02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਟਰੰਪ ਤੇ ਲਿਬਨਾਨੀ ਰਾਸ਼ਟਰਪਤੀ ਔਨ ਵਿਚਾਲੇ ਮੁਲਾਕਾਤ

Ad Position 21
No active advertisement
ਅਜੀਤ ਡੈਸਕ 23-07-2026
ਅਮਰੀਕਾ-ਲਿਬਨਾਨ ਵਿਚਾਲੇ 40 ਸਾਲਾਂ ਬਾਅਦ ਸਿੱਧੀਆਂ ਹਵਾਈ ਉਡਾਣਾਂ ਨੂੰ ਹਰੀ ਝੰਡੀ
ਨਿਊਯਾਰਕ, 22 ਜੁਲਾਈ (ਰਾਜੂ ਸਹਿਬਾਜ਼ਪੁਰਾ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵ੍ਹਾਈਟ ਹਾਊਸ ਵਿਚ ਲਿਬਨਾਨ ਦੇ ਰਾਸ਼ਟਰਪਤੀ ਜੋਸਫ਼ ਔਨ ਨਾਲ ਮੁਲਾਕਾਤ ਕਰਕੇ ਦੇਸ਼ ਵਿਚ ਲੰਬੇ ਸਮੇਂ ਦੀ ਸ਼ਾਂਤੀ, ਸੁਰੱਖਿਆ ਅਤੇ ਮੁੜ ਉਸਾਰੀ ਲਈ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੁਲਾਕਾਤ ਤੋਂ ਬਾਅਦ ਟਰੰਪ ਨੇ ਅਮਰੀਕਾ ਅਤੇ ਲਿਬਨਾਨ ਵਿਚਾਲੇ ਸਿੱਧੀਆਂ ਹਵਾਈ ਉਡਾਣਾਂ ਮੁੜ ਸ਼ੁਰੂ ਕਰਨ ਦਾ ਐਲਾਨ ਵੀ ਕੀਤਾ। ਅਮਰੀਕਾ ਨੇ ਟੀ.ਡਬਲਿਊ.ਏ. ਫਲਾਈਟ 847 ਦੇ ਅਗਵਾ ਹੋਣ ਤੋਂ ਬਾਅਦ 1985 ਵਿਚ ਲਿਬਨਾਨ ਲਈ ਸਿੱਧੀਆਂ ਉਡਾਣਾਂ ਬੰਦ ਕਰ ਦਿੱਤੀਆਂ ਸਨ। ਹੁਣ ਚਾਰ ਦਹਾਕਿਆਂ ਤੋਂ ਵੱਧ ਸਮੇਂ ਬਾਅਦ ਅਮਰੀਕੀ ਹਵਾਈ ਕੰਪਨੀਆਂ ਨੂੰ ਲਿਬਨਾਨ ਲਈ ਸਿੱਧੀਆਂ ਉਡਾਣਾਂ ਚਲਾਉਣ ਦੀ ਆਗਿਆ ਦਿੱਤੀ ਜਾਵੇਗੀ। ਲਿਬਨਾਨ ਦੇ ਕਿਸੇ ਰਾਸ਼ਟਰਪਤੀ ਦੀ 2009 ਤੋਂ ਬਾਅਦ ਇਹ ਪਹਿਲੀ ਵ੍ਹਾਈਟ ਹਾਊਸ ਯਾਤਰਾ ਸੀ। ਮੁਲਾਕਾਤ ਦੌਰਾਨ ਦੱਖਣੀ ਲਿਬਨਾਨ ਤੋਂ ਇਜ਼ਰਾਈਲੀ ਫ਼ੌਜ ਦੀ ਵਾਪਸੀ, ਲਿਬਨਾਨੀ ਫ਼ੌਜ ਨੂੰ ਮਜ਼ਬੂਤ ਕਰਨ ਅਤੇ ਹਿਜ਼ਬੁੱਲਾ ਦੇ ਹਥਿਆਰਬੰਦ ਪ੍ਰਭਾਵ ਨੂੰ ਖ਼ਤਮ ਕਰਨ ਵਰਗੇ ਅਹਿਮ ਮੁੱਦਿਆਂ ਉੱਤੇ ਵਿਚਾਰ-ਵਟਾਂਦਰਾ ਹੋਇਆ। ਅਮਰੀਕਾ ਦੀ ਵਿਚੋਲਗੀ ਨਾਲ ਲਿਬਨਾਨ ਅਤੇ ਇਜ਼ਰਾਈਲ ਵਿਚਾਲੇ ਹੋਏ ਸਮਝੌਤੇ ਨੂੰ ਕੁਝ ਚੁਣੇ ਪਿੰਡਾਂ ਵਿਚ ਲਾਗੂ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਲਿਬਨਾਨ ਨੂੰ ਉਮੀਦ ਹੈ ਕਿ ਅਮਰੀਕੀ ਸਹਿਯੋਗ ਨਾਲ ਉਸ ਦੀ ਫ਼ੌਜ ਮਜ਼ਬੂਤ ਹੋਵੇਗੀ, ਜੰਗ ਨਾਲ ਪ੍ਰਭਾਵਿਤ ਬੁਨਿਆਦੀ ਢਾਂਚੇ ਦੀ ਮੁੜ ਉਸਾਰੀ ਹੋਵੇਗੀ ਅਤੇ ਦੇਸ਼ ਵਿਚ ਟਿਕਾਊ ਸ਼ਾਂਤੀ ਦਾ ਰਾਹ ਖੁੱਲ੍ਹੇਗਾ।
Ad Position 22
No active advertisement
ਪਿਛਲੀ ਖ਼ਬਰ ਸੋਸ਼ਲ ਮੀਡੀਆ ’ਤੇ ਚਮਕ ਬਣੀ ਮੌਤ ਦਾ ਕਾਰਨ! ਇਨਫਲੂਐਂਸਰ ਏਰੀਏਲਾ ਕਤਲ ਕੇਸ ’ਚ 6 ਮੁਲਜ਼ਮਾਂ ਖ਼ਿਲਾਫ਼ ਦੋਸ਼ ਤੈਅ ਅਗਲੀ ਖ਼ਬਰ ਭਾਰਤੀ ਹਾਈ ਕਮਿਸ਼ਨ ਲੰਡਨ ਦੇ ਬਾਹਰ ਵਿਦਿਆਰਥੀਆਂ ਵਲੋਂ ਪ੍ਰਦਰਸ਼ਨ
Ad Position 24
No active advertisement