ਸਰਕਲ ਕਬੱਡੀ ਦੀ ਏਸ਼ੀਅਨ ਪ੍ਰੀਮੀਅਰ ਕਬੱਡੀ ਲੀਗ ਕਰਵਾਉਣ ਦਾ ਐਲਾਨ
ਜਲੰਧਰ, 12 ਅਗਸਤ(ਡਾ ਜਤਿੰਦਰ ਸਾਬੀ )- ਏਸ਼ੀਅਨ ਕਬੱਡੀ ਫੈਡਰੇਸ਼ਨ ਵੱਲੋਂ ਸਰਕਲ ਸਟਾਈਲ ਕਬੱਡੀ ਦੀ ਪਹਿਲੀ ਏਸ਼ੀਅਨ ਪ੍ਰੀਮੀਅਰ ਕਬੱਡੀ ਲੀਗ ਦੇਸ਼ ਦੇ ਵੱਖ-ਵੱਖ ਰਾਜਾਂ ਵਿਚ 25 ਸਤੰਬਰ ਤੋਂ ਕਰਵਾਈ ਜਾਵੇਗੀ। ਇਹ ਜਾਣਕਾਰੀ ਏਸ਼ੀਅਨ ਕਬੱਡੀ ਫੈਡਰੇਸ਼ਨ ਦੇ ਚੇਅਰਮੈਨ ਤੇ ਲੀਗ ਦੇ ਮੁੱਖ ਪ੍ਰਬੰਧਕ ਗੁਲਾਬ ਸਿੰਘ ਸੈਣੀ ਨੇ ਦਿੱਤੀ।
ਜਲੰਧਰ, 12 ਅਗਸਤ(ਡਾ ਜਤਿੰਦਰ ਸਾਬੀ )- ਏਸ਼ੀਅਨ ਕਬੱਡੀ ਫੈਡਰੇਸ਼ਨ ਵੱਲੋਂ ਸਰਕਲ ਸਟਾਈਲ ਕਬੱਡੀ ਦੀ ਪਹਿਲੀ ਏਸ਼ੀਅਨ ਪ੍ਰੀਮੀਅਰ ਕਬੱਡੀ ਲੀਗ ਦੇਸ਼ ਦੇ ਵੱਖ-ਵੱਖ ਰਾਜਾਂ ਵਿਚ 25 ਸਤੰਬਰ ਤੋਂ ਕਰਵਾਈ ਜਾਵੇਗੀ। ਇਹ ਜਾਣਕਾਰੀ ਏਸ਼ੀਅਨ ਕਬੱਡੀ ਫੈਡਰੇਸ਼ਨ ਦੇ ਚੇਅਰਮੈਨ ਤੇ ਲੀਗ ਦੇ ਮੁੱਖ ਪ੍ਰਬੰਧਕ ਗੁਲਾਬ ਸਿੰਘ ਸੈਣੀ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਸਰਕਲ ਸਟਾਈਲ ਕਬੱਡੀ ਨੂੰ ਪੇਸ਼ੇਵਰ ਲੀਹਾਂ ’ਤੇ ਢਾਲਣ ਲਈ ਇਹ ਉੱਦਮ ਕੀਤਾ ਜਾ ਰਿਹਾ ਹੈ। ਇਸ ਲੀਗ ਵਿਚ ਅੱਠ ਟੀਮਾਂ ਹਿੱਸਾ ਲੈਣਗੀਆਂ। ਇਸ ਲੀਗ ਦੇ ਮੈਚ ਹਰਿਆਣਾ, ਪੰਜਾਬ, ਉੱਤਰ ਪ੍ਰਦੇਸ਼, ਰਾਜਸਥਾਨ, ਹਿਮਾਚਲ ਪ੍ਰਦੇਸ਼ ਤੇ ਦਿੱਲੀ ’ਚ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਲੀਗ ਲਈ ਖਿਡਾਰੀਆਂ ਦੀ ਚੋਣ ਵਾਸਤੇ 25 ਤੇ 26 ਅਗਸਤ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਪੋਰਟਸ ਕੰਪਲੈਕਸ ਵਿਖੇ ਟਰਾਇਲ ਰੱਖੇ ਗਏ ਹਨ। ਇਸ ਮੌਕੇ ਕੋਚ ਨਰਿੰਦਰ ਰਾਣਾ, ਗੁਰਦੀਪ ਸਿੰਘ ਬਿੱਟੀ ਘੱਗਾ ਤੇ ਕੋਚ ਰਾਜੇਸ਼ ਕੈਰੋਂ ਆਦਿ ਮੌਜੂਦ ਸਨ।