26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਹੋਰਮੁਜ਼ ’ਚ ਸਾਰੀਆਂ ਸਮੁੰਦਰੀ ਸੁਰੰਗਾਂ ਨਸ਼ਟ, ਟਰੰਪ ਵੱਲੋਂ ਇਰਾਨ ਨੂੰ ਸਖ਼ਤ ਚਿਤਾਵਨੀ

ਨਿਊਯਾਰਕ, 25 ਅਗਸਤ (ਰਾਜੂ ਸਾਹਿਬਾਜ਼ਪੁਰਾ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਹੋਰਮੁਜ਼ ਜਲਡਮਰੂ ਦੇ ਅੰਤਰਰਾਸ਼ਟਰੀ ਪਾਣੀਆਂ ਵਿੱਚ ਵਿਛਾਈਆਂ ਗਈਆਂ ਸਾਰੀਆਂ ਸਮੁੰਦਰੀ ਸੁਰੰਗਾਂ ਨੂੰ ਹਟਾ ਦਿੱਤਾ ਗਿਆ ਜਾਂ ਧਮਾਕਿਆਂ ਨਾਲ ਨਸ਼ਟ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਕਾਰਵਾਈ ਦੀ ਜਾਣਕਾਰੀ ਉਨ੍ਹਾਂ ਨੂੰ ਅਮਰੀਕੀ ਜਲ ਸੈਨਾ ਵੱਲੋਂ ਦਿੱਤੀ ਗਈ ਹੈ।

Ad Position 21
No active advertisement
ਅਜੀਤ ਡੈਸਕ 26-08-2026
ਨਿਊਯਾਰਕ, 25 ਅਗਸਤ (ਰਾਜੂ ਸਾਹਿਬਾਜ਼ਪੁਰਾ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਹੋਰਮੁਜ਼ ਜਲਡਮਰੂ ਦੇ ਅੰਤਰਰਾਸ਼ਟਰੀ ਪਾਣੀਆਂ ਵਿੱਚ ਵਿਛਾਈਆਂ ਗਈਆਂ ਸਾਰੀਆਂ ਸਮੁੰਦਰੀ ਸੁਰੰਗਾਂ ਨੂੰ ਹਟਾ ਦਿੱਤਾ ਗਿਆ ਜਾਂ ਧਮਾਕਿਆਂ ਨਾਲ ਨਸ਼ਟ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਕਾਰਵਾਈ ਦੀ ਜਾਣਕਾਰੀ ਉਨ੍ਹਾਂ ਨੂੰ ਅਮਰੀਕੀ ਜਲ ਸੈਨਾ ਵੱਲੋਂ ਦਿੱਤੀ ਗਈ ਹੈ। ਟਰੰਪ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਬਿਆਨ ਵਿੱਚ ਇਰਾਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਹੁਣ ਹੋਰਮੁਜ਼ ਵਿੱਚ ਮੁੜ ਸੁਰੰਗਾਂ ਵਿਛਾਉਣ ਦੀ ਕੋਈ ਵੀ ਕੋਸ਼ਿਸ਼ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਜੇਕਰ ਕੋਈ ਜਹਾਜ਼ ਜਾਂ ਕਿਸ਼ਤੀ ਨਵੀਆਂ ਸੁਰੰਗਾਂ ਵਿਛਾਉਂਦੀ ਫੜੀ ਗਈ ਤਾਂ ਉਸ ਨੂੰ ਤੁਰੰਤ ਅਤੇ ਯੋਜਨਾਬੱਧ ਢੰਗ ਨਾਲ ਤਬਾਹ ਕਰ ਦਿੱਤਾ ਜਾਵੇਗਾ। ਰਾਸ਼ਟਰਪਤੀ ਨੇ ਕਿਹਾ ਕਿ ਸਮੁੰਦਰੀ ਸੁਰੰਗਾਂ ਦੇ ਮਾਮਲੇ ਵਿੱਚ ਅਮਰੀਕਾ ਦੀ ‘ਜ਼ੀਰੋ ਟਾਲਰੈਂਸ’ ਨੀਤੀ ਪੂਰੀ ਤਰ੍ਹਾਂ ਲਾਗੂ ਹੈ। ਉਨ੍ਹਾਂ ਮੁਤਾਬਕ ਅਮਰੀਕੀ ਸਪੇਸ ਫੋਰਸ ਹੋਰਮੁਜ਼ ਜਲਡਮਰੂ ਦੇ ਹਰ ਹਿੱਸੇ ’ਤੇ ਲਗਾਤਾਰ ਨਿਗਰਾਨੀ ਰੱਖ ਰਹੀ ਹੈ, ਤਾਂ ਜੋ ਮੁੜ ਸੁਰੰਗਾਂ ਵਿਛਾਉਣ ਦੀ ਕਿਸੇ ਵੀ ਕੋਸ਼ਿਸ਼ ਨੂੰ ਤੁਰੰਤ ਰੋਕਿਆ ਜਾ ਸਕੇ। ਟਰੰਪ ਨੇ ਸਪੱਸ਼ਟ ਕੀਤਾ ਕਿ ਹੋਰਮੁਜ਼ ਦੇ ਅੰਤਰਰਾਸ਼ਟਰੀ ਪਾਣੀਆਂ ਵਿੱਚ ਸਮੁੰਦਰੀ ਆਵਾਜਾਈ ਨੂੰ ਖ਼ਤਰੇ ਵਿੱਚ ਪਾਉਣ ਵਾਲੀ ਕਿਸੇ ਵੀ ਕਾਰਵਾਈ ਵਿਰੁੱਧ ਅਮਰੀਕਾ ਸਖ਼ਤ ਕਦਮ ਚੁੱਕੇਗਾ।
Ad Position 22
No active advertisement
ਪਿਛਲੀ ਖ਼ਬਰ ਸਕਾਟਲੈਂਡ ਵਿੱਚ ਜਨਮ ਦਰ ਲਗਾਤਾਰ ਤੀਜੇ ਸਾਲ ਰਿਕਾਰਡ ਹੇਠਲੇ ਪੱਧਰ ’ਤੇ ਅਗਲੀ ਖ਼ਬਰ ਵਰਜੀਨੀਆ-ਮੈਰੀਲੈਂਡ ’ਚ ਪੰਜਾਬੀ ਸਮੇਤ 1,328 ਗ੍ਰਿਫ਼ਤਾਰ
Ad Position 24