15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

‘ ਅਮਰੀਕਾ ਦੇ ਗਦਰੀ ਯੋਧੇ’ ਕਿਤਾਬ ਦਾ ਲੋਕ ਅਰਪਣ

ਵੈਨਕੂਵਰ, 16 ਅਗਸਤ (ਮਲਕੀਤ ਸਿੰਘ)-ਗ਼ਦਰ ਮੈਮੋਰੀਅਲ ਸੁਸਾਇਟੀ ਆਫ਼ ਬੀਸੀ (ਕੈਨੇਡਾ) ਵੱਲੋਂ, ਉੱਘੇ ਇਤਿਹਾਸਕਾਰ ਅਤੇ ਲੇਖਕ ਸੋਹਣ ਸਿੰਘ ਪੂੰਨੀ ਦੀ 5ਵੀਂ ਕਿਤਾਬ ‘ਅਮਰੀਕਾ ਦੇ ਗਦਰੀ ਯੋਧੇ’ ਖਾਲਸਾ ਲਾਇਬਰੇਰੀ ਸਰੀ ‘ਚ ਲੋਕ ਅਰਪਣ ਕੀਤੀ ਗਈ। ਇਸ ਮੌਕੇ ਤੇ ਆਯੋਜਿਤ ਇੱਕ ਪ੍ਰਭਾਵਸ਼ਾਲੀ ਸਮਾਗਮ ਵਿੱਚ ਕੈਨੇਡਾ ਦੀਆਂ ਸਾਹਿਤਿਕ, ਸੱਭਿਆਚਾਰਕ, ਧਾਰਮਿਕ ਅਤੇ ਰਾਜਨੀਤਿਕ ਸੰਸਥਾਵਾਂ ਦੇ ਨੁਮਾਇੰਦਿਆਂ ਤੋਂ ਇਲਾਵਾ, ਗਦਰੀ ਯੋਧਿਆਂ ਦੇ ਪਰਿਵਾਰਾਂ ਨਾਲ ਸਬੰਧਿਤ ਸ਼ਖਸੀਅਤਾਂ ਨੇ ਹਿੱਸਾ ਲਿਆ, ਜਿਨਾਂ ਵਿੱਚ ਕੈਨੇਡਾ ‘ਚ ਵੋਟ ਦਾ ਹੱਕ ਦਿਵਾਉਣ ਲਈ ਸੰਘਰਸ਼ਸ਼ੀਲ ਰਹੇ ਨਗਿੰਦਰ ਸਿੰਘ ਗਿੱਲ ਚੂਹੜਚੱਕ ਦੇ ਪੁੱਤਰ ਸੁਖਵਿੰਦਰ ਸਿੰਘ ਗਿੱਲ ਅਤੇ ਕੈਨੇਡਾ ਦੀ ਇਤਿਹਾਸਿਕ ਡਾਇਰੀ ਲਿਖਣ ਵਾਲੇ ਭਾਈ ਅਰਜਨ ਸਿੰਘ ਚੰਦ ਨਵਾਂ ਦੇ ਪੁੱਤਰ ਅਮਰਜੀਤ ਸਿੰਘ ਬਰਾੜ ਅਤੇ ਹੋਰ ਕਈ ਪਰਿਵਾਰ ਸ਼ਾਮਿਲ ਹੋਏ।

Ad Position 21
No active advertisement
ਅਜੀਤ ਡੈਸਕ 17-08-2026

ਵੈਨਕੂਵਰ, 16 ਅਗਸਤ (ਮਲਕੀਤ ਸਿੰਘ)-ਗ਼ਦਰ ਮੈਮੋਰੀਅਲ ਸੁਸਾਇਟੀ ਆਫ਼ ਬੀਸੀ (ਕੈਨੇਡਾ) ਵੱਲੋਂ, ਉੱਘੇ ਇਤਿਹਾਸਕਾਰ ਅਤੇ ਲੇਖਕ ਸੋਹਣ ਸਿੰਘ ਪੂੰਨੀ ਦੀ 5ਵੀਂ ਕਿਤਾਬ ‘ਅਮਰੀਕਾ ਦੇ ਗਦਰੀ ਯੋਧੇ’ ਖਾਲਸਾ ਲਾਇਬਰੇਰੀ ਸਰੀ ‘ਚ ਲੋਕ ਅਰਪਣ ਕੀਤੀ ਗਈ। ਇਸ ਮੌਕੇ ਤੇ ਆਯੋਜਿਤ ਇੱਕ ਪ੍ਰਭਾਵਸ਼ਾਲੀ ਸਮਾਗਮ ਵਿੱਚ ਕੈਨੇਡਾ ਦੀਆਂ ਸਾਹਿਤਿਕ, ਸੱਭਿਆਚਾਰਕ, ਧਾਰਮਿਕ ਅਤੇ ਰਾਜਨੀਤਿਕ ਸੰਸਥਾਵਾਂ ਦੇ ਨੁਮਾਇੰਦਿਆਂ ਤੋਂ ਇਲਾਵਾ, ਗਦਰੀ ਯੋਧਿਆਂ ਦੇ ਪਰਿਵਾਰਾਂ ਨਾਲ ਸਬੰਧਿਤ ਸ਼ਖਸੀਅਤਾਂ ਨੇ ਹਿੱਸਾ ਲਿਆ, ਜਿਨਾਂ ਵਿੱਚ ਕੈਨੇਡਾ ‘ਚ ਵੋਟ ਦਾ ਹੱਕ ਦਿਵਾਉਣ ਲਈ ਸੰਘਰਸ਼ਸ਼ੀਲ ਰਹੇ ਨਗਿੰਦਰ ਸਿੰਘ ਗਿੱਲ ਚੂਹੜਚੱਕ ਦੇ ਪੁੱਤਰ ਸੁਖਵਿੰਦਰ ਸਿੰਘ ਗਿੱਲ ਅਤੇ ਕੈਨੇਡਾ ਦੀ ਇਤਿਹਾਸਿਕ ਡਾਇਰੀ ਲਿਖਣ ਵਾਲੇ ਭਾਈ ਅਰਜਨ ਸਿੰਘ ਚੰਦ ਨਵਾਂ ਦੇ ਪੁੱਤਰ ਅਮਰਜੀਤ ਸਿੰਘ ਬਰਾੜ ਅਤੇ ਹੋਰ ਕਈ ਪਰਿਵਾਰ ਸ਼ਾਮਿਲ ਹੋਏ। ਕਿਤਾਬ ‘ਅਮਰੀਕਾ ਦੇ ਗਦਰੀ ਯੋਧੇ’ ’ਤੇ ਹੋਈ ਵਿਚਾਰ ਗੋਸ਼ਟੀ ‘ਚ ਬੋਲਦਿਆਂ ਲੇਖਕ ਅਤੇ ਪੰਜਾਬੀ ਪ੍ਰੈੱਸ ਕਲੱਬ ਬੀਸੀ ਦੇ ਪ੍ਰਧਾਨ ਡਾ ਗੁਰਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਭੁੱਲੇ-ਵਿਸਰੇ ਗ਼ਦਰੀ ਯੋਧਿਆਂ ਬਾਰੇ ਮੌਲਿਕ ਲਿਖਤਾਂ ਦੀ ਘਾਲਣਾ ਲਈ ਇਤਿਹਾਸਕਾਰ ਸੋਹਣ ਸਿੰਘ ਪੂੰਨੀ ਨੂੰ ਆਨਰੇਰੀ ਡਾਕਟਰੇਟ ਦੀ ਡਿਗਰੀ ਦੇਣ ਲਈ ਮੰਗ ਨੂੰ ਵੱਡੇ ਪੱਧਰ ਤੇ ਉਠਾਉਣਾ ਚਾਹੀਦਾ ਹੈ ਜਿਸ ਨੂੰ ਸਮਾਗਮ ਵਿੱਚ ਸ਼ਾਮਿਲ ਸਾਰੀਆਂ ਜਥੇਬੰਦੀਆਂ ਨੇ ਭਰਪੂਰ ਹੁੰਗਾਰੇ ਨਾਲ ਪ੍ਰਵਾਨ ਕੀਤਾ। ਮੰਚ ਸੰਚਾਲਨ ਦੀ ਜਿੰਮੇਵਾਰੀ ਨਿਭਾਉਂਦਿਆਂ ਡਾ ਸੁਰਿੰਦਰਜੀਤ ਸਿੰਘ ਭੇਲਾ ਨੇ ਗ਼ਦਰ ਮੈਮੋਰੀਅਲ ਸੁਸਾਇਟੀ ਦੇ ਸਥਾਪਨਾ, ਇਤਿਹਾਸ ਅਤੇ ਮਨੋਰਥ ਬਾਰੇ ਚਾਨਣਾ ਪਾਇਆ। ਸਮਾਗਮ ਵਿੱਚ ਸ਼ਾਮਿਲ ਬੁਲਾਰਿਆਂ ‘ਚ ਇੰਜੀਨੀਅਰ ਜਗਰੂਪ ਸਿੰਘ ਖੇੜਾ, ਭੁਪਿੰਦਰ ਸਿੰਘ ਮੱਲੀ, ਸਿੱਖ ਵਿਦਵਾਨ ਡਾ ਪੂਰਨ ਸਿੰਘ ਗਿੱਲ, ਸ਼੍ਰੀ ਧਰਮਪਾਲ ਸ਼ਰਮਾ, ਹਰਚਰਨ ਸਿੰਘ ਸੰਧੂ, ਜਤਿੰਦਰ ਸਿੰਘ ਜੇ ਮਿਨਹਾਸ, ਅਵਤਾਰ ਸਿੰਘ ਢਿੱਲੋਂ, ਡਾ ਪ੍ਰਗਟ ਸਿੰਘ ਭੁਰਜੀ ਅਤੇ ਗੁਰਨੂਰ ਸਿੰਘ ਦੇ ਨਾਮ ਜਿਕਰਯੋਗ ਹਨ ਹੋਰਨਾਂ ਤੋਂ ਇਲਾਵਾ ਇਸ ਮੌਕੇ ’ਤੇ ਬੀਬੀ ਵਿਨੀ ਪੂੰਨੀ, ਗਿਆਨ ਸਿੰਘ ਸੰਧੂ, ਗੁਰਮੀਤ ਸਿੰਘ ਧਾਲੀਵਾਲ, ਬਲਜੀਤ ਕੌਰ, ਨੀਤੀ ਸਿੰਘ, ਸ਼ਬਨਮ ਮੱਲੀ, ਪ੍ਰਕਾਸ਼ ਕੌਰ ਬਰਾੜ, ਰਾਜ ਸਿੰਘ ਭੰਡਾਲ, ਸਾਇੰਸਦਾਨ ਡਾ ਕੁਲਵੰਤ ਸਿੰਘ ਥਿੰਦ, ਮੋਹਨ ਗਿੱਲ, ਰਜਿੰਦਰ ਸਿੰਘ ਪੰਧੇਰ, ਕੇਸਰ ਸਿੰਘ ਕੂਨਰ, ਬਲਵੀਰ ਸਿੰਘ ਸੰਘਾ, ਰਾਜਵੰਤ ਰਾਜ ਬਾਗੜੀ, ਰਾਮ ਆਸਰਾ ਅਤੇ ਗੁਰਮੁਖ ਸਿੰਘ ਦਿਓਲ ਆਦਿ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਰੈਂਕਰਜ਼ ਇੰਟਰਨੈਸ਼ਨਲ ਸਕੂਲ ਵਿਚ 80ਵਾਂ ਸੁਤੰਤਰਤਾ ਦਿਵਸ ਉਤਸ਼ਾਹ ਨਾਲ ਮਨਾਇਆ ਅਗਲੀ ਖ਼ਬਰ ਟਰੰਪ ਦੀ ਲਾਂਗ ਆਈਲੈਂਡ ਫੇਰੀ ਮੌਕੇ ਆਈਸ ਤੇ ਮਹਿੰਗਾਈ ਖ਼ਿਲਾਫ਼ ਪ੍ਰਦਰਸ਼ਨਕਾਰੀ ਡਟੇ — ਟਰੰਪ ਦੀਆਂ ਨੀਤੀਆਂ ਖ਼ਿਲਾਫ਼ ਰੋਸ
Ad Position 24