09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਨੰਬਰ ਪਲੇਟਾਂ ਲੁਕਾ ਕੇ ਟੋਲ ਤੋਂ ਬਚਣ ਵਾਲਿਆਂ ਖ਼ਿਲਾਫ਼ ਵੱਡੀ ਕਾਰਵਾਈ, 214 ਗੱਡੀਆਂ ਜ਼ਬਤ

ਨਿਊਯਾਰਕ, 3 ਅਗਸਤ (ਰਾਜੂ ਸਹਿਬਾਜ਼ਪੁਰਾ )-ਨਿਊਯਾਰਕ ਸਟੇਟ ਪੁਲਿਸ ਨੇ ਨਕਲੀ, ਚੋਰੀ ਜਾਂ ਜਾਣਬੁੱਝ ਕੇ ਲੁਕਾਈਆਂ ਨੰਬਰ ਪਲੇਟਾਂ ਵਰਤਣ ਵਾਲਿਆਂ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਹੈ। ਸੂਬੇ ਭਰ ਵਿੱਚ ਚਲਾਈਆਂ ਚਾਰ ਮੁਹਿੰਮਾਂ ਦੌਰਾਨ 214 ਗੱਡੀਆਂ ਜ਼ਬਤ ਕੀਤੀਆਂ ਗਈਆਂ ਅਤੇ 1,100 ਤੋਂ ਵੱਧ ਟ੍ਰੈਫਿਕ ਟਿਕਟਾਂ ਦਿੱਤੀਆਂ ਗਈਆਂ।

Ad Position 21
No active advertisement
ਅਜੀਤ ਡੈਸਕ 04-08-2026
ਨਿਊਯਾਰਕ, 3 ਅਗਸਤ (ਰਾਜੂ ਸਹਿਬਾਜ਼ਪੁਰਾ )-ਨਿਊਯਾਰਕ ਸਟੇਟ ਪੁਲਿਸ ਨੇ ਨਕਲੀ, ਚੋਰੀ ਜਾਂ ਜਾਣਬੁੱਝ ਕੇ ਲੁਕਾਈਆਂ ਨੰਬਰ ਪਲੇਟਾਂ ਵਰਤਣ ਵਾਲਿਆਂ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਹੈ। ਸੂਬੇ ਭਰ ਵਿੱਚ ਚਲਾਈਆਂ ਚਾਰ ਮੁਹਿੰਮਾਂ ਦੌਰਾਨ 214 ਗੱਡੀਆਂ ਜ਼ਬਤ ਕੀਤੀਆਂ ਗਈਆਂ ਅਤੇ 1,100 ਤੋਂ ਵੱਧ ਟ੍ਰੈਫਿਕ ਟਿਕਟਾਂ ਦਿੱਤੀਆਂ ਗਈਆਂ। ਇਨ੍ਹਾਂ ਵਿੱਚੋਂ 515 ਟਿਕਟਾਂ ਨੰਬਰ ਪਲੇਟਾਂ ਨਾਲ ਜੁੜੀਆਂ ਉਲੰਘਣਾਵਾਂ ਲਈ ਸਨ। ਇਹ ਕਾਰਵਾਈ ਬਫੇਲੋ, ਐਲਬਨੀ, ਹਡਸਨ ਵੈਲੀ ਅਤੇ ਥਰੂਵੇਅ ਦੇ ਹੋਰ ਇਲਾਕਿਆਂ ਵਿੱਚ ਕੀਤੀ ਗਈ। ਇਕੱਲੇ ਬਫੇਲੋ ਦੇ ਆਈ-190 ਹਾਈਵੇਅ ਉੱਤੇ 15 ਗੱਡੀਆਂ ਜ਼ਬਤ ਹੋਈਆਂ ਅਤੇ 262 ਟਿਕਟਾਂ ਜਾਰੀ ਕੀਤੀਆਂ ਗਈਆਂ। ਇਨ੍ਹਾਂ ਵਿੱਚ 138 ਟਿਕਟਾਂ ਨੰਬਰ ਪਲੇਟਾਂ ਦੀ ਗੜਬੜ ਲਈ ਸਨ, ਜਦਕਿ ਤਿੰਨ ਗੱਡੀਆਂ ਟੋਲ ਨਾ ਭਰਨ ਕਾਰਨ ਜ਼ਬਤ ਕੀਤੀਆਂ ਗਈਆਂ। ਅਧਿਕਾਰੀਆਂ ਮੁਤਾਬਕ ਮੁਅੱਤਲ ਰਜਿਸਟ੍ਰੇਸ਼ਨ ਵਾਲੀਆਂ 38 ਗੱਡੀਆਂ ਦੇ ਮਾਲਕਾਂ ਉੱਤੇ ਇੱਕ ਲੱਖ ਤਿੰਨ ਹਜ਼ਾਰ ਡਾਲਰ ਤੋਂ ਵੱਧ ਦੇ ਟੋਲ ਅਤੇ ਫੀਸਾਂ ਬਕਾਇਆ ਸਨ। ਸਰਕਾਰ ਹੁਣ ਤੱਕ 70 ਹਜ਼ਾਰ ਡਾਲਰ ਤੋਂ ਵੱਧ ਵਸੂਲ ਕਰ ਚੁੱਕੀ ਹੈ। ਪੁਲਿਸ ਦਾ ਕਹਿਣਾ ਹੈ ਕਿ ਨੰਬਰ ਪਲੇਟ ਲੁਕਾ ਕੇ ਲੋਕ ਸਿਰਫ਼ ਟੋਲ ਜਾਂ ਕੈਮਰਿਆਂ ਤੋਂ ਹੀ ਨਹੀਂ ਬਚਦੇ, ਸਗੋਂ ਹਾਦਸੇ ਜਾਂ ਅਪਰਾਧ ਤੋਂ ਬਾਅਦ ਗੱਡੀ ਦੀ ਪਛਾਣ ਵੀ ਮੁਸ਼ਕਲ ਬਣਾ ਦਿੰਦੇ ਹਨ। ਸੜਕਾਂ ਨੂੰ ਸੁਰੱਖਿਅਤ ਬਣਾਉਣ ਅਤੇ ਟੋਲ ਚੋਰੀ ਰੋਕਣ ਲਈ ਅਜਿਹੀਆਂ ਕਾਰਵਾਈਆਂ ਅੱਗੇ ਵੀ ਜਾਰੀ ਰਹਿਣਗੀਆਂ।
Ad Position 22
No active advertisement
ਪਿਛਲੀ ਖ਼ਬਰ ਜਤਿੰਦਰ ਮਿੱਤਲ ਦੇ ਮੁੜ ਸੂਬਾ ਮੀਤ ਪ੍ਰਧਾਨ ਬਣਨ ’ਤੇ ਨਵਲ ਜੈਨ ਨੇ ਕੀਤਾ ਸਨਮਾਨਿਤ ਅਗਲੀ ਖ਼ਬਰ ਪਰਵਾਸੀ ਟਰੱਕ ਡਰਾਈਵਰਾਂ ’ਤੇ ਸਖ਼ਤੀ, ਸਾਬਕਾ ਫੌਜੀਆਂ ਲਈ ਖੁੱਲ੍ਹਣਗੇ ਰੁਜ਼ਗਾਰ ਦੇ ਨਵੇਂ ਰਾਹ
Ad Position 24