02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਈਰਾਨ ਖ਼ਿਲਾਫ਼ ਅਮਰੀਕੀ ਹਮਲੇ ਤੇਜ਼, ਲਿਬਨਾਨ ’ਚ ਹਿਜ਼ਬੁੱਲਾ ਦਾ ਪ੍ਰਭਾਵ ਖ਼ਤਮ ਕਰਨ ਲਈ ‘ਠੋਸ ਯੋਜਨਾ’ ਦਾ ਦਾਅਵਾ

Ad Position 21
No active advertisement
ਅਜੀਤ ਡੈਸਕ 23-07-2026
ਨਿਊਯਾਰਕ, 22 ਜੁਲਾਈ (ਰਾਜੂ ਸਹਿਬਾਜ਼ਪੁਰਾ )-ਅਮਰੀਕੀ ਸੈਂਟਰਲ ਕਮਾਂਡ ਨੇ ਦਾਅਵਾ ਕੀਤਾ ਹੈ ਕਿ ਹੋਰਮੁਜ਼ ਜਲਡਮਰੂ ਵਿਚ ਵਪਾਰਕ ਜਹਾਜ਼ਾਂ ਉੱਤੇ ਹਮਲੇ ਕਰਨ ਦੀ ਈਰਾਨੀ ਸਮਰੱਥਾ ਨੂੰ ਕਮਜ਼ੋਰ ਕਰਨ ਲਈ ਨਵੀਂ ਫ਼ੌਜੀ ਕਾਰਵਾਈ ਕੀਤੀ ਗਈ ਹੈ। ਇਸ ਦੌਰਾਨ ਈਰਾਨ ਦੇ ਫ਼ੌਜੀ ਕਮਾਂਡ ਕੇਂਦਰਾਂ, ਮਿਜ਼ਾਈਲ ਅਤੇ ਡਰੋਨ ਲਾਂਚਿੰਗ ਟਿਕਾਣਿਆਂ, ਸਮੁੰਦਰੀ ਸਮਰੱਥਾ ਅਤੇ ਹਵਾਈ ਰੱਖਿਆ ਪ੍ਰਣਾਲੀਆਂ ਨੂੰ ਨਿਸ਼ਾਨਾ ਬਣਾਇਆ ਗਿਆ। ਅਮਰੀਕੀ ਫ਼ੌਜ ਮੁਤਾਬਕ ਮਈ ਤੋਂ ਹੁਣ ਤੱਕ ਕਰੀਬ 900 ਵਪਾਰਕ ਜਹਾਜ਼ਾਂ ਅਤੇ 45 ਕਰੋੜ ਬੈਰਲ ਕੱਚੇ ਤੇਲ ਨੂੰ ਹੋਰਮੁਜ਼ ਵਿਚੋਂ ਸੁਰੱਖਿਅਤ ਲੰਘਾਉਣ ਵਿਚ ਮਦਦ ਕੀਤੀ ਗਈ ਹੈ। ਅਮਰੀਕਾ ਨੇ ਈਰਾਨੀ ਬੰਦਰਗਾਹਾਂ ਦੁਆਲੇ ਲਗਾਈ ਨਾਕਾਬੰਦੀ ਨੂੰ “ਫ਼ੌਲਾਦੀ ਕੰਧ” ਦੱਸਦਿਆਂ ਸੱਤ ਜਹਾਜ਼ਾਂ ਦਾ ਰਸਤਾ ਬਦਲਣ ਅਤੇ ਇਕ ਜਹਾਜ਼ ਨੂੰ ਰੋਕਣ ਦਾ ਦਾਅਵਾ ਵੀ ਕੀਤਾ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚਿਤਾਵਨੀ ਦਿੱਤੀ ਕਿ ਈਰਾਨ ਨੂੰ ਕਿਸੇ ਵੀ ਕੀਮਤ ’ਤੇ ਪਰਮਾਣੂ ਹਥਿਆਰ ਹਾਸਲ ਨਹੀਂ ਕਰਨ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਜਿੱਥੇ ਵੀ ਪਰਮਾਣੂ ਹਥਿਆਰ ਬਣਾਉਣ ਦੀ ਕੋਸ਼ਿਸ਼ ਹੋਈ, ਅਮਰੀਕਾ ਉਸ ਟਿਕਾਣੇ ਨੂੰ ਭਾਰੀ ਤਾਕਤ ਨਾਲ ਨਿਸ਼ਾਨਾ ਬਣਾਏਗਾ। ਟਰੰਪ ਨੇ ਨਤਾਂਜ਼ ਨੇੜੇ ਬਣੇ ਭੂਮੀਗਤ ‘ਪਿਕਐਕਸ ਮਾਊਂਟੇਨ’ ਕੰਪਲੈਕਸ ਉੱਤੇ ਵੀ ਜਲਦ ਹਮਲੇ ਦੇ ਸੰਕੇਤ ਦਿੱਤੇ ਹਨ। ਟਰੰਪ ਮੁਤਾਬਕ ਈਰਾਨ ਹੁਣ ਗੱਲਬਾਤ ਲਈ ਬੇਚੈਨ ਹੈ, ਪਰ ਅਮਰੀਕਾ ਫ਼ਿਲਹਾਲ ਆਪਣੀ ਮੁਹਿੰਮ ਰੋਕਣ ਵਾਲਾ ਨਹੀਂ। ਲਿਬਨਾਨ ਬਾਰੇ ਟਰੰਪ ਨੇ ਰਾਸ਼ਟਰਪਤੀ ਜੋਸਫ਼ ਆਊਨ ਨਾਲ ਵ੍ਹਾਈਟ ਹਾਊਸ ਵਿਚ ਮੁਲਾਕਾਤ ਤੋਂ ਬਾਅਦ ਕਿਹਾ ਕਿ ਦੱਖਣੀ ਲਿਬਨਾਨ ਵਿਚੋਂ ਈਰਾਨ-ਸਮਰਥਿਤ ਹਿਜ਼ਬੁੱਲਾ ਦਾ ਪ੍ਰਭਾਵ ਖ਼ਤਮ ਕਰਨ ਲਈ ਅਮਰੀਕਾ ਕੋਲ “ਠੋਸ ਯੋਜਨਾਵਾਂ” ਤਿਆਰ ਹਨ। ਅਮਰੀਕੀ ਵਿਚੋਲਗੀ ਵਾਲੇ ਸਮਝੌਤੇ ਤਹਿਤ ਇਜ਼ਰਾਈਲੀ ਫ਼ੌਜ ਨੇ ਕੁਝ ਇਲਾਕਿਆਂ ਵਿੱਚੋਂ ਪਿੱਛੇ ਹਟਣਾ ਸ਼ੁਰੂ ਕਰ ਦਿੱਤਾ ਹੈ ਅਤੇ ਉੱਥੋਂ ਦੀ ਸੁਰੱਖਿਆ ਲਿਬਨਾਨੀ ਫ਼ੌਜ ਨੂੰ ਸੌਂਪੀ ਜਾਣੀ ਹੈ। ਟਰੰਪ ਨੇ ਇਹ ਵੀ ਕਿਹਾ ਕਿ ਲੋੜ ਪੈਣ ’ਤੇ ਉਹ ਹਿਜ਼ਬੁੱਲਾ ਨਾਲ ਗੱਲਬਾਤ ਕਰਨ ਲਈ ਤਿਆਰ ਹਨ। ਅਮਰੀਕੀ ਰੱਖਿਆ ਮੰਤਰੀ ਪੀਟ ਹੇਗਸੇਥ ਨੇ ਕਿਹਾ ਕਿ ਈਰਾਨ ਕੋਲ ਅਜੇ ਵੀ ਗੱਲਬਾਤ ਦਾ ਮੌਕਾ ਹੈ, ਪਰ ਹੋਰਮੁਜ਼ ਵਿਚ ਵਪਾਰਕ ਜਹਾਜ਼ਾਂ ਵਿਰੁੱਧ ਕਾਰਵਾਈ ਜਾਰੀ ਰਹੀ ਤਾਂ ਅਮਰੀਕਾ ਪਹਿਲਾਂ ਨਾਲੋਂ ਕਈ ਗੁਣਾ ਵੱਧ ਤਾਕਤ ਨਾਲ ਜਵਾਬ ਦੇਵੇਗਾ।
Ad Position 22
No active advertisement
ਪਿਛਲੀ ਖ਼ਬਰ ਨਿਊਯਾਰਕ ‘ਚ ਫ਼ਰਜ਼ੀ ਡਾਕਟਰ ਵਲੋਂ ਟੀਕਾ ਲਗਾਉਣ ਤੋਂ ਬਾਅਦ ਔਰਤ ਦੀ ਮੌਤ ਅਗਲੀ ਖ਼ਬਰ ਆਸਟ੍ਰੇਲੀਆ ’ਚ ਭਾਰਤੀ ਵੀਜ਼ਾ ਤੇ ਪਾਸਪੋਰਟ ਸੇਵਾਵਾਂ ਮੁੜ ਸ਼ੁਰੂ
Ad Position 24
No active advertisement