02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਇੰਗਲੈਂਡ ਤੋਂ ਪੁੱਜੇ ਉੱਘੇ ਸਮਾਜ ਸੇਵੀ ਮੰਗਤ ਸਿੰਘ ਪਲਾਹੀ ਦਾ ਕੈਨੇਡਾ ’ਚ ਨਿੱਘਾ ਸਵਾਗਤ

ਇੰਗਲੈਂਡ ਤੋਂ ਪੁੱਜੇ ਉੱਘੇ ਸਮਾਜ ਸੇਵੀ ਮੰਗਤ ਸਿੰਘ ਪਲਾਹੀ ਦਾ ਕੈਨੇਡਾ ’ਚ ਨਿੱਘਾ ਸਵਾਗਤ

Ad Position 21
No active advertisement
ਅਜੀਤ ਡੈਸਕ 03-08-2026

ਵੈਨਕੂਵਰ, 2 ਅਗਸਤ (ਮਲਕੀਤ ਸਿੰਘ)- ਇੰਗਲੈਂਡ ਦੇ ਸ਼ਹਿਰ ਲੈਸਟਰ ਦੇ ਵਸਨੀਕ ਅਤੇ ਪੰਜਾਬੀ ਮੂਲ ਦੇ ਉੱਘੇ ਸਮਾਜ ਸੇਵੀ ਮੰਗਤ ਸਿੰਘ ਪਲਾਹੀ ਦਾ ਕੈਨੇਡਾ ਦੇ ਸਰੀ ਸ਼ਹਿਰ ‘ਚ ਪੁੱਜਣ ਤੇ ਉਨਾਂ ਦੇ ਰਿਸ਼ਤੇਦਾਰਾਂ, ਸੱਜਣ ਮਿੱਤਰਾਂ ਅਤੇ ਸਨੇਹੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਲਾਹੀ ਨੇ ਕਿਹਾ ਕਿ ਵੱਖ ਵੱਖ ਦੇਸ਼ਾਂ ’ਚ ਵੱਸਦੇ ਪਲਾਹੀ ਪਿੰਡ ਦੇ ਹੋਰ ਬਹੁਤ ਸਾਰੇ ਵਸਨੀਕ ਵੱਖ ਵੱਖ ਸਮਾਜ ਭਲਾਈ ਕਾਰਜਾਂ ਲਈ ਹਮੇਸ਼ਾ ਤੋਂ ਯਤਨਸ਼ੀਲ ਰਹੇ ਹਨ ਅਤੇ ਭਵਿੱਖ ਵਿੱਚ ਵੀ ਯਤਨਸ਼ੀਲ ਰਹਿਣਗੇ। ਉਨਾਂ ਇਹ ਵੀ ਦੱਸਿਆ ਕਿ ਆਪਣੇ ਇਕ ਹਫਤੇ ਦੀ ਫੇਰੀ ਦੌਰਾਨ ਉਹ ਸਰੀ ਵਿੱਚ  ਕਰਵਾਏ ਜਾ ਰਹੇ ‘ਮੇਲਾ ਗਦਰੀ ਬਾਬਿਆਂ ਦਾ’ ਵਿੱਚ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਨਗੇ। ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਪੰਜਾਬ ਤੋਂ ਪੁੱਜੇ ਗੁਰੂ ਨਾਨਕ ਕਾਲਜ ਫਗਵਾੜਾ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਪਲਾਹੀ, ਜਸਵਿੰਦਰ ਸਿੰਘ ਪਲਾਹੀ, ਗੁਰਦੇਵ ਸਿੰਘ ਪਲਾਹੀ,ਦਇਆ ਸਿੰਘ ਪਲਾਹੀ, ਮਨਜਿੰਦਰ ਢੀਂਡਸਾ, ਸਰਿੰਦਰ ਪਲਾਹੀ, ਬਲਦੇਵ ਸਲ ਪਲਾਹੀ, ਅਮਰੀਕ ਸਿੰਘ ਪਲਾਹੀ ਅਤੇ ਸਤਨਾਮ ਸਿੰਘ ਬੈਂਸ ਹੋਰ ਪਤਵੰਤੇ ਹਾਜਰ ਸਨ। 

Ad Position 22
No active advertisement
ਪਿਛਲੀ ਖ਼ਬਰ ਐਡੀਲੇਡ ਗੁਰਦੁਆਰਾ ਸਾਹਿਬ ਵਿਖੇ ਵਾਪਰੀ ਅੱਗ ਦੀ ਘਟਨਾ ਸੰਬੰਧੀ ਜਾਂਚ ਰਿਪੋਰਟ ਅਕਾਲ ਤਖ਼ਤ ਸਾਹਿਬ ਨੂੰ ਸੌਂਪੀ ਗਈ ਅਗਲੀ ਖ਼ਬਰ ਲੈਸਟਰ ’ਚ ਤੀਆਂ ਦੀਆਂ ਰੌਣਕਾਂ, ਗਿੱਧੇ-ਬੋਲੀਆਂ, ਰਵਾਇਤੀ ਪਕਵਾਨ ਤੇ ਬੜੇ ਉਤਸ਼ਾਹ ਨਾਲ ਮਨਾਇਆ ਤਿਉਹਾਰ
Ad Position 24
No active advertisement