14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਉਸਤਾਦ ਰਾਹਤ ਫਤਿਹ ਅਲੀ ਖ਼ਾਨ ਤੇ ਸ਼ਾਹਜ਼ਮਾਨ ਅਲੀ ਖ਼ਾਨ ਦੀਆਂ ਸੂਫ਼ੀਆਨਾ ਸੁਰਾਂ ਨੇ ਐਡੀਲੇਡ ਨੂੰ ਕੀਤਾ ਮੰਤਰਮੁਗਧ

Ad Position 21
No active advertisement
ਅਜੀਤ ਡੈਸਕ 19-07-2026
ਐਡੀਲੇਡ, 18 ਜੁਲਾਈ (ਗੁਰਮੀਤ ਸਿੰਘ ਵਾਲੀਆ)-ਫਿਊਚਰਜ਼ ਚਰਚ, ਪੈਰਾਡਾਈਜ਼ ਵਿਖੇ ਕਰਵਾਇਆ ਗਿਆ ਵਿਸ਼ਵ ਪ੍ਰਸਿੱਧ ਸੂਫ਼ੀ ਅਤੇ ਗ਼ਜ਼ਲ ਗਾਇਕ ਉਸਤਾਦ ਰਾਹਤ ਫਤਿਹ ਅਲੀ ਖ਼ਾਨ ਦਾ ਬਹੁ-ਉਡੀਕਿਆ ਸੰਗੀਤਕ ਸਮਾਗਮ ਸ਼ਾਨਦਾਰ ਢੰਗ ਨਾਲ ਸੰਪੰਨ ਹੋਇਆ। ਇਸ ਯਾਦਗਾਰ ਸ਼ਾਮ ਦੌਰਾਨ ਰਾਹਤ ਫਤਿਹ ਅਲੀ ਖ਼ਾਨ ਨੇ ਆਪਣੇ ਪੁੱਤਰ ਸ਼ਾਹਜ਼ਮਾਨ ਅਲੀ ਖ਼ਾਨ ਨਾਲ ਮਿਲ ਕੇ ਸੂਫ਼ੀਆਨਾ ਕਲਾਮਾਂ, ਕਵਾਲੀਆਂ ਅਤੇ ਸਦਾਬਹਾਰ ਗੀਤਾਂ ਦੀ ਐਸੀ ਪੇਸ਼ਕਾਰੀ ਕੀਤੀ ਕਿ ਹਾਲ ਵਿੱਚ ਮੌਜੂਦ ਹਜ਼ਾਰਾਂ ਸਰੋਤੇ ਪੂਰੀ ਤਰ੍ਹਾਂ ਸੰਗੀਤ ਦੇ ਰੰਗ ਵਿੱਚ ਰੰਗੇ ਗਏ। ਹਰ ਪੇਸ਼ਕਾਰੀ ਤੋਂ ਬਾਅਦ ਤਾੜੀਆਂ ਦੀ ਗੂੰਜ ਨਾਲ ਸਾਰਾ ਹਾਲ ਗੂੰਜ ਉੱਠਦਾ ਰਿਹਾ ਅਤੇ ਦਰਸ਼ਕ ਅੰਤ ਤੱਕ ਆਪਣੀਆਂ ਸੀਟਾਂ ਨਾਲ ਜੁੜੇ ਰਹੇ।ਜਿਸ ਵਿੱਚ ਐਡੀਲੇਡ ਅਤੇ ਆਲੇ-ਦੁਆਲੇ ਦੇ ਇਲਾਕਿਆਂ ਤੋਂ ਵੱਡੀ ਗਿਣਤੀ ਵਿੱਚ ਸੰਗੀਤ ਪ੍ਰੇਮੀਆਂ ਨੇ ਸ਼ਿਰਕਤ ਕੀਤੀ।ਰਾਹਤ ਫਤਿਹ ਅਲੀ ਖ਼ਾਨ ਨੇ ਆਪਣੀ ਵਿਲੱਖਣ ਆਵਾਜ਼ ਵਿੱਚ ਤੇਰੇ ਮਸਤ ਮਸਤ ਦੋ ਨੈਨ, ਸਾਜਣੀ, ਦਿਲ ਤੋਂ ਬੱਚਾ ਹੈ ਜੀ, ਜੀਆ ਧੜਕ ਧੜਕ ਜਾਏ ਅਤੇ ਹੋਰ ਕਈ ਮਕਬੂਲ ਗੀਤਾਂ ਦੀਆਂ ਮਨਮੋਹਕ ਪੇਸ਼ਕਾਰੀਆਂ ਨਾਲ ਸਰੋਤਿਆਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਖ਼ਾਨਦਾਨ ਦੀ ਰੂਹਾਨੀ ਵਿਰਾਸਤ ਨੂੰ ਅੱਗੇ ਵਧਾਉਂਦਿਆਂ ਸੂਫ਼ੀ ਕਲਾਮ ਅਤੇ ਰਵਾਇਤੀ ਕਵਾਲੀਆਂ ਵੀ ਪੇਸ਼ ਕੀਤੀਆਂ, ਜਿਨ੍ਹਾਂ ਨੂੰ ਹਾਜ਼ਰੀਨ ਵੱਲੋਂ ਭਰਪੂਰ ਸਰਾਹਨਾ ਮਿਲੀ।ਸਮਾਗਮ ਦੌਰਾਨ ਸ਼ਾਹਜ਼ਮਾਨ ਅਲੀ ਖ਼ਾਨ ਨੇ ਵੀ ਆਪਣੀ ਸੁਰੀਲੀ ਅਤੇ ਪ੍ਰਭਾਵਸ਼ਾਲੀ ਗਾਇਕੀ ਨਾਲ ਦਰਸ਼ਕਾਂ ਦਾ ਦਿਲ ਜਿੱਤ ਲਿਆ। ਪਿਤਾ-ਪੁੱਤਰ ਦੀ ਇਸ ਸੁਰੀਲੀ ਜੁਗਲਬੰਦੀ ਨੇ ਸਮਾਗਮ ਨੂੰ ਹੋਰ ਵੀ ਯਾਦਗਾਰ ਬਣਾ ਦਿੱਤਾ। ਸੰਗੀਤਕ ਮਹਿਫ਼ਲ ਦੌਰਾਨ ਰੌਸ਼ਨੀ, ਆਧੁਨਿਕ ਸਾਊਂਡ ਸਿਸਟਮ ਅਤੇ ਲਾਈਵ ਬੈਂਡ ਦੀ ਬਿਹਤਰੀਨ ਪੇਸ਼ਕਾਰੀ ਨੇ ਸਮਾਗਮ ਨੂੰ ਅੰਤਰਰਾਸ਼ਟਰੀ ਪੱਧਰ ਦੀ ਸ਼ਾਨ ਬਖ਼ਸ਼ੀ। ਰਾਹਤ ਫਤਿਹ ਅਲੀ ਖ਼ਾਨ ਨੇ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਐਡੀਲੇਡ ਦੇ ਸਰੋਤਿਆਂ ਵੱਲੋਂ ਮਿਲਿਆ ਪਿਆਰ ਅਤੇ ਸਤਿਕਾਰ ਉਨ੍ਹਾਂ ਲਈ ਹਮੇਸ਼ਾ ਯਾਦਗਾਰ ਰਹੇਗਾ।ਇਸ ਸ਼ਾਨਦਾਰ ਪ੍ਰੋਗਰਾਮ ਦਾ ਆਯੋਜਨ ਓਮਨੀ ਫੰਕਸ਼ਨ ਸੈਂਟਰ ਟੀਮ ਵੱਲੋਂ ਕੀਤਾ ਗਿਆ, ਜਦਕਿ ਇਸ ਨੂੰ ਸਫ਼ਲ ਬਣਾਉਣ ਵਿੱਚ ਨਵੀ ਅਗਨੀਹੋਤਰੀ, ਸੁਭਮ ਗੋਇਲ ,ਰਜਨੀਸ਼ ਕੁਮਾਰ,ਸੁਚੇਤ ਅਗਨੀਹੋਤਰੀ,ਹਰਦੀਪ ਸਿੰਘ ਸੋਢੀ,ਦੀਪ ਘੁਮਾਣ ਅਤੇ ਰਜਨੀਸ਼ ਨੇ ਅਹਿਮ ਭੂਮਿਕਾ ਨਿਭਾਈ। ਪ੍ਰਬੰਧਕਾਂ ਨੇ ਸਮਾਗਮ ਦੀ ਸਫ਼ਲਤਾ ਲਈ ਸਮੂਹ ਦਰਸ਼ਕਾਂ, ਸਪਾਂਸਰਾਂ, ਸਹਿਯੋਗੀਆਂ ਅਤੇ ਵਲੰਟੀਅਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਐਡੀਲੇਡ ਵਿੱਚ ਇਸ ਤਰ੍ਹਾਂ ਦੇ ਉੱਚ ਪੱਧਰੀ ਸੰਗੀਤਕ ਸਮਾਗਮ ਨਾ ਸਿਰਫ਼ ਭਾਈਚਾਰੇ ਨੂੰ ਇੱਕ ਮੰਚ ’ਤੇ ਇਕੱਠਾ ਕਰਦੇ ਹਨ, ਸਗੋਂ ਸੰਗੀਤ, ਕਲਾ ਅਤੇ ਸੱਭਿਆਚਾਰ ਨੂੰ ਵੀ ਨਵੀਂ ਪ੍ਰੇਰਣਾ ਦਿੰਦੇ ਹਨ।ਰਾਹਤ ਫਤਿਹ ਅਲੀ ਖ਼ਾਨ ਦੀ ਇਹ ਯਾਦਗਾਰ ਸੰਗੀਤਕ ਸ਼ਾਮ ਐਡੀਲੇਡ ਦੇ ਸੰਗੀਤ ਪ੍ਰੇਮੀਆਂ ਲਈ ਲੰਬੇ ਸਮੇਂ ਤੱਕ ਯਾਦਗਾਰ ਬਣੀ ਰਹੇਗੀ, ਜਿੱਥੇ ਸੂਫ਼ੀ ਸੰਗੀਤ ਦੀ ਰੂਹਾਨੀ ਮਹਿਕ ਅਤੇ ਸਦਾਬਹਾਰ ਗੀਤਾਂ ਦੀ ਮਿੱਠਾਸ ਨੇ ਹਰ ਸਰੋਤੇ ਦੇ ਦਿਲ ’ਤੇ ਅਮਿੱਟ ਛਾਪ ਛੱਡੀ।
Ad Position 22
No active advertisement
ਪਿਛਲੀ ਖ਼ਬਰ ਅਮਰੀਕਾ ’ਚ 6.5 ਅਰਬ ਡਾਲਰ ਦੇ ਸਿਹਤ ਘਪਲੇ ’ਤੇ ਵੱਡੀ ਕਾਰਵਾਈ ਅਗਲੀ ਖ਼ਬਰ ਐਫ਼.ਬੀ.ਆਈ. ਵਲੋਂ ਐਲਾਨੇ ਅਪਰਾਧੀ ਗੈਂਗਸਟਰਾਂ ਸੰਬੰਧੀ ਗੁਰਦੁਆਰਿਆਂ ’ਚ ਜਾਗਰੂਕਤਾ ਮੁਹਿੰਮ ਚਲਾਉਣ ਦਾ ਸੱਦਾ
Ad Position 24