14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਸਰੀ ’ਚ ਮਾਸਟਰ ਸਲੀਮ ਨੇ ਲਾਈ ਸੁਰਾਂ ਦੀ ਝੜੀ

Ad Position 21
No active advertisement
ਅਜੀਤ ਡੈਸਕ 19-07-2026
ਵੈਨਕੂਵਰ, 18 ਜੁਲਾਈ (ਮਲਕੀਤ ਸਿੰਘ) - ‘ਜਾਫਰ ਖਾਨ ਇੰਟਰਟੇਨਮੈਂਟ’ ਵੱਲੋਂ ਸਥਾਨਕ ਏਸ਼ੀਅਨ ਭਾਈਚਾਰੇ ਦੇ ਸਹਿਯੋਗ ਨਾਲ ਸਰੀ ਦੇ ਬੈੱਲ ਸੈਂਟਰ ‘ਚ ਆਯੋਜਤ ਕਰਵਾਈ ਗਈ ਇੱਕ ਸੰਗੀਤਕ ਸ਼ਾਮ ਦੌਰਾਨ ਪੰਜਾਬ ਦੇ ਪ੍ਰਸਿੱਧ ਗਾਇਕ ਮਾਸਟਰ ਸਲੀਮ ਵੱਲੋਂ ਆਪਣੇ ਚੋਣਵੇਂ ਗੀਤਾਂ ਦੀ ਲਗਾਈ ਗਈ ਝੜੀ ਨਾਲ ਦੇਰ ਰਾਤ ਤੱਕ ਮਾਹੌਲ ਸੰਗੀਤਮਈ ਸਿਰਜਿਆ ਨਜ਼ਰ ਆਇਆ। ਸ਼ਾਮੀ 8 ਵਜੇ ਤੋਂ ਸ਼ੁਰੂ ਹੋ ਕੇ ਦੇਰ ਰਾਤ ਤੱਕ ਚੱਲੀ। ਇਸ ਸੰਗੀਤਕ ਸਾਮ ਦੌਰਾਨ ਮਾਸਟਰ ਸਲੀਮ ਦੇ ਵੱਖ ਵੱਖ ਗੀਤਾਂ ਦੀ ਪੇਸ਼ਕਾਰੀ ਦੌਰਾਨ ਹਾਲ ‘ਚ ਮੌਜੂਦ ਸੈਂਕੜੇ ਸਰੋਤੇ ਝੂਮਦੇ ਨਜ਼ਰੀਂ ਆਏ ਉਸਦੇ ਹਰੇਕ ਗੀਤ ਤੇ ਕਵਾਲੀ ਦੀ ਪੇਸ਼ਕਾਰੀ ਤੋਂ ਗਦ ਗਦ ਹੋਏ ਬਹੁਗਿਣਤੀ ਸਰੋਤਿਆਂ ਵੱਲੋਂ ਮਾਰੀਆਂ ਜਾਂਦੀਆਂ ਤਾੜੀਆਂ ਦੀ ਗੜਗੜਾਹਟ ਨਾਲ ਸਮੁੱਚਾ ਹਾਲ ਗੂੰਜਦਾ ਮਹਿਸੂਸ ਹੋਇਆ। ਇਸ ਤੋਂ ਪਹਿਲਾਂ ਲੱਖੀ ਸੰਧੂ,ਆਸਿਫ ਅਲੀ ਅਤੇ ਖੁਸ਼ਬੂ ਸਰੀਨ ਵੱਲੋਂ ਵੀ ਆਪਣੇ ਚੋਣਵੇਂ ਗੀਤਾਂ ਦੀ ਪੇਸ਼ਕਾਰੀ ਕੀਤੀ ਗਈ। ਅੱਜ ਦੀ ਇਸ ਸੰਗੀਤਕ ਸ਼ਾਮ ਦਾ ਆਨੰਦ ਮਾਨਣ ਲਈ ਜਿੱਥੇ ਕਿ ਪੰਜਾਬੀ ਭਾਈਚਾਰੇ ਦੀਆਂ ਹੋਰਨਾਂ ਸ਼ਖਸੀਅਤਾਂ ਵਿਸ਼ੇਸ਼ ਤੌਰ ਤੇ ਪਹੁੰਚੀਆਂ ਸਨ,ਉੱਥੇ ਪੰਜਾਬੀ ਮੂਲ ਦੇ ਸਾਂਸਦ ਸੁੱਖ ਧਾਲੀਵਾਲ ਨੇ ਵੀ ਦੇਰ ਰਾਤ ਤੱਕ ਮੌਜੂਦ ਰਹਿ ਕੇ ਸੰਗੀਤਕ ਸ਼ਾਮ ਦਾ ਆਨੰਦ ਮਾਣਿਆ ਅਤੇ ਪ੍ਰਬੰਧਕਾਂ ਵੱਲੋਂ ਪੰਜਾਬੀ ਵਿਰਸੇ ਨਾਲ ਸਬੰਧਿਤ ਅਜਿਹੇ ਪ੍ਰੋਗਰਾਮ ਕਰਵਾਏ ਜਾਣ ਦੀ ਸਲਾਘਾ ਕੀਤੀ। ਅਖੀਰ ਵਿੱਚ ਅੱਜ ਦੀ ਇਸ ਸੰਗੀਤਕ ਸ਼ਾਮ ਦੀ ਸਫਲਤਾ ਲਈ ਆਯੋਜਕ ਜਾਫਰ ਖਾਨ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਸੁਬਰਾਮਨੀਅਮ ਨੇ ਟਰੰਪ ਪ੍ਰਸ਼ਾਸਨ ’ਤੇ ਭਾਰਤ ਨਾਲ ਸਬੰਧਾਂ ਨੂੰ ਨੁਕਸਾਨ ਪਹੁੰਚਾਉਣ ਦਾ ਦੋਸ਼ ਲਗਾਇਆ ਅਗਲੀ ਖ਼ਬਰ ਸ਼ੇਰ ਏ ਪੰਜਾਬ ਸਪਰੋਟਸ ਕਲੱਬ ਵਿਨੀਪੈਗ ਦਾ ਸੋਲਵਾਂ ਸਲਾਨਾ ਖੇਡ ਮੇਲਾ 2 ਅਗਸਤ ਨੂੰ
Ad Position 24