14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਕੈਨੇਡਾ ਦੀਆਂ ਜੰਗਲੀ ਅੱਗਾਂ ਦਾ ਧੂੰਆਂ ਅਮਰੀਕਾ ’ਤੇ ਛਾਇਆ, ਵਿਸ਼ਵ ਕੱਪ ਫਾਈਨਲ ’ਤੇ ਵੀ ਮੰਡਰਾਇਆ ਖ਼ਤਰਾ

Ad Position 21
No active advertisement
ਅਜੀਤ ਡੈਸਕ 19-07-2026
ਨਿਊਯਾਰਕ, 18 ਜੁਲਾਈ (ਰਾਜੂ ਸਹਿਬਾਜ਼ਪੁਰਾ)-ਕੈਨੇਡਾ ’ਚ ਭੜਕ ਰਹੀਆਂ ਜੰਗਲੀ ਅੱਗਾਂ ਦਾ ਘਣਾ ਧੂੰਆ ਲਗਾਤਾਰ ਤੀਜੇ ਦਿਨ ਵੀ ਅਮਰੀਕਾ ਦੇ ਕਈ ਹਿੱਸਿਆਂ ’ਤੇ ਛਾਇਆ ਰਿਹਾ, ਜਿਸ ਨਾਲ ਮਿਡਵੈਸਟ ਤੇ ਉੱਤਰ-ਪੂਰਬੀ ਰਾਜਾਂ ’ਚ ਹਵਾ ਦੀ ਗੁਣਵੱਤਾ ਖ਼ਤਰਨਾਕ ਪੱਧਰ ਤੱਕ ਡਿੱਗ ਗਈ। ਨਿਊਯਾਰਕ ਸਮੇਤ ਕਈ ਵੱਡੇ ਸ਼ਹਿਰਾਂ ਦੀ ਅਸਮਾਨੀ ਰੇਖਾ ਧੂੰਏਂ ਨਾਲ ਢੱਕੀ ਨਜ਼ਰ ਆਈ ਤੇ ਲੋਕਾਂ ਨੂੰ ਬਾਹਰੀ ਸਰਗਰਮੀਆਂ ਘਟਾਉਣ ਦੀ ਸਲਾਹ ਦਿੱਤੀ ਗਈ। ਮੌਸਮ ਵਿਗਿਆਨੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਧੂੰਏਂ ਦਾ ਇਹ ਸੰਕਟ ਫੀਫਾ ਵਿਸ਼ਵ ਕੱਪ ਫਾਈਨਲ ’ਤੇ ਵੀ ਅਸਰ ਪਾ ਸਕਦਾ ਹੈ। ਜੇ ਹਵਾ ਦੀ ਦਿਸ਼ਾ ਤੇ ਮੌਸਮੀ ਹਾਲਾਤ ਨਾ ਬਦਲੇ ਤਾਂ ਮੈਚ ਦੇ ਸਮੇਂ ਦ੍ਰਿਸ਼ਟਤਾ, ਖਿਡਾਰੀਆਂ ਦੀ ਸਿਹਤ ਤੇ ਦਰਸ਼ਕਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਵਧ ਸਕਦੀ ਹੈ।
Ad Position 22
No active advertisement
ਪਿਛਲੀ ਖ਼ਬਰ ਸਕਾਟਲੈਂਡ ਵਿੱਚ ਭਿਆਨਕ ਜੰਗਲੀ ਅੱਗ ਬੇਕਾਬੂ, ਵੱਡਾ ਜੰਗਲੀ ਇਲਾਕਾ ਸੜਿਆ ਅਗਲੀ ਖ਼ਬਰ ਭਾਰਤੀ ਪਰਿਵਾਰਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਹਾਈ-ਟੈਕ ਗਰੋਹ ਦਾ ਪਰਦਾਫਾਸ਼
Ad Position 24