24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਵਿਕਟੋਰੀਆ ਲੇਬਰ ਪਾਰਟੀ ਨੂੰ ਮਿਲਿਆ ਨਵਾਂ ਮੁੱਖ ਮੰਤਰੀ

Ad Position 21
No active advertisement
ਅਜੀਤ ਡੈਸਕ 29-07-2026
ਮੈਲਬੌਰਨ, 28 ਜੁਲਾਈ (ਪਰਮਵੀਰ ਸਿੰਘ ਆਹਲੂਵਾਲੀਆ)-ਬੈਨ ਕੈਰੋਲ ਨੂੰ ਅੱਜ ਵਿਕਟੋਰੀਆ ਲੇਬਰ ਪਾਰਟੀ ਦਾ ਨਵਾਂ ਆਗੂ ਚੁਣ ਲਿਆ ਗਿਆ ਹੈ। ਇਸ ਦੇ ਨਾਲ ਹੀ ਉਹ ਵਿਕਟੋਰੀਆ ਦੇ 50ਵੇਂ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਣ ਜਾ ਰਹੇ ਹਨ। ਸਾਬਕਾ ਮੁੱਖ ਮੰਤਰੀ ਜੈਸਿੰਟਾ ਐਲਨ ਵੱਲੋਂ ਅਹੁਦੇ ਤੋਂ ਅਸਤੀਫ਼ਾ ਦੇਣ ਮਗਰੋਂ ਲੇਬਰ ਪਾਰਟੀ ਵਿੱਚ ਨਵੀਂ ਅਗਵਾਈ ਦੀ ਪ੍ਰਕਿਰਿਆ ਮੁਕੰਮਲ ਹੋ ਗਈ ਹੈ। 51 ਸਾਲਾ ਬੈਨ ਕੈਰੋਲ ਨੇ ਮੰਗਲਵਾਰ ਨੂੰ ਲੇਬਰ ਪਾਰਟੀ ਦੇ ਸੰਸਦੀ ਦਲ ਦਾ ਸਮਰਥਨ ਹਾਸਲ ਕੀਤਾ। ਜੈਸਿੰਟਾ ਐਲਨ ਵੱਲੋਂ ਆਪਣੇ ਸੰਸਦੀ ਸਾਥੀਆਂ ਦਾ ਬਹੁਮਤ ਸਮਰਥਨ ਗੁਆਉਣ ਮਗਰੋਂ ਉਨ੍ਹਾਂ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਸੀ। ਬੈਨ ਕੈਰੋਲ ਦੇ ਅੱਜ ਵਿਕਟੋਰੀਆ ਦੇ ਗਵਰਨਰ ਵੱਲੋਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਦੀ ਉਮੀਦ ਹੈ। ਉਨ੍ਹਾਂ ਦੀ ਅਗਵਾਈ ਹੇਠ ਵਿਕਟੋਰੀਆ ਸਰਕਾਰ ਵਿੱਚ ਨਵੇਂ ਸਿਆਸੀ ਦੌਰ ਦੀ ਸ਼ੁਰੂਆਤ ਹੋਵੇਗੀ। ਇਸ ਦੇ ਨਾਲ ਹੀ ਨਵੰਬਰ ਵਿੱਚ ਹੋਣ ਵਾਲੀਆਂ ਸੂਬਾਈ ਚੋਣਾਂ ਤੋਂ ਪਹਿਲਾਂ ਨਵੇਂ ਮੁੱਖ ਮੰਤਰੀ ਲਈ ਇਹ ਅਹੁਦਾ ਇੱਕ ਵੱਡੀ ਸਿਆਸੀ ਚੁਣੌਤੀ ਵੀ ਹੋਵੇਗਾ।
Ad Position 22
No active advertisement
ਪਿਛਲੀ ਖ਼ਬਰ ਇੰਗਲੈਂਡ ਪਹੁੰਚੇ ਡਾ. ਕਲਿਆਣ ਸਿੰਘ ਕਲਿਆਣ ਨਾਲ ਬਰਤਾਨਵੀ ਸਾਹਿਤਕਾਰਾਂ ਨਾਲ ਸਾਊਥਾਲ ’ਚ ਸਾਹਿਤਕ ਮਿਲਣੀ ਅਗਲੀ ਖ਼ਬਰ ਮੇਰਾ ਟੀਚਾ ਲਾਸ ਏਂਜਲਸ ਨੂੰ ਇਕ ਮਾਡਲ ਵਜੋਂ ਵਿਕਸਤਾ ਕਰਨਾ-ਰਮਨ
Ad Position 24