02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਨਿਊਯਾਰਕ ਥਰੂਵੇਅ ’ਤੇ ਯਾਤਰੀ ਬੱਸ ਪਲਟੀ, ਛੇ ਜ਼ਖਮੀ

Ad Position 21
No active advertisement
ਅਜੀਤ ਡੈਸਕ 23-07-2026
ਨਿਊਯਾਰਕ, 22 ਜੁਲਾਈ (ਰਾਜੂ ਸਹਿਬਾਜ਼ਪੁਰਾ )-ਐਲਬਨੀ ਤੋਂ ਨਿਊਯਾਰਕ ਸਿਟੀ ਜਾ ਰਹੀ ਯਾਤਰੀ ਬੱਸ ਅਲਸਟਰ ਕਾਊਂਟੀ ਵਿਚ ਨਿਊਯਾਰਕ ਸਟੇਟ ਥਰੂਵੇਅ ’ਤੇ ਪਲਟ ਗਈ। ਹਾਦਸਾ ਦੱਖਣ ਵੱਲ ਜਾਣ ਵਾਲੇ ਰਸਤੇ ਉੱਤੇ ਐਗਜ਼ਿਟ 18 ਅਤੇ 17 ਵਿਚਕਾਰ ਵਾਪਰਿਆ। ਬੱਸ ਵਿੱਚ ਕਰੀਬ 23 ਯਾਤਰੀ ਸਵਾਰ ਸਨ। ਪੁਲਿਸ ਅਨੁਸਾਰ 17 ਯਾਤਰੀਆਂ ਨੂੰ ਕੋਈ ਸੱਟ ਨਹੀਂ ਲੱਗੀ, ਜਦਕਿ ਬਾਕੀ ਛੇ ਨੂੰ ਘਟਨਾ ਸਥਾਨ ’ਤੇ ਡਾਕਟਰੀ ਸਹਾਇਤਾ ਦਿੱਤੀ ਗਈ ਜਾਂ ਸਥਾਨਕ ਹਸਪਤਾਲਾਂ ਵਿੱਚ ਲਿਜਾਇਆ ਗਿਆ। ਕਿਸੇ ਦੀ ਸੱਟ ਜਾਨਲੇਵਾ ਨਹੀਂ ਦੱਸੀ ਗਈ। ਹਾਦਸੇ ਮਗਰੋਂ ਪੁਲਿਸ, ਫਾਇਰ ਬ੍ਰਿਗੇਡ ਅਤੇ ਐਮਰਜੈਂਸੀ ਟੀਮਾਂ ਮੌਕੇ ’ਤੇ ਪਹੁੰਚੀਆਂ। ਹਾਦਸੇ ਦੇ ਕਾਰਨਾਂ ਦੀ ਜਾਂਚ ਜਾਰੀ ਹੈ।
Ad Position 22
No active advertisement
ਪਿਛਲੀ ਖ਼ਬਰ ‘ਗੌਡਜ਼ਿਲਾ ਵਰਸਿਜ਼ ਕਾਂਗ’ ਦੀ ਅਦਾਕਾਰਾ ਕੇਲੀ ਹੌਟਲ ਦੀ ਸੜਕ ਹਾਦਸੇ ’ਚ ਮੌਤ ਅਗਲੀ ਖ਼ਬਰ ਨਿਊਯਾਰਕ ‘ਚ ਫ਼ਰਜ਼ੀ ਡਾਕਟਰ ਵਲੋਂ ਟੀਕਾ ਲਗਾਉਣ ਤੋਂ ਬਾਅਦ ਔਰਤ ਦੀ ਮੌਤ
Ad Position 24
No active advertisement