05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਭਾਰਤੀ ਮੂਲ ਦੇ 18 ਸਾਲਾ ਵਿਦਿਆਰਥੀ ਦੀ ਵੱਡੀ ਕਾਢ

Ad Position 21
No active advertisement
ਅਜੀਤ ਡੈਸਕ 20-07-2026
ਨਿਊਯਾਰਕ, 19 ਜੁਲਾਈ (ਰਾਜੂ ਸਾਹਿਬਾਜ਼ਪੁਰਾ)-ਅਮਰੀਕਾ ਦੇ ਪੈਨਸਿਲਵੇਨੀਆ ਸੂਬੇ ’ਚ ਭਾਰਤੀ ਮੂਲ ਦੇ 18 ਸਾਲਾ ਵਿਦਿਆਰਥੀ ਰੋਹਨ ਕਪੂਰ ਨੇ ਆਪਣੇ ਹਮਉਮਰ ਦੋਸਤ ਜੈਕ ਰਾਈਕਰਟ ਨਾਲ ਮਿਲ ਕੇ ਵਾਹਨਾਂ ’ਚੋਂ ਨਿਕਲਣ ਵਾਲੇ ਹਾਨੀਕਾਰਕ ਧੂੰਏਂ ਨੂੰ ਘਟਾਉਣ ਲਈ ਇਕ ਘੱਟ ਲਾਗਤ ਵਾਲਾ ਐਗਜ਼ੌਸਟ ਫਿਲਟਰ ਤਿਆਰ ਕਰਨ ਦਾ ਦਾਅਵਾ ਕੀਤਾ ਹੈ। ‘ਗੋ ਗ੍ਰੀਨ ਫਿਲਟਰ’ ਨਾਮਕ ਇਹ ਛੋਟਾ ਉਪਕਰਨ ਕਾਰ ਦੀ ਐਗਜ਼ੌਸਟ ਪਾਈਪ ਨਾਲ ਆਸਾਨੀ ਨਾਲ ਜੋੜਿਆ ਜਾ ਸਕਦਾ ਹੈ। ਦੋਵਾਂ ਹਾਈ ਸਕੂਲ ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਗਏ ਇਸ ਫਿਲਟਰ ਵਿਚ ਮਾਈਕ੍ਰੋਐਲਗੀ, ਪਾਣੀ, ਐੱਲ.ਈ.ਡੀ. ਲਾਈਟਾਂ ਤੇ ਕਈ ਪਰਤਾਂ ਵਾਲੀ ਵਿਸ਼ੇਸ਼ ਜਾਲੀ ਦੀ ਵਰਤੋਂ ਕੀਤੀ ਗਈ ਹੈ। ਇਸ ਵਿਚ ਜੀਵਤ ਸੂਖਮ ਕਾਈ ਵਾਲੇ ਬਾਇਓ-ਕੈਪਸੂਲ ਲਗਾਏ ਗਏ ਹਨ, ਜਿਨ੍ਹਾਂ ਦਾ ਕੰਮ ਵਾਹਨ ਦੇ ਧੂੰਏਂ ’ਚ ਮੌਜੂਦ ਕਾਰਬਨ ਡਾਈਆਕਸਾਈਡ ਅਤੇ ਕੁਝ ਹੋਰ ਪ੍ਰਦੂਸ਼ਕਾਂ ਨੂੰ ਸੋਖਣਾ ਹੈ। ਵਿਦਿਆਰਥੀਆਂ ਮੁਤਾਬਕ ਉਨ੍ਹਾਂ ਦੇ ਮੁੱਢਲੇ ਟੈਸਟਾਂ ਦੌਰਾਨ ਵਾਹਨ ਦੇ ਕਾਰਬਨ ਨਿਕਾਸ ’ਚ 74 ਫ਼ੀਸਦੀ ਤੱਕ ਕਮੀ ਦਰਜ ਕੀਤੀ ਗਈ ਤੇ ਉਪਕਰਨ ਵਿਚੋਂ ਮਾਪਣਯੋਗ ਮਾਤਰਾ ਵਿਚ ਆਕਸੀਜਨ ਵੀ ਨਿਕਲੀ। ਵੱਖ-ਵੱਖ ਰਿਪੋਰਟਾਂ ਵਿੱਚ ਇਸ ਫਿਲਟਰ ਨੂੰ ਤਿਆਰ ਕਰਨ ਦੀ ਲਾਗਤ ਲਗਭਗ 30 ਤੋਂ 50 ਡਾਲਰ ਦਰਮਿਆਨ ਦੱਸੀ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਸਪੇਨ ਬਣਿਆ ਵਿਸ਼ਵ ਚੈਂਪੀਅਨ ਅਗਲੀ ਖ਼ਬਰ ਸਲਮਾਨ ਖਾਨ ਦੀ ਨਵੀਂ ਦਿਖ ਨੇ ਪ੍ਰਸੰਸਕ ਕੀਤੇ ਹੈਰਾਨ
Ad Position 24
No active advertisement