05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਅਹਿਮਦਾਬਾਦ ਨੂੰ ਸੌਂਪੀ ਗਈ ਰਾਸ਼ਟਰਮੰਡਲ ਖੇਡਾਂ 2030 ਦੀ ਮੇਜ਼ਬਾਨੀ ਦੀ ਕਮਾਨ

ਗਲਾਸਗੋ, 3 ਅਗਸਤ (ਹਰਜੀਤ ਸਿੰਘ ਦੁਸਾਂਝ)-ਗਲਾਸਗੋ ਰਾਸ਼ਟਰਮੰਡਲ ਖੇਡਾਂ 2026 ਦਾ ਐਤਵਾਰ ਦੇਰ ਸ਼ਾਮ ਗਲਾਸਗੋ ਦੇ ਓਵੀਓ ਹਾਈਡਰੋ ’ਚ ਸ਼ਾਨਦਾਰ ਸਮਾਪਤੀ ਸਮਾਰੋਹ ਨਾਲ ਅੰਤ ਹੋ ਗਿਆ। 11 ਦਿਨਾਂ ਤੱਕ ਚੱਲੀਆਂ ਇਨ੍ਹਾਂ ਖੇਡਾਂ ਨੇ ਨਾ ਸਿਰਫ਼ ਵਿਸ਼ਵ ਪੱਧਰੀ ਖੇਡ ਮੁਕਾਬਲਿਆਂ ਦੀਆਂ ਯਾਦਗਾਰ ਝਲਕਾਂ ਦਿੱਤੀਆਂ, ਸਗੋਂ ਇਹ ਵੀ ਸਾਬਤ ਕਰ ਦਿੱਤਾ ਕਿ ਸੀਮਤ ਬਜਟ ਤੇ ਮੌਜੂਦਾ ਸਹੂਲਤਾਂ ਨਾਲ ਵੀ ਰਾਸ਼ਟਰਮੰਡਲ ਖੇਡਾਂ ਸਫ਼ਲਤਾ ਪੂਰਵਕ ਕਰਵਾਈਂਆਂ ਜਾ ਸਕਦੀਆਂ ਹਨ।

Ad Position 21
No active advertisement
ਰਾਸ਼ਟਰਮੰਡਲ ਖੇਡਾਂ ਦੇ ਸਮਾਪਤੀ ਸਮਾਰੋਹ ਦੌਰਾਨ, ਰਾਸ਼ਟਰਮੰਡਲ ਖੇਡ ਦੇ ਪ੍ਰਧਾਨ ਡੋਨਾਲਡ ਰੁਕਰੇ ਤੋਂ ਰਾਸ਼ਟਰਮੰਡਲ ਖੇਡ ਫੈਡਰੇਸ਼ਨ ਦਾ ਝੰਡਾ ਪ੍ਰਾਪਤ ਕਰਨ ਤੋਂ ਬਾਅਦ ਭਾਰਤੀ ਉਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ ਪੀਟੀ ਊਸ਼ਾ, ਦੂਜੇ ਸੱਜੇ ਤੇ ਭਾਰਤੀ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਤੇ ਗੁਜਰਾਤ ਦੇ ਉਪ ਮੁੱਖ ਮੰਤਰੀ ਹਰਸ਼ ਸੰਘਵੀ। 04-08-2026
ਗਲਾਸਗੋ, 3 ਅਗਸਤ (ਹਰਜੀਤ ਸਿੰਘ ਦੁਸਾਂਝ)-ਗਲਾਸਗੋ ਰਾਸ਼ਟਰਮੰਡਲ ਖੇਡਾਂ 2026 ਦਾ ਐਤਵਾਰ ਦੇਰ ਸ਼ਾਮ ਗਲਾਸਗੋ ਦੇ ਓਵੀਓ ਹਾਈਡਰੋ ’ਚ ਸ਼ਾਨਦਾਰ ਸਮਾਪਤੀ ਸਮਾਰੋਹ ਨਾਲ ਅੰਤ ਹੋ ਗਿਆ। 11 ਦਿਨਾਂ ਤੱਕ ਚੱਲੀਆਂ ਇਨ੍ਹਾਂ ਖੇਡਾਂ ਨੇ ਨਾ ਸਿਰਫ਼ ਵਿਸ਼ਵ ਪੱਧਰੀ ਖੇਡ ਮੁਕਾਬਲਿਆਂ ਦੀਆਂ ਯਾਦਗਾਰ ਝਲਕਾਂ ਦਿੱਤੀਆਂ, ਸਗੋਂ ਇਹ ਵੀ ਸਾਬਤ ਕਰ ਦਿੱਤਾ ਕਿ ਸੀਮਤ ਬਜਟ ਤੇ ਮੌਜੂਦਾ ਸਹੂਲਤਾਂ ਨਾਲ ਵੀ ਰਾਸ਼ਟਰਮੰਡਲ ਖੇਡਾਂ ਸਫ਼ਲਤਾ ਪੂਰਵਕ ਕਰਵਾਈਂਆਂ ਜਾ ਸਕਦੀਆਂ ਹਨ। ਇਸੇ ਕਾਰਨ ਗਲਾਸਗੋ ਨੂੰ ‘ਰਾਸ਼ਟਰਮੰਡਲ ਖੇਡਾਂ ਨੂੰ ਬਚਾਉਣ ਵਾਲਾ ਸ਼ਹਿਰ’ ਕਿਹਾ ਜਾ ਰਿਹਾ ਹੈ। ਸਮਾਪਤੀ ਸਮਾਰੋਹ ’ਚ ਰਾਸ਼ਟਰਮੰਡਲ ਖੇਡਾਂ ਦਾ ਝੰਡਾ ਤੇ ਕਿੰਗਜ਼ ਬੈਟਨ ਰਸਮੀ ਤੌਰ ’ਤੇ ਭਾਰਤ ਨੂੰ ਸੌਂਪਿਆ ਗਿਆ। ਭਾਰਤ ਵੱਲੋਂ ਭਾਰਤੀ ਉਲੰਪਿਕ ਸੰਘ ਦੀ ਪ੍ਰਧਾਨ ਪੀ. ਟੀ. ਊਸ਼ਾ, ਉਲੰਪਿਕ ਚੈਂਪੀਅਨ ਨੀਰਜ ਚੋਪੜਾ ਤੇ ਗੁਜਰਾਤ ਦੇ ਉੱਪ ਮੁੱਖ ਮੰਤਰੀ ਹਰਸ਼ ਸੰਘਵੀਂ ਨੇ ਝੰਡਾ ਤੇ ਬੈਟਨ ਸਵੀਕਾਰ ਕਰਕੇ 2030 ’ਚ ਅਹਿਮਦਾਬਾਦ ’ਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਦੀ ਉਲਟੀ ਗਿਣਤੀ ਦੀ ਸ਼ੁਰੂਆਤ ਕੀਤੀ। ਸਮਾਰੋਹ ਦੌਰਾਨ ਸਕਾਟਲੈਂਡ ਦੀ ਸੰਸਕ੍ਰਿਤੀ, ਸੰਗੀਤ ਤੇ ਨਾਚ ਦੀ ਰੌਣਕ ਦੇ ਨਾਲ-ਨਾਲ ਭਾਰਤ ਦੀ ਰੰਗ-ਬਿਰੰਗੀ ਸੱਭਿਆਚਾਰਕ ਪੇਸ਼ਕਾਰੀ ਨੇ ਵੀ ਦਰਸ਼ਕਾਂ ਦਾ ਮਨ ਮੋਹ ਲਿਆ। ਭਾਰਤੀ ਕਲਾਕਾਰਾਂ ਪ੍ਰਸਿੱਧ ਸਿਤਾਰ ਵਾਦਕ ਰਿਸ਼ਭ ਰਿਖੀਰਾਮ ਸ਼ਰਮਾ ਪ੍ਰਸਿੱਧ ਗਾਇਕ ਸ਼ੰਕਰ ਮਹਾਦੇਵਨ ਆਪਣੇ ਪੁੱਤਰਾਂ ਸਿੱਧਾਰਥ ਮਹਾਦੇਵਨ ਤੇ ਸ਼ਿਵਮ ਮਹਾਦੇਵਨ ਨਾਲ, ਮਸ਼ਹੂਰ ਗਾਇਕਾ ਭੂਮੀ ਤ੍ਰਿਵੇਦੀ ਤੇ ਮਾਡਲ ਅਭਿਨੇਤਰੀ ਮਾਨੁਸ਼ੀ ਛਿੱਲਰ ਨੇ ਸੰਗੀਤ, ਲੋਕ ਨਾਚ ਤੇ ਗੁਜਰਾਤੀ ਸੱਭਿਆਚਾਰ ਦੀ ਝਲਕ ਪੇਸ਼ ਕਰਦਿਆਂ ਦੁਨੀਆ ਨੂੰ 2030 ਦੀਆਂ ਰਾਸ਼ਟਰਮੰਡਲ ਖੇਡਾਂ ਲਈ ਭਾਰਤ ਆਉਣ ਦਾ ਸੱਦਾ ਦਿੱਤਾ। ਸਮਾਪਤੀ ਸਮਾਰੋਹ ਦਾ ਅੰਤ ਸਕਾਟਲੈਂਡ ਦੇ ਮਸ਼ਹੂਰ ਰੌਕ ਬੈਂਡ ਸਿੰਪਲ ਮਾਈਂਡਜ ਦੀ ਪੇਸ਼ਕਾਰੀ ਅਤੇ ਸ਼ਾਨਦਾਰ ਆਤਿਸ਼ਬਾਜ਼ੀ ਨਾਲ ਹੋਇਆ। ਗਲਾਸਗੋ 2026 ਦੇ ਮੁੱਖ ਕਾਰਜਕਾਰੀ ਫ਼ਿਲ ਬੈਟੀ ਨੇ ਕਿਹਾ ਕਿ ਜਦੋਂ ਰਾਸ਼ਟਰਮੰਡਲ ਖੇਡਾਂ ਦਾ ਭਵਿੱਖ ਸੰਕਟ ’ਚ ਸੀ, ਤਦ ਗਲਾਸਗੋ ਨੇ ਅੱਗੇ ਆ ਕੇ ਇੱਕ ਨਵਾਂ ਤੇ ਟਿਕਾਊ ਮਾਡਲ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਇਹ ਖੇਡਾਂ ਸਾਬਤ ਕਰਦੀਆਂ ਹਨ ਕਿ ਰਾਸ਼ਟਰਮੰਡਲ ਖੇਡਾਂ ਅਗਲੇ 100 ਸਾਲਾਂ ਲਈ ਵੀ ਪ੍ਰਸੰਗਿਕ ਅਤੇ ਵਿੱਤੀ ਪੱਖੋਂ ਸੰਭਵ ਹਨ। ਹੁਣ ਦੁਨੀਆ ਦੀਆਂ ਨਜ਼ਰਾਂ 2030 ਦੀਆਂ ਸੈਂਟੇਨਰੀ ਰਾਸ਼ਟਰਮੰਡਲ ਖੇਡਾਂ ’ਤੇ ਹਨ, ਜਿਨ੍ਹਾਂ ਦੀ ਮੇਜ਼ਬਾਨੀ ਭਾਰਤ ਦੇ ਗੁਜਰਾਤ ਦਾ ਅਹਿਮਦਾਬਾਦ ਸ਼ਹਿਰ ਕਰੇਗਾ।
Ad Position 22
No active advertisement
ਪਿਛਲੀ ਖ਼ਬਰ ਗਲਾਸਗੋ ਰਾਸ਼ਟਰਮੰਡਲ ਖੇਡਾਂ ਦਾ ਸ਼ਾਨਦਾਰ ਸਮਾਪਨ, ਭਾਰਤ ਨੇ ਛੱਡੀ ਅਮਿੱਟ ਛਾਪ ਅਗਲੀ ਖ਼ਬਰ ‘ ਖੇਡਾਂ ਵਤਨ ਪੰਜਾਬ ਦੀਆਂ-2026’ ਲਈ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ ਕੱਲ੍ਹ ਤੋਂ ਜ਼ਿਲ੍ਹਾ ਪੱਧਰ ਤੇ 10 ਅਗਸਤ ਤੋਂ ਰਾਜ ਪੱਧ...
Ad Position 24
No active advertisement