02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਸਕਾਟਿਸ਼ ਲੇਬਰ ਪਾਰਟੀ ਦੇ ਆਗੂ ਅਨਸ ਸਰਵਰ ਯੂ.ਕੇ. ਸਰਕਾਰ ’ਚ ਮੰਤਰੀ ਬਣਨਗੇ

Ad Position 21
No active advertisement
ਅਜੀਤ ਡੈਸਕ 23-07-2026
ਗਲਾਸਗੋ, 22 ਜੁਲਾਈ (ਹਰਜੀਤ ਸਿੰਘ ਦੁਸਾਂਝ ਪੁਆਦੜਾ)- ਸਕਾਟਲੈਂਡ ਦੀ ਲੇਬਰ ਪਾਰਟੀ ਦੇ ਆਗੂ ਅਨਸ ਸਰਵਰ ਦੇ ਜਲਦੀ ਹੀ ਸਕਾਟਿਸ਼ ਸੰਸਦ ਮੈਂਬਰ ਤੋਂ ਅਸਤੀਫ਼ਾ ਦੇ ਕੇ ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਐਂਡੀ ਬਰਨਹਮ ਦੀ ਸਰਕਾਰ ਵਿਚ ਮੰਤਰੀ ਵਜੋਂ ਸ਼ਾਮਲ ਹੋਣ ਦੀ ਸੰਭਾਵਨਾ ਹੈ। ਰਿਪੋਰਟਾਂ ਅਨੁਸਾਰ ਸਰਵਰ ਨੂੰ ਕਾਰੋਬਾਰ ਵਿਭਾਗ, ਨਵੀਨਤਾ, ਵਿਗਿਆਨ ਅਤੇ ਵਪਾਰ ਵਿਭਾਗ ਵਿਚ ਮੰਤਰੀ ਦੀ ਜ਼ਿੰਮੇਵਾਰੀ ਦਿੱਤੀ ਜਾਵੇਗੀ ਅਤੇ ਇਸ ਲਈ ਉਨ੍ਹਾਂ ਨੂੰ ਹਾਊਸ ਆਫ਼ ਲਾਰਡਜ਼ ਦਾ ਮੈਂਬਰ ਵੀ ਬਣਾਇਆ ਜਾਵੇਗਾ। ਅਨਾਸ ਸਰਵਰ 2021 ਤੋਂ ਸਕਾਟਿਸ਼ ਲੇਬਰ ਪਾਰਟੀ ਦੇ ਆਗੂ ਹਨ ਅਤੇ ਗਲਾਸਗੋ ਤੋਂ ਸਕਾਟਿਸ਼ ਸੰਸਦ ਮੈਂਬਰ ਹਨ। ਉਨ੍ਹਾਂ ਦੇ ਅਸਤੀਫ਼ੇ ਨਾਲ ਸਕਾਟਿਸ਼ ਲੇਬਰ ਵਿਚ ਨਵੇਂ ਨੇਤਾ ਦੀ ਚੋਣ ਲਈ ਦੌੜ ਸ਼ੁਰੂ ਹੋਣ ਦੀ ਸੰਭਾਵਨਾ ਹੈ। ਪਾਰਟੀ ਦੇ ਡਿਪਟੀ ਲੀਡਰ ਜੈਕੀ ਬੇਲੀ ਅੰਤਰਿਮ ਆਗੂ ਦੀ ਭੂਮਿਕਾ ਨਿਭਾ ਸਕਦੇ ਹਨ, ਜਦਕਿ ਮਾਈਕਲ ਮਾਰਾ, ਮੋਨਿਕਾ ਲੈਨਨ ਅਤੇ ਪੌਲ ਸਵੀਨੀ ਵਰਗੇ ਨਾਂਅ ਸੰਭਾਵੀ ਉਮੀਦਵਾਰਾਂ ਵਜੋਂ ਚਰਚਾ ਵਿਚ ਹਨ।
Ad Position 22
No active advertisement
ਪਿਛਲੀ ਖ਼ਬਰ ਅਮਰੀਕਾ ’ਚ ਡੁੱਬਦੇ ਸਾਥੀ ਨੂੰ ਬਚਾਉਂਦਿਆਂ 5 ਲੋਕਾਂ ਦੀ ਮੌਤ ਅਗਲੀ ਖ਼ਬਰ ਬ੍ਰਦਰਜ਼ ਕਲੱਬ ਲੋਨੀਗੋ ਦੁਆਰਾ ਕਰਵਾਇਆ ਕ੍ਰਿਕਟ ਟੂਰਨਾਮੈਂਟ ਬੈਰਗਾਮੋ ਦੀ ਟੀਮ ਨੇ ਜਿੱਤਿਆ
Ad Position 24
No active advertisement