀ ਦੇ ਮਾਮਲੇ ਵਿੱਚ ਕਾਨੂੰਨੀ ਘੇਰੇ ’ਚ ਹਨ। ਕਦੇ ਕਾਮਯਾਬੀ, ਆਲੀਸ਼ਾਨ ਜੀਵਨ ਅਤੇ ਮੈਡੀਕਲ ਸੇਵਾਵਾਂ ਦੀ ਚਮਕਦਾਰ ਤਸਵੀਰ ਪੇਸ਼ ਕਰਨ ਵਾਲੇ ਡਾਕਟਰ ਨੂੰ ਗ੍ਰਿਫ਼ਤਾਰ ਕਰਕੇ ਯੂਮਾ ਕਾਊਂਟੀ ਡਿਟੈਨਸ਼ਨ ਸੈਂਟਰ ਵਿੱਚ ਰੱਖਿਆ ਗਿਆ ਹੈ। ਅਦਾਲਤ ਨੇ ਉਸ ਦੀ ਜ਼ਮਾਨਤ 5 ਕਰੋੜ ਡਾਲਰ ਨਿਰਧਾਰਤ ਕੀਤੀ ਹੈ।
ਸਰਕਾਰੀ ਵਕੀਲਾਂ ਦਾ ਦੋਸ਼ ਹੈ ਕਿ ਡਾ. ਫ਼ਾਜ਼ਿਲ ਨਾਲ ਜੁੜੀਆਂ ਮੈਡੀਕਲ ਸੰਸਥਾਵਾਂ ਰਾਹੀਂ ਕਥਿਤ ਤੌਰ ’ਤੇ ਝੂਠੇ ਇਲਾਜ, ਨਾ ਦਿੱਤੀਆਂ ਗਈਆਂ ਸੇਵਾਵਾਂ ਦੀ ਬਿਲਿੰਗ ਅਤੇ ਹੋਰ ਗੜਬੜੀਆਂ ਕਰਕੇ ਸਰਕਾਰੀ ਤੇ ਬੀਮਾ ਫੰਡਾਂ ਨੂੰ ਨੁਕਸਾਨ ਪਹੁੰਚਾਇਆ ਗਿਆ। ਜਾਂਚਕਰਤਿਆਂ ਵੱਲੋਂ ਇਸ ਪੂਰੇ ਢਾਂਚੇ ਨੂੰ ਇੱਕ ਵੱਡੇ ਕਥਿਤ ਅਪਰਾਧਿਕ ਜਾਲ ਵਜੋਂ ਦੇਖਿਆ ਜਾ ਰਿਹਾ ਹੈ। ਡਾਕਟਰ ਖ਼ਿਲਾਫ਼ ਧੋਖਾਧੜੀ, ਚੋਰੀ, ਸਾਜ਼ਿਸ਼ ਅਤੇ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਗੰਭੀਰ ਫੈਲੋਨੀ ਦੋਸ਼ ਲਗਾਏ ਗਏ ਹਨ।
ਪ੍ਰੋਸਿਕਿਊਟਰਾਂ ਨੇ ਅਦਾਲਤ ਵਿੱਚ ਦਾਅਵਾ ਕੀਤਾ ਕਿ ਡਾ. ਫ਼ਾਜ਼ਿਲ ਦੇ ਵਿਦੇਸ਼ੀ ਵਿੱਤੀ ਸੰਪਰਕ ਅਤੇ ਖਾਤੇ ਹਨ, ਜਦਕਿ ਉਸ ਦੀ ਪਤਨੀ ਨਾਦੀਆ ਹਨੀਫ਼ ਨਾਲ ਦੁਬਈ ਵਿੱਚ ਚੱਲਦੇ ਇੱਕ ਕਲੀਨਿਕ ਦਾ ਵੀ ਜ਼ਿਕਰ ਕੀਤਾ ਗਿਆ। ਅਧਿਕਾਰੀਆਂ ਨੇ ਇਸ ਆਧਾਰ ’ਤੇ ਉਸ ਨੂੰ ਦੇਸ਼ ਛੱਡ ਕੇ ਭੱਜਣ ਦਾ ਖ਼ਤਰਾ ਦੱਸਿਆ। ਜਾਂਚ ਦੌਰਾਨ ਉਸ ਨਾਲ ਜੁੜੇ ਹਵਾਈ ਜਹਾਜ਼, ਮਹਿੰਗੀਆਂ ਕਾਰਾਂ ਅਤੇ ਹੋਰ ਜਾਇਦਾਦਾਂ ਜ਼ਬਤ ਕਰਨ ਦੇ ਨਾਲ ਬੈਂਕ ਖਾਤੇ ਵੀ ਫ੍ਰੀਜ਼ ਕੀਤੇ ਗਏ ਹਨ। ਕੁਝ ਕ੍ਰੈਡਿਟ ਕਾਰਡ ਵੱਖ-ਵੱਖ ਨਾਂਵਾਂ, ਇੱਥੋਂ ਤੱਕ ਕਿ ਕਰਮਚਾਰੀਆਂ ਦੇ ਨਾਂ ’ਤੇ ਹੋਣ ਦਾ ਵੀ ਦਾਅਵਾ ਕੀਤਾ ਗਿਆ ਹੈ।
ਬਚਾਅ ਪੱਖ ਦੇ ਵਕੀਲ ਜੇਰੇਮੀ ਕਲੈਰਿਜ ਨੇ 5 ਕਰੋੜ ਡਾਲਰ ਦੀ ਜ਼ਮਾਨਤ ਨੂੰ ਬਹੁਤ ਵੱਧ ਦੱਸਦਿਆਂ ਕਿਹਾ ਕਿ ਸਰਕਾਰ ਵੱਲੋਂ ਜਾਇਦਾਦਾਂ ਅਤੇ ਖਾਤੇ ਜ਼ਬਤ ਕੀਤੇ ਜਾਣ ਤੋਂ ਬਾਅਦ ਉਸ ਦੇ ਮੁਅੱਕਲ ਲਈ ਇਹ ਰਕਮ ਭਰਨਾ ਲਗਭਗ ਅਸੰਭਵ ਹੋ ਗਿਆ ਹੈ। ਵਕੀਲ ਨੇ ਇਹ ਵੀ ਦਲੀਲ ਦਿੱਤੀ ਕਿ ਡਾ. ਫ਼ਾਜ਼ਿਲ ਲਗਭਗ 15 ਸਾਲਾਂ ਤੋਂ ਐਰੀਜ਼ੋਨਾ ਵਿੱਚ ਡਾਕਟਰੀ ਸੇਵਾਵਾਂ ਦੇ ਰਹੇ ਹਨ। ਅਦਾਲਤ ਨੇ ਫਿਲਹਾਲ ਜ਼ਮਾਨਤ ਘਟਾਉਣ ਦੀ ਮੰਗ ਮਨਜ਼ੂਰ ਨਹੀਂ ਕੀਤੀ।
ਰਿਪੋਰਟਾਂ ਅਨੁਸਾਰ ਡਾ. ਫ਼ਾਜ਼ਿਲ ਅਤੇ ਉਸ ਦੀ ਪਤਨੀ ਨੇ ਯੂਮਾ ਵਿੱਚ Bio Family Clinic ਸਮੇਤ ਕਈ ਮੈਡੀਕਲ ਕੇਂਦਰਾਂ ਰਾਹੀਂ ਵੱਡਾ ਕਾਰੋਬਾਰੀ ਢਾਂਚਾ ਖੜ੍ਹਾ ਕੀਤਾ ਸੀ। ਦੋਵੇਂ ਇੱਕ ਸਿਹਤ ਸੰਬੰਧੀ ਯੂਟਿਊਬ ਪ੍ਰੋਗਰਾਮ ਅਤੇ ਚੈਰਿਟੀ ਮੈਗਜ਼ੀਨ ਰਾਹੀਂ ਵੀ ਆਪਣੀ ਜਨਤਕ ਪਛਾਣ ਬਣਾਉਂਦੇ ਰਹੇ। ਹਾਲਾਂਕਿ ਜਾਂਚ ਸਾਹਮਣੇ ਆਉਣ ਤੋਂ ਬਾਅਦ ਕਈ ਸਾਬਕਾ ਮਰੀਜ਼ਾਂ ਅਤੇ ਕਰਮਚਾਰੀਆਂ ਨੇ ਨਿਰਾਸ਼ਾ ਅਤੇ ਭਰੋਸਾ ਟੁੱਟਣ ਦੀ ਗੱਲ ਕਹੀ ਹੈ।
ਇਸ ਮਾਮਲੇ ਵਿੱਚ ਡਾਕਟਰ ਦੀ ਪਤਨੀ ਨਾਦੀਆ ਹਨੀਫ਼ ਖ਼ਿਲਾਫ਼ ਹੁਣ ਤੱਕ ਕੋਈ ਰਸਮੀ ਅਪਰਾਧਿਕ ਦੋਸ਼ ਦਰਜ ਹੋਣ ਦੀ ਪੁਸ਼ਟੀ ਨਹੀਂ ਹੋਈ। ਰਿਪੋਰਟਾਂ ਮੁਤਾਬਕ ਉਹ ਪਾਕਿਸਤਾਨ ਵਿੱਚ ਹੋ ਸਕਦੀ ਹੈ। ਡਾ. ਫ਼ਾਜ਼ਿਲ ਨੇ ਆਪਣੇ ਉੱਤੇ ਲੱਗੇ ਦੋਸ਼ਾਂ ਦਾ ਵਿਰੋਧ ਕੀਤਾ ਹੈ। ਕਾਨੂੰਨ ਅਨੁਸਾਰ ਦੋਸ਼ ਅਦਾਲਤ ਵਿੱਚ ਸਾਬਤ ਹੋਣ ਤੱਕ ਉਹ ਬੇਦੋਸ਼ ਮੰਨਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਇਹ ਮਾਮਲਾ ਉਸ ਸਮੇਂ ਚਰਚਾ ਵਿੱਚ ਆਇਆ ਹੈ ਜਦੋਂ ਨਿਊ ਜਰਸੀ ਵਿੱਚ ਵੀ ਅਮਰੀਕੀ ਨਿਆਂ ਵਿਭਾਗ ਨੇ ਮੈਡੀਕੇਅਰ ਅਤੇ ਮੈਡੀਕੇਡ ਨਾਲ ਜੁੜੇ ਲਗਭਗ 20.68 ਮਿਲੀਅਨ ਡਾਲਰ ਦੇ ਕਥਿਤ ਹੈਲਥਕੇਅਰ ਘਪਲੇ ਵਿੱਚ ਇੱਕ ਡਾਕਟਰ, ਇੱਕ ਫਾਰਮਾਸਿਸਟ ਅਤੇ ਹੋਰ ਸਿਹਤ ਕਰਮਚਾਰੀਆਂ ਸਮੇਤ ਛੇ ਵਿਅਕਤੀਆਂ ਖ਼ਿਲਾਫ਼ ਫੈਡਰਲ ਕਾਰਵਾਈ ਕੀਤੀ ਹੈ। ਦੋਵੇਂ ਮਾਮਲੇ ਅਮਰੀਕਾ ਵਿੱਚ ਸਿਹਤ ਖੇਤਰ ਨਾਲ ਜੁੜੀ ਕਥਿਤ ਵਿੱਤੀ ਧੋਖਾਧੜੀ, ਗੈਰ-ਜ਼ਰੂਰੀ ਇਲਾਜ ਅਤੇ ਸਰਕਾਰੀ ਫੰਡਾਂ ਦੀ ਦੁਰਵਰਤੋਂ ਵਿਰੁੱਧ ਤੇਜ਼ ਹੋ ਰਹੀ ਜਾਂਚ ਨੂੰ ਦਰਸਾਉਂਦੇ ਹਨ।ਇਸ਼ ਤੋਂ ਪਹਿਲਾ ਵੀ ਨਿਊ ਯੌਰਕ, ਨਿਊ ਜਰਸੀ ਤੇ ਅਮਰੀਜਾਂ ਦੇ ਹੋਰ ਸ਼ਹਿਰਾਂ ਵਿੱਚ ਮੈਡੀਕਲ ਸੇਵਾਵਾਂ ਨਾਲ ਸਬੰਧਤ ਕਥਿਤ ਧੋਖਾਧੜੀ ਦੇ ਮਾਮਲੇ ਸਾਹਮਣੇ ਆਏ ਸੀ

Ad Position 22
No active advertisement
ਪਿਛਲੀ ਖ਼ਬਰ ਇਰਾਨ ਜੰਗ, ਇਜ਼ਰਾਈਲ ਸਹਾਇਤਾ ਤੇ ਇਮੀਗ੍ਰੇਸ਼ਨ ਮਾਮਲੇ ’ਤੇ ਅਮਰੀਕੀ ਕਾਂਗਰਸ ’ਚ ਘਮਾਸਾਨ ਅਗਲੀ ਖ਼ਬਰ ਕੈਨੇਡਾ ਵਿਚ ਸਾਬਕਾ ਸੰਸਦ ਮੈਂਬਰ ਇੰਕੀ ਮਾਰਕ ਗ੍ਰਿਫ਼ਤਾਰ -ਘਰੋਂ 439 ਹਥਿਆਰ, ਐਂਟੀਕ ਤੋਪ ਤੇ 3 ਲੱਖ ਡਾਲਰ ਨਕਦ ਬਰਾਮਦ
Ad Position 24
No active advertisement