09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਪਰਵਾਸੀ ਟਰੱਕ ਡਰਾਈਵਰਾਂ ’ਤੇ ਸਖ਼ਤੀ, ਸਾਬਕਾ ਫੌਜੀਆਂ ਲਈ ਖੁੱਲ੍ਹਣਗੇ ਰੁਜ਼ਗਾਰ ਦੇ ਨਵੇਂ ਰਾਹ

ਨਿਊਯਾਰਕ, 3 ਅਗਸਤ (ਰਾਜੂ ਸਹਿਬਾਜ਼ਪੁਰਾ)-ਟਰੰਪ ਸਰਕਾਰ ਨੇ ਅਮਰੀਕਾ ਵਿੱਚ ਟਰੱਕ ਚਲਾਉਣ ਵਾਲੇ ਪਰਵਾਸੀ ਡਰਾਈਵਰਾਂ ਦੀ ਜਾਂਚ ਹੋਰ ਸਖ਼ਤ ਕਰਨ ਦਾ ਫੈਸਲਾ ਕੀਤਾ ਹੈ। ਟਰਾਂਸਪੋਰਟੇਸ਼ਨ ਮੰਤਰੀ ਸ਼ਾਨ ਡਫੀ ਨੇ ਦਾਅਵਾ ਕੀਤਾ ਕਿ ਬਾਈਡਨ ਸਰਕਾਰ ਦੌਰਾਨ ਕੁਝ ਗੈਰਕਾਨੂੰਨੀ ਪਰਵਾਸੀਆਂ ਨੂੰ ਪੂਰੀ ਜਾਂਚ ਅਤੇ ਲੋੜੀਂਦੀ ਸਿਖਲਾਈ ਤੋਂ ਬਿਨਾਂ ਹੀ ਵਪਾਰਕ ਗੱਡੀਆਂ ਚਲਾਉਣ ਦਾ ਮੌਕਾ ਮਿਲਿਆ।

Ad Position 21
No active advertisement
ਅਜੀਤ ਡੈਸਕ 04-08-2026
ਨਿਊਯਾਰਕ, 3 ਅਗਸਤ (ਰਾਜੂ ਸਹਿਬਾਜ਼ਪੁਰਾ)-ਟਰੰਪ ਸਰਕਾਰ ਨੇ ਅਮਰੀਕਾ ਵਿੱਚ ਟਰੱਕ ਚਲਾਉਣ ਵਾਲੇ ਪਰਵਾਸੀ ਡਰਾਈਵਰਾਂ ਦੀ ਜਾਂਚ ਹੋਰ ਸਖ਼ਤ ਕਰਨ ਦਾ ਫੈਸਲਾ ਕੀਤਾ ਹੈ। ਟਰਾਂਸਪੋਰਟੇਸ਼ਨ ਮੰਤਰੀ ਸ਼ਾਨ ਡਫੀ ਨੇ ਦਾਅਵਾ ਕੀਤਾ ਕਿ ਬਾਈਡਨ ਸਰਕਾਰ ਦੌਰਾਨ ਕੁਝ ਗੈਰਕਾਨੂੰਨੀ ਪਰਵਾਸੀਆਂ ਨੂੰ ਪੂਰੀ ਜਾਂਚ ਅਤੇ ਲੋੜੀਂਦੀ ਸਿਖਲਾਈ ਤੋਂ ਬਿਨਾਂ ਹੀ ਵਪਾਰਕ ਗੱਡੀਆਂ ਚਲਾਉਣ ਦਾ ਮੌਕਾ ਮਿਲਿਆ। ਉਨ੍ਹਾਂ ਮੁਤਾਬਕ ਅਜਿਹੇ ਡਰਾਈਵਰਾਂ ਨਾਲ ਵਾਪਰੇ ਕਈ ਹਾਦਸਿਆਂ ਵਿੱਚ ਲੋਕਾਂ ਦੀ ਜਾਨ ਵੀ ਗਈ। ਇਸ ਦੇ ਨਾਲ ਹੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ‘ਫ੍ਰੀਡਮ ਹੌਲਰਜ਼’ ਯੋਜਨਾ ਸ਼ੁਰੂ ਕੀਤੀ ਹੈ। ਇਸ ਤਹਿਤ ਅਮਰੀਕੀ ਫੌਜ ਦੇ ਸਾਬਕਾ ਜਵਾਨਾਂ ਨੂੰ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਲੈਣ ਅਤੇ ਟਰੱਕਿੰਗ ਖੇਤਰ ਵਿੱਚ ਨੌਕਰੀ ਹਾਸਲ ਕਰਨ ਲਈ ਤੇਜ਼ੀ ਨਾਲ ਮਦਦ ਦਿੱਤੀ ਜਾਵੇਗੀ। ਸਰਕਾਰ ਦਾ ਕਹਿਣਾ ਹੈ ਕਿ ਜਿਹੜੇ ਡਰਾਈਵਰ ਕਾਨੂੰਨੀ ਸ਼ਰਤਾਂ, ਅੰਗਰੇਜ਼ੀ ਦੀ ਪ੍ਰੀਖਿਆ ਜਾਂ ਸੁਰੱਖਿਆ ਨਿਯਮ ਪੂਰੇ ਨਹੀਂ ਕਰਦੇ, ਉਨ੍ਹਾਂ ਨੂੰ ਸੜਕਾਂ ਤੋਂ ਹਟਾਇਆ ਜਾਵੇਗਾ। ਡਫੀ ਨੇ ਇਸ ਕਾਰਵਾਈ ਨੂੰ ਅਮਰੀਕੀ ਸੜਕਾਂ ਸੁਰੱਖਿਅਤ ਬਣਾਉਣ ਅਤੇ ਯੋਗ ਨਾਗਰਿਕਾਂ ਲਈ ਨੌਕਰੀਆਂ ਵਧਾਉਣ ਵਾਲਾ ਕਦਮ ਦੱਸਿਆ ਹੈ।
Ad Position 22
No active advertisement
ਪਿਛਲੀ ਖ਼ਬਰ ਨੰਬਰ ਪਲੇਟਾਂ ਲੁਕਾ ਕੇ ਟੋਲ ਤੋਂ ਬਚਣ ਵਾਲਿਆਂ ਖ਼ਿਲਾਫ਼ ਵੱਡੀ ਕਾਰਵਾਈ, 214 ਗੱਡੀਆਂ ਜ਼ਬਤ ਅਗਲੀ ਖ਼ਬਰ ਟਰੰਪ ਨਾਲ ਜੁੜੇ 300 ਤੋਂ ਵੱਧ ਖਾਤੇ ਬੰਦ, ਬੈਂਕ ਨੇ ਹਵਾਲਾ ਰਾਸ਼ੀ ਰੋਕੂ ਜਾਂਚ ਦਾ ਦਿੱਤਾ ਹਵਾਲਾ, ਅੰਤਿਮ ਫੈਸਲਾ ਆਉਣਾ ਬਾ...
Ad Position 24