15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਯੂ.ਕੇ. ਦੇ ਪ੍ਰਧਾਨ ਮੰਤਰੀ ਐਂਡੀ ਬਰਨਹਮ ਵੱਲੋਂ ਘਰੇਲੂ ਬਿਜਲੀ ਦੇ ਬਿੱਲਾਂ ਤੋਂ ਵੈਟ ਹਟਾਉਣ ਦਾ ਐਲਾਨ

Ad Position 21
No active advertisement
ਅਜੀਤ ਡੈਸਕ 22-07-2026
ਲੰਡਨ/ਲੈਸਟਰ, 21 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ/ ਸੁਖਜਿੰਦਰ ਸਿੰਘ ਢੱਡੇ)-ਯੂਕੇ ਦੇ ਨਵੇਂ ਪ੍ਰਧਾਨ ਮੰਤਰੀ ਐਂਡੀ ਬਰਨਹਮ ਨੇ ਆਪਣੇ ਪਹਿਲੇ ਵੱਡੇ ਨੀਤੀਗਤ ਫੈਸਲੇ ਤਹਿਤ ਘਰੇਲੂ ਬਿਜਲੀ ਦੇ ਬਿੱਲਾਂ ਤੋਂ ਵੈਲਿਊ ਐਡਿਡ ਟੈਕਸ (ਵੈਟ) ਨੂੰ ਪੂਰੀ ਤਰ੍ਹਾਂ ਖਤਮ ਕਰਨ ਦਾ ਐਲਾਨ ਕੀਤਾ ਹੈ। 1 ਅਕਤੂਬਰ 2026 ਤੋਂ ਘਰੇਲੂ ਬਿਜਲੀ ਦੇ ਬਿੱਲਾਂ ‘ਤੇ ਲੱਗਣ ਵਾਲਾ ਵੈਟ 5 ਫੀਸਦ ਤੋਂ ਘਟਾ ਕੇ 0 ਫੀਸਦ ਕਰ ਦਿੱਤਾ ਜਾਵੇਗਾ। ਇਸ ਫੈਸਲੇ ਨਾਲ ਪ੍ਰਾਈਸ ਕੈਪ ਅਧੀਨ ਆਉਂਦੇ ਔਸਤਨ ਯੂਕੇ ਦੇ ਹਰੇਕ ਪਰਿਵਾਰ ਨੂੰ ਸਾਲਾਨਾ ਲਗਭਗ 45 ਪੌਂਡ ਦੀ ਬਚਤ ਹੋਵੇਗੀ। ਸਾਲ 2026–27 ਲਈ ਇਸ ਯੋਜਨਾ ‘ਤੇ ਲਗਭਗ 850 ਮਿਲੀਅਨ ਪੌਂਡ ਦਾ ਖਰਚਾ ਆਵੇਗਾ। ਸਰਕਾਰ ਵੱਲੋਂ ਪਹਿਲਾਂ ਤੋਂ ਚੱਲ ਰਹੇ ਡਿਜੀਟਲ ਆਈਡੀ ਪ੍ਰੋਗਰਾਮ ਨੂੰ ਰੱਦ ਕਰਕੇ ਇਸ ਰਾਹਤ ਫੰਡ ਦਾ ਪ੍ਰਬੰਧ ਕੀਤਾ ਗਿਆ ਹੈ। ਸਰਕਾਰ ਦਾ ਮੁੱਖ ਮਕਸਦ ਸਰਦੀਆਂ ਦੇ ਮੌਸਮ ਤੋਂ ਪਹਿਲਾਂ ਆਮ ਲੋਕਾਂ ਨੂੰ ਰਹਿਣ-ਸਹਿਣ ਦੇ ਖਰਚਿਆਂ ਵਿੱਚ ਤੁਰੰਤ ਰਾਹਤ ਦੇਣਾ ਹੈ। ਇਸ ਫੈਸਲੇ ਨਾਲ ਖਪਤਕਾਰ ਮੁੱਲ ਸੂਚਕਾਂਕ ਮਹਿੰਗਾਈ ਵਿੱਚ ਲਗਭਗ 0.10 ਫ਼ੀਸਦ ਅੰਕਾਂ ਦੀ ਕਮੀ ਆਉਣ ਦੀ ਉਮੀਦ ਹੈ। ਗੈਸ ਅਤੇ ਬਿਜਲੀ ਦੀਆਂ ਕੀਮਤਾਂ ਵਿਚਕਾਰ ਫਰਕ ਘਟਣ ਨਾਲ ਲੋਕਾਂ ਨੂੰ ਹੀਟ ਪੰਪਾਂ ਅਤੇ ਇਲੈਕਟ੍ਰਿਕ ਵਾਹਨਾਂ ਵੱਲ ਪ੍ਰੇਰਿਤ ਕਰਨ ਵਿੱਚ ਮਦਦ ਮਿਲੇਗੀ। ਗ੍ਰੇਟ ਬ੍ਰਿਟੇਨ ਦੇ ਸਾਰੇ ਬਿਜਲੀ ਸਪਲਾਇਰਾਂ ਨੂੰ ਇਹ ਰਾਹਤ ਸਿੱਧੀ ਗਾਹਕਾਂ ਤੱਕ ਪਹੁੰਚਾਉਣ ਦੇ ਨਿਰਦੇਸ਼ ਦਿੱਤੇ ਗਏ ਹਨ, ਜਿਸ ਵਿੱਚ ਫਿਕਸਡ ਟੈਰਿਫ ਵਾਲੇ ਗਾਹਕ ਵੀ ਸ਼ਾਮਲ ਹਨ। ਉੱਤਰੀ ਆਇਰਲੈਂਡ ਦੀ ਐਗਜ਼ੈਕਟਿਵ ਨੂੰ ਵੀ ਇਸ ਦੇ ਬਰਾਬਰ ਫੰਡ ਮੁਹੱਈਆ ਕਰਵਾਏ ਜਾਣਗੇ।
Ad Position 22
No active advertisement
ਪਿਛਲੀ ਖ਼ਬਰ ਗੁਰਮਤਿ ਸਮਾਗਮ ਦੌਰਾਨ ਗਿਆਨੀ ਬਲਵੰਤ ਸਿੰਘ ਲਿੱਤਰਾਂ ਵਾਲਿਆਂ ਦਾ ਧਰਮ ਸੇਵਾ ਐਵਾਰਡ’ ਨਾਲ ਵਿਸ਼ੇਸ਼ ਸਨਮਾਨ ਅਗਲੀ ਖ਼ਬਰ ਟਰੰਪ ਪ੍ਰਸ਼ਾਸਨ ਦੀ ਏ.ਆਈ. ਸੰਸਥਾ ਦੇ ਮੁਖੀ ਵੱਲੋਂ ਅਸਤੀਫ਼ਾ, ਭਾਰਤੀ ਮੂਲ ਦੇ ਅਰਵਿੰਦ ਰਮਨ ਨੂੰ ਮਿਲੀ ਕਾਰਜਕਾਰੀ ਜ਼ਿੰਮੇ...
Ad Position 24