06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਨਾਬਾਲਗ ਨਾਲ ਵਿਆਹ ਕਰਕੇ ਯੂ.ਕੇ. ’ਚ ਰਹਿਣ ਦੀ ਕੋਸ਼ਿਸ਼ ਕਰਨ ਵਾਲੇ ਭਾਰਤੀ ਨੂੰ ਕੈਦ

ਲੰਡਨ, 6 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਯੂ. ਕੇ.

Ad Position 21
No active advertisement
ਅਜੀਤ ਡੈਸਕ 07-08-2026
ਲੰਡਨ, 6 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਯੂ.ਕੇ. ’ਚ ਪੜ੍ਹਾਈ ਕਰ ਰਹੇ 41 ਸਾਲਾ ਭਾਰਤੀ ਵਿਦਿਆਰਥੀ ਨੂੰ ਇਕ 13 ਸਾਲਾ ਲੜਕੀ ਨਾਲ ਵਿਆਹ ਕਰਕੇ ਆਪਣਾ ਯੂ.ਕੇ. ਵੀਜ਼ਾ ਬਚਾਉਣ ਦੀ ਕੋਸ਼ਿਸ਼ ਕਰਨ ਦੇ ਮਾਮਲੇ ’ਚ ਅਦਾਲਤ ਨੇ ਤਿੰਨ ਸਾਲ ਤੇ 10 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਹੈ। ਸ਼ੈਫ਼ੀਲਡ ਕਰਾਊਨ ਕੋਰਟ ’ ਚ ਸੁਣਵਾਈ ਦੌਰਾਨ ਦੱਸਿਆ ਗਿਆ ਕਿ ਵਿਜੈ ਮੁੰਦਰਾਥੀ ਜੋ ਸ਼ੈਫ਼ੀਲਡ ਯੂਨੀਵਰਸਿਟੀ ਵਿਚ ਪੋਸਟ ਗ੍ਰੈਜੂਏਟ ਵਿਦਿਆਰਥੀ ਸੀ, ਨੇ ਫੇਸਬੁੱਕ ਅਕਾਉਂਟ ’ਤੇ ਕਿਸੇ ਨਾਲ ਗੱਲ ਕੀਤੀ, ਜਿਸਨੂੰ ਉਹ 13 ਸਾਲਾ ਲੜਕੀ ਸਮਝਦਾ ਸੀ। ਹਾਲਾਂਕਿ ਉਹ ਅਸਲ ’ਚ ਪੁਲਿਸ ਤੇ ਬਾਲ ਸੁਰੱਖਿਆ ਕਾਰਵਾਈ ਨਾਲ ਜੁੜਿਆ ਨਕਲੀ ਪ੍ਰੋਫ਼ਾਈਲ ਸੀ। ਗੱਲਬਾਤ ਦੌਰਾਨ ਉਸਨੇ ਦੱਸਿਆ ਕਿ ਯੂ.ਕੇ. ’ਚ ਰਹਿਣ ਲਈ ਇਕ “ਬ੍ਰਿਟਿਸ਼ ਲੜਕੀ ਨਾਲ ਵਿਆਹ” ਕਰਨਾ ਹੈ। ਜਦ ਉਸਨੇ ਡੌਨਕਾਸਟਰ ਵਿਖੇ ਲੜਕੀ ਨਾਲ ਮਿਲਣ ਦੀ ਸਲਾਹ ਕੀਤੀ ਤਾਂ ਉਥੇ ਪਹੁੰਚਣ ‘ਤੇ ਬਾਲ ਸ਼ੋਸ਼ਣ ਵਿਰੋਧੀ ਸਵੈਸੇਵੀ ਗਰੁੱਪ ਰਾਈਡ ਟੂ ਜੇਲ੍ਹ ਨੇ ਉਸ ਨੂੰ ਕਾਬੂ ਕਰ ਲਿਆ। ਅਦਾਲਤ ’ਚ ਇਹ ਵੀ ਸਾਹਮਣੇ ਆਇਆ ਕਿ 8 ਅਪ੍ਰੈਲ ਤੋਂ 25 ਅਪ੍ਰੈਲ ਦਰਮਿਆਨ ਮੁੰਦਰਾਥੀ ਤਿੰਨ ਹੋਰ ਨਕਲੀ ਪ੍ਰੋਫ਼ਾਈਲਾਂ ਨਾਲ ਵੀ ਆਨਲਾਈਨ ਅਸ਼ਲੀਲ ਗੱਲਬਾਤ ਕਰ ਰਿਹਾ ਸੀ, ਜਿਨ੍ਹਾਂ ਨੂੰ ਉਹ 14 ਸਾਲਾ ਲੜਕੀਆਂ ਸਮਝਦਾ ਸੀ। ਬਚਾਅ ਪੱਖ ਦੇ ਵਕੀਲ ਨੇ ਦਲੀਲ ਦਿੱਤੀ ਕਿ ਦੋਸ਼ੀ ਆਪਣੀ ਜ਼ਿੰਦਗੀ ਦੀ ਬਚਤ ਇੱਕ ਕ੍ਰਿਪਟੋਕਰੰਸੀ ਧੋਖਾਧੜੀ ’ਚ ਗੁਆ ਬੈਠਿਆ ਸੀ ਅਤੇ ਸਮੇਂ ਸਿਰ ਆਪਣਾ ਵਿਦਿਆਰਥੀ ਵੀਜ਼ਾ ਵੀ ਨਹੀਂ ਵਧਾ ਸਕਿਆ। ਵਕੀਲ ਨੇ ਕਿਹਾ ਕਿ ਯੂ.ਕੇ. ਵਿਚ ਰਹਿਣ ਲਈ ਵਿਆਹ ਕਰਨ ਬਾਰੇ ਉਸ ਦੇ ਮਨ ਵਿੱਚ ਵਿਚਾਰ ਆਏ, ਪਰ ਜਿਸ ਤਰੀਕੇ ਨਾਲ ਉਸ ਨੇ ਇਹ ਕਰਨ ਦੀ ਕੋਸ਼ਿਸ਼ ਕੀਤੀ, ਉਹ ਪੂਰੀ ਤਰ੍ਹਾਂ ਗਲਤ ਅਤੇ ਗੰਭੀਰ ਅਪਰਾਧ ਸੀ। ਜੱਜ ਰੇਚਲ ਹੈਰਿਸਨ ਨੇ ਵਿਜੈ ਮੁੰਦਰਾਥੀ ਨੂੰ ਤਿੰਨ ਸਾਲ ਤੇ 10 ਮਹੀਨੇ ਦੀ ਕੈਦ, ਉਮਰ ਭਰ ਲਈ ਜਿਣਸੀ ਅਪਰਾਧੀਆਂ ਦੀ ਸੂਚੀ ’ਚ ਦਰਜ ਕਰਨ ਤੇ 228 ਪੌਂਡ ਜੁਰਮਾਨਾ ਅਦਾ ਕਰਨ ਦੇ ਹੁਕਮ ਦਿੱਤੇ ਹਨ।
Ad Position 22
No active advertisement
ਪਿਛਲੀ ਖ਼ਬਰ ਯਾਦੂ ਨੇ ਕਸਬਾ ਬੀਜਾ ਵਿਖੇ ਜਸਵੰਤ ਸਿੰਘ ਬੀਜਾ ਦੀ ਅਗਵਾਈ ਹੇਠ ਹੋਈ ਮੀਟਿੰਗ ਮੌਕੇ ‘ਆਪ’ ਸਰਕਾਰ ਦੀਆਂ ਧੱਕੇਸ਼ਾਹੀਆ ਦਾ ਕੀਤ... ਅਗਲੀ ਖ਼ਬਰ ਭਾਰਤੀ-ਅਮਰੀਕੀ ਮਕਾਨ ਮਾਲਕ ’ਤੇ ਮਹਿਲਾ ਕਿਰਾਏਦਾਰ ਦੇ ‘ਜਿਨਸੀ ਸ਼ੋਸ਼ਣ’ ਦੇ ਦੋਸ਼
Ad Position 24
No active advertisement