05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਇਰਾਨੀ ਤੇਲ ਜਹਾਜ਼ਾਂ ਨੂੰ ਜਾਅਲੀ ਦਸਤਾਵੇਜ਼ ਦੇਣ ’ ਤੇ ਚੰਡੀਗੜ੍ਹ ਦੇ ਜੋੜੇ ’ ਤੇ ਅਮਰੀਕੀ ਪਾਬੰਦੀਆਂ

ਨਿਊਯਾਰਕ, 5 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਨੇ ਚੰਡੀਗੜ੍ਹ ਤੋਂ ਕਾਰੋਬਾਰ ਚਲਾਉਂਦੇ ਸੁਨੀਲ ਕੁਮਾਰ ਸ਼ਰਮਾ ਅਤੇ ਉਸ ਦੀ ਪਤਨੀ ਜਸਪ੍ਰੀਤ ਪ੍ਰੀਤੀ ਸ਼ਾਹਿਦ ਉੱਤੇ ਇਰਾਨੀ ਤੇਲ ਢੋਣ ਵਾਲੇ ਜਹਾਜ਼ਾਂ ਨੂੰ ਜਾਅਲੀ ਦਸਤਾਵੇਜ਼ ਦੇ ਕੇ ਮਦਦ ਕਰਨ ਦੇ ਦੋਸ਼ ਹੇਠ ਪਾਬੰਦੀਆਂ ਲਾਈਆਂ ਹਨ। ਜੋੜੇ ਸਮੇਤ ਇਸ ਦੇ ਕਾਰੋਬਾਰੀ ਨੈੱਟਵਰਕ ਨਾਲ ਜੁੜੇ ਚਾਰ ਵਿਅਕਤੀ ਤੇ ਨੌਂ ਸੰਸਥਾਵਾਂ ਇਸ ਕਾਰਵਾਈ ਦੇ ਘੇਰੇ ਵਿਚ ਆਈਆਂ ਹਨ।

Ad Position 21
No active advertisement
ਅਜੀਤ ਡੈਸਕ 06-11-2026
ਨਿਊਯਾਰਕ, 5 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਨੇ ਚੰਡੀਗੜ੍ਹ ਤੋਂ ਕਾਰੋਬਾਰ ਚਲਾਉਂਦੇ ਸੁਨੀਲ ਕੁਮਾਰ ਸ਼ਰਮਾ ਅਤੇ ਉਸ ਦੀ ਪਤਨੀ ਜਸਪ੍ਰੀਤ ਪ੍ਰੀਤੀ ਸ਼ਾਹਿਦ ਉੱਤੇ ਇਰਾਨੀ ਤੇਲ ਢੋਣ ਵਾਲੇ ਜਹਾਜ਼ਾਂ ਨੂੰ ਜਾਅਲੀ ਦਸਤਾਵੇਜ਼ ਦੇ ਕੇ ਮਦਦ ਕਰਨ ਦੇ ਦੋਸ਼ ਹੇਠ ਪਾਬੰਦੀਆਂ ਲਾਈਆਂ ਹਨ। ਜੋੜੇ ਸਮੇਤ ਇਸ ਦੇ ਕਾਰੋਬਾਰੀ ਨੈੱਟਵਰਕ ਨਾਲ ਜੁੜੇ ਚਾਰ ਵਿਅਕਤੀ ਤੇ ਨੌਂ ਸੰਸਥਾਵਾਂ ਇਸ ਕਾਰਵਾਈ ਦੇ ਘੇਰੇ ਵਿਚ ਆਈਆਂ ਹਨ। ਅਮਰੀਕਾ ਨੇ ਸੁਨੀਲ ਕੁਮਾਰ ਸ਼ਰਮਾ ਤੇ ਉਸ ਦੀ ਪਤਨੀ ਜਸਪ੍ਰੀਤ ਪ੍ਰੀਤੀ ’ਤੇ ਦੋਸ਼ ਲਗਾਇਆ ਕਿ ਉਨ੍ਹਾਂ ਨੇ ਸਮੁੰਦਰੀ ਜਹਾਜ਼ਾਂ ਦੇ ਨੈੱਟਵਰਕ ਰਾਹੀਂ ਧੋਖਾਧੜੀ ਕਰਕੇ ਈਰਾਨ ਦੀ ਤੇਲ ਵਪਾਰ ’ਤੇ ਲੱਗੀਆਂ ਪਾਬੰਦੀਆਂ ਤੋਂ ਬਚਣ ’ਚ ਮਦਦ ਕੀਤੀ। ਉਨ੍ਹਾਂ ਤੋਂ ਇਲਾਵਾ ਤੁਰਕੀ ਦੀ ਇਕ ਕੰਪਨੀ ’ਤੇ ਵੀ ਇਸੇ ਤਰ੍ਹਾਂ ਦੇ ਦੋਸ਼ਾਂ ਤਹਿਤ ਪਾਬੰਦੀਆਂ ਲਗਾਈਆਂ ਗਈਆਂ ਹਨ। ਅਮਰੀਕਾ ਦੇ ਵਿੱਤ ਵਿਭਾਗ ਵਲੋਂ ਲਗਾਈਆਂ ਗਈਆਂ ਇਹ ਪਾਬੰਦੀਆਂ ਡੋਨਾਲਡ ਟਰੰਪ ਸਰਕਾਰ ਦੇ ‘ਆਪਰੇਸ਼ਨ ਇਕਨਾਮਿਕ ਆਊਟਕਾਸਟ’ ਦਾ ਹਿੱਸਾ ਹਨ। ਇਸ ਮੁਹਿੰਮ ਦਾ ਮਕਸਦ ਉਨ੍ਹਾਂ ਲੋਕਾਂ ਖ਼ਿਲਾਫ਼ ਕਾਰਵਾਈ ਕਰਨਾ ਹੈ, ਜੋ ਈਰਾਨ ਨੂੰ ਅਮਰੀਕੀ ਪਾਬੰਦੀਆਂ ਤੋਂ ਬਚਣ ਵਿਚ ਮਦਦ ਕਰਦੇ ਹਨ। ਅਮਰੀਕਾ ਦੇ ਵਿੱਤ ਮੰਤਰੀ ਸਕਾਟ ਬੇਸੈਂਟ ਨੇ ਕਿਹਾ ਹੈ ਕਿ ਜਿਹੜੇ ਲੋਕ ਈਰਾਨ ਦੀ ਸਰਕਾਰ ਦਾ ਸਾਥ ਦਿੰਦੇ ਰਹਿਣਗੇ, ਉਨ੍ਹਾਂ ’ਤੇ ਪਾਬੰਦੀਆਂ ਲਗਾਈਆਂ ਜਾਣਗੀਆਂ ਤੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਅਮਰੀਕਾ ਦੇ ਟ੍ਰੇਜ਼ਰੀ ਵਿਭਾਗ ਨੇ ਦੋਵਾਂ ਨੂੰ ਇੱਕ ਵੱਡੇ ਕਥਿਤ ਅਪਰਾਧਿਕ ਨੈੱਟਵਰਕ ਚਲਾਉਣ ਵਾਲਾ ਦੱਸਿਆ ਹੈ। ਦੋਸ਼ ਹੈ ਕਿ ਇਹ ਨੈੱਟਵਰਕ ਈਰਾਨ ਦਾ ਤੇਲ ਲਿਜਾਣ ਵਾਲੇ ਜਹਾਜ਼ਾਂ ਨੂੰ ਨਕਲੀ ਝੰਡੇ ਤੇ ਸਰਟੀਫਿਕੇਟ ਮੁਹੱਈਆ ਕਰਵਾਉਂਦਾ ਸੀ। ਇਸ ਨਾਲ ਉਨ੍ਹਾਂ ਜਹਾਜ਼ਾਂ ਨੂੰ ਆਪਣਾ ਕੰਮ ਜਾਰੀ ਰੱਖਣ ਵਿਚ ਮਦਦ ਮਿਲਦੀ ਸੀ, ਜਿਨ੍ਹਾਂ ’ਤੇ ਪਹਿਲਾਂ ਹੀ ਪਾਬੰਦੀਆਂ ਲੱਗੀਆਂ ਹੋਈਆਂ ਸਨ। ਇਹ ਜਹਾਜ਼ ਈਰਾਨ ਦੀ ਫੌਜ ਅਤੇ ਉਸ ਨਾਲ ਜੁੜੇ ਸੰਗਠਨਾਂ ਲਈ ਕੰਮ ਕਰਦੇ ਸਨ। ਅਮਰੀਕਾ ਦੇ ਟ੍ਰੇਜ਼ਰੀ ਵਿਭਾਗ ਨੇ ਇਸ ਸੂਚੀ ਵਿਚ 2 ਹੋਰ ਭਾਰਤੀ ਨਾਗਰਿਕਾਂ ਅਸ਼ਵਨੀ ਕੁਮਾਰ ਧੀਮਾਨ ਅਤੇ ਈਸ਼ਵਰਵਿੰਦਰ ਸਿੰਘ ਦੇ ਨਾਂਅ ਵੀ ਸ਼ਾਮਲ ਕੀਤੇ ਹਨ। ਇਹ ਦੋਵੇਂ ਸ਼ਰਮਾ ਦੇ ਕਥਿਤ ਨੈੱਟਵਰਕ ਨਾਲ ਜੁੜੀਆਂ ਕੰਪਨੀਆਂ ਵਿਚ ਡਾਇਰੈਕਟਰ ਸਨ।
Ad Position 22
No active advertisement
ਪਿਛਲੀ ਖ਼ਬਰ ਬੈਂਕ ਆਫ਼ ਇੰਗਲੈਂਡ ਨੇ ਵਿਆਜ ਦਰ 3.75 ਫ਼ੀਸਦੀ ਤੋਂ ਵਧਾ ਕੇ 4 ਫ਼ੀਸਦੀ ਕੀਤੀ ਅਗਲੀ ਖ਼ਬਰ ਯੂਰਪ ’ ਚ ਬੰਬ ਦੀਆਂ ਧਮਕੀਆਂ ਕਾਰਨ ਕਈ ਉਡਾਣਾਂ ਦਾ ਰੂਟ ਬਦਲਿਆ
Ad Position 24