05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਬਰੈਂਪਟਨ ਸਿਟੀ ਦਾ ਮੇਲਾ ‘ਕੈਰਾਬਰਮ’ ਰੰਗ ਬਿਰੰਗੀਆਂ ਸੁਗੰਧੀਆ ਛੱਡਦਾ ਸਪੰਨ

Ad Position 21
No active advertisement
ਅਜੀਤ ਡੈਸਕ 20-07-2026
ਟੋਰਾਂਟੋ, 19 ਜੁਲਾਈ (ਹਰਜੀਤ ਸਿੰਘ ਬਾਜਵਾ)-ਬਰੈਂਪਟਨ ਸਿਟੀ ਵੱਲੋਂ ਹਰ ਸਾਲ ਗਰਮੀਆਂ ’ਚ ਕਰਵਾਇਆ ਜਾਂਦਾ ਤਿੰਨ ਦਿਨਾਂ ਬਹੁ-ਸੱਭਿਆਚਾਰਕ ਮੇਲਾ ‘ਕੈਰਾਬ੍ਰਮ’ ਖੂਬਸੂਰਤ ਤੇ ਰੰਗ ਬਰੰਗੀਆਂ ਸੁਗੰਧੀਆਂ ਫੈਲਾਉਂਦਾ ਬੜੀ ਸ਼ਾਨੋ ਸ਼ੌਕਤ ਨਾਲ ਸਪੰਨ ਹੋਇਆ,ਬਰੈਂਪਟਨ ਸਿਟੀ ਅਤੇ ਸਿਟੀ ਵੱਲੋਂ ਬਣਾਈ ਇਸ ਮੇਲੇ ਦੀ ਦੇਖ-ਰੇਖ ਕਰਨ ਵਾਲੀ ਕਮੇਟੀ ਦੀ ਨਿਗਰਾਨੀ ਹੇਠ ਬਰੈਂਪਟਨ ਦੀਆਂ ਵੱਖ-ਵੱਖ ਥਾਵਾਂ ’ਤੇ ਵੱਖ-ਵੱਖ ਦੇਸ਼ਾਂ ਦੇ ਲੱਗੇ ਕਲਚਰਲ ਪਵੇਲੀਅਨਾਂ (ਮੇਲੇ) ਦੌਰਾਨ ਇਸ ਬਹੁ-ਸੱਭਿਆਚਾਰਕ ਮੇਲੇ ਵਿੱਚ ਜਿੱਥੇ ਲੋਕਾਂ ਨੂੰ ਲੱਗਭੱਗ 20 ਦੇਸ਼ਾਂ ਦਾ ਸੱਭਿਆਚਾਰਕ ਰੰਗ ਵੇਖਣ ਨੂੰ ਮਿਲਿਆ ਉੱਥੇ ਹੀ ਉਪਰੋਕਤ ਦੇਸਾਂ ਦੇ ਖਾਣੇ, ਗਾਣੇ,ਪਹਿਰਾਵਾ, ਲੋਕ ਨਾਚ,ਮੇਲ ਮਿਲਾਪ,ਆਓ ਭਗਤ ਆਦਿ ਹਰੇਕ ਪੱਖ ਤੋਂ ਲੋਕਾਂ ਵੱਲੋਂ ਪਰਖਿਆ ਗਿਆ। ਕੈਨੇਡਾ, ਬੰਗਲਾਦੇਸ਼, ਕੋਰੀਆ, ਜਪਾਨ, ਇਟਲੀ, ਵੀਅਤਨਾਮ, ਯੁਕਰੇਨ, ਮਰੇਸ਼ੀਅਸ਼, ਮੈਕਸੀਕੋ, ਅਫ਼ਰੀਕਾ, ਹਵਾਈ, ਕੈਰੀਬੀਅਨ, ਫਿਲਪੀਨ, ਚੀਨ, ਭਾਰਤ, ਨਿਪਾਲ, ਸ੍ਰੀਲੰਕਾ, ਪੁਰਤਗਾਲ, ਆਇਰਲੈਂਡ ਤੇ ਹੋਰ ਦੇਸ਼ਾਂ ਦੇ ਲੋਕਾਂ ਵੱਲੋਂ ਜਿੱਥੇ ਆਪੋ ਆਪਣੇ ਮੇਲਿਆਂ ’ਚ ਹਰ ਇਕ ਦਾ ਦਿਲ ਜਿੱਤਣ ਲਈ ਪੂਰਾ ਜ਼ੋਰ ਲਾਇਆ ਹੋਇਆ ਸੀ ਉੱਥੇ ਹੀ ਹਰ ਇੱਕ ਮੇਲੇ ਦੀ ਸ਼ੁਰੂਆਤ ਮੌਕੇ ਅਮਰੀਕਾ-ਇਰਾਨ ਦੀ ਜੰਗ ਸਮੇਤ ਪੂਰੀ ਦੁਨੀਆਂ’ਤੇ ਮੰਡਰਾ ਰਹੇ ਜੰਗ ਦੇ ਖਤਰੇ ਬਾਰੇ ਹਰ ਇਕ ਦੇ ਭਲੇ ਲਈ ਅਰਦਾਸ ਵੀ ਕੀਤੀ ਗਈ। ਬਰੈਂਪਟਨ ਦੇ ਕਰਲਿੰਗ ਕਲੱਬ ਵਿਖੇ ਪ੍ਰਿਤਪਾਲ ਸਿੰਘ ਚੱਗਰ ਦੀ ਅਗਵਾਈ ਹੇਠ ਉਹਨਾਂ ਦੀ ਸਮੁੱਚੀ ਟੀਮ ਮੈਂਬਰਾਂ ਮੇਜਰ ਸਿੰਘ ਨਾਗਰਾ, ਗੁਰਮੇਲ ਸਿੰਘ ਸੰਧੂ, ਤੇਜਿੰਦਰ ਸਿੰਘ ਕਾਲਰਾ, ਸਤਵਿੰਦਰ ਕੌਰ, ਹਰਦਿਆਲ ਸਿੰਘ ਝੀਤਾ, ਡਾ. ਦਵਿੰਦਰ ਸਿੰਘ ਲੱਧੜ, ਅਜੇ ਸ਼ਰਮਾਂ ਤੇ ਹੋਰਨਾਂ ਦੇ ਸਹਿਯੋਗ ਨਾਲ ਸਪੰਨ ਹੋਏ ਪੰਜਾਬੀ ਮੇਲੇ ਦੇ ਚਰਚੇ ਵੀ ਹੋਏ ਕਿਉਂਕਿ ਇਸ ਮੇਲੇ ਵਿਚ ਜਿੱਥੇ ਭੰਗੜਾ, ਗਿੱਧਾ ਆਪਣੀਆਂ ਧਮਾਲਾਂ ਪਾ ਰਿਹਾ ਸੀ ਉੱਥੇ ਨਿਹੰਗ ਜਥੇਬੰਦੀਆਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਛੋਟੇ ਬੱਚਿਆਂ ਸਮੇਤ ਸਿੱਖ ਸ਼ਸ਼ਤਰ ਕਲਾ ਦੇ (ਗਤਕਾ) ਜੌਹਰ ਵੀ ਵਿਖਾਏ ਗਏ,ਤਿੰਨ ਦਿਨ ਚੱਲੇ ਇਸ ਮੇਲੇ ’ਚ ਜਿੱਥੇ ਰੌਣਕਾਂ ਵੇਖਣ ਨੂੰ ਮਿਲੀਆਂ, ਉੱਥੇ ਹੀ ਇਸ ਮੇਲੇ ਦੇ ਮੁੱਖ ਮਹਿਮਾਨ ਆ ਰਹੀਆਂ ਮਿਉਂਸੀਪਲ ਚੌਣਾਂ ਲਈ ਬਰੈਂਪਟਨ ਦੇ ਵਾਰਡ 9-10 ਤੋਂ ਰਿਜ਼ਨਲ ਕੌਂਸਲਰ ਲਈ ਉਮੀਦਵਾਰ ਤੇ ਸੀਨੀਅਰ ਪੱਤਰਕਾਰ ਸਤਪਾਲ ਸਿੰਘ ਜੌਹਲ ਤੇ ਮੇਅਰ ਪੈਟਰਿਕ ਬਰਾਉਂਨ ਸਨ ਜਿਹਨਾਂ ਨੇ ਸਮੁੱਚੀ ਟੀਮ ਨੂੰ ਵਧਾਈਆਂ ਦਿੱਤੀਆਂ। ਮੇਲੇ ਦੀ ਸ਼ੁਰੂਆਤ ਕੈਨੇਡਾ ਦੇ ਰਾਸ਼ਟਰੀ ਗੀਤ ‘ਓ ਕਨੇਡਾ’ ਅਤੇ ‘ਦੇਹਿ ਸ਼ਿਵਾ ਬਰ ਮੋਹਿ ਏਹਿ’ ਨਾਲ ਹੋਈ ਉਪਰੰਤ ਪ੍ਰਿਤਪਾਲ ਸਿੰਘ ਚੱਗਰ ਤੇ ਮੇਜਰ ਸਿੰਘ ਨਾਗਰਾ ਨੇ ਹਰ ਇਕ ਨੂੰ ਇਸ ਸਮਾਗਮ ਦੀ ਰੂਪਰੇਖਾ ਬਾਰੇ ਦੱਸਿਆ। ਮੇਲੇ ਦੌਰਾਨ ਔਰਤਾਂ ਵੱਲੋਂ ਕੱਢੀ ਜਾਗੋ, ਗਿੱਧਾਂ ,ਭੰਗੜਾ ਤੇ ਹਿੰਦੀ ਗੀਤ- ਸੰਗੀਤ ਜਿੱਥੇ ਹਾਜ਼ਰੀਨ ਦੀ ਖਿੱਚ ਦਾ ਕੇਂਦਰ ਰਿਹਾ ਉੱਥੇ ਹੀ ਨੌਜਵਾਨ ਗਾਇਕ ਵਿਨੋਦ ਹਰਪਾਲਪੁਰੀ, ਰਾਜੂ ਧਾਲੀਵਾਲ, ਬੌਬੀ ਪੰਧੇਰ, ਸੰਜੀਵ ਸੁਲਤਾਨ, ਹਰਮਨਦੀਪ ਕੌਰ, ਤੇਜਿੰਦਰ ਸਿੰਘ ਕਾਲਰਾ, ਭੁਪਿੰਦਰ ਸਿੰਘ ਰਤਨ ਤੇ ਹੋਰਨਾਂ ਵੱਲੋਂ ਮੇਲੇ ’ਚ ਗਾਇਕੀ ਦੇ ਵਧੀਆ ਰੰਗ ਬੰਨ੍ਹੇ ਗਏ।
Ad Position 22
No active advertisement
ਪਿਛਲੀ ਖ਼ਬਰ ਗਲਾਸਗੋ ਦੇ ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਵਿਖੇ ਦਿਖਾਈ ਗਈ ਫ਼ਿਲਮ ‘ਸਤਲੁਜ’ ਅਗਲੀ ਖ਼ਬਰ ਰੋਹਿਤ ਦੇ ਸੈਂਕੜੇ ਦੇ ਬਾਵਜੂਦ 27 ਦੌੜਾਂ ਨਾਲ ਹਾਰਿਆ ਭਾਰਤ ਇੰਗਲੈਂਡ ਨੇ ਲੜੀ 2-1 ਨਾਲ ਜਿੱਤੀ
Ad Position 24
No active advertisement