25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਭਾਰਤੀ ਮੂਲ ਦੇ ਆਕਸਫੋਰਡ ਪ੍ਰੋਫੈਸਰ ਵੱਲੋਂ ਗਣਿਤਕ ਮਾਡਲਿੰਗ ਰਾਹੀਂ ਇਲਾਜ ਦੀਆਂ ਨਵੀਆਂ ਸੰਭਾਵਨਾਵਾਂ ਦੀ ਖੋਜ

ਲੰਡਨ, 25 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਪ੍ਰਸਿੱਧ ਭਾਰਤੀ ਮੂਲ ਦੇ ਵਿਦਵਾਨ ਦਾ ਮੰਨਣਾ ਹੈ ਕਿ ਜੀਵਤ ਪ੍ਰਣਾਲੀਆਂ ਉੱਤੇ ਗਣਿਤ ਦੀ ਵਰਤੋਂ ਨਾਲ ਜੀਵ ਵਿਗਿਆਨ ਸਬੰਧੀ ਨਵੀਆਂ ਮਹੱਤਵਪੂਰਨ ਜਾਣਕਾਰੀਆਂ ਸਾਹਮਣੇ ਆ ਸਕਦੀਆਂ ਹਨ ਅਤੇ ਅਜਿਹੀਆਂ ਸੰਭਾਵੀ ਥੈਰੇਪੀਆਂ ਵਿਕਸਤ ਕਰਨ ਦਾ ਰਾਹ ਖੁੱਲ੍ਹ ਸਕਦਾ ਹੈ, ਜਿਨ੍ਹਾਂ ਦਾ ਸਮਾਜ ਨੂੰ ਵਧੇਰੇ ਲਾਭ ਮਿਲ ਸਕੇ। ਆਕਸਫੋਰਡ ਯੂਨੀਵਰਸਿਟੀ ਵਿਚ ਮੈਥੇਮੈਟੀਕਲ ਬਾਇਓਲੋਜੀ ਦੇ ਪ੍ਰੋਫੈਸਰ ਫਿਲਿਪ ਮੈਨੀ ਪਿਛਲੇ ਕਈ ਸਾਲਾਂ ਤੋਂ ਹੋਰ ਗਣਿਤ ਵਿਗਿਆਨੀਆਂ, ਡਾਕਟਰਾਂ ਤੇ ਜੀਵ ਵਿਗਿਆਨੀਆਂ ਦੇ ਸਹਿਯੋਗ ਨਾਲ ਕੈਂਸਰ ਵਿਰੋਧੀ ਇਲਾਜਾਂ ਦੇ ਖੇਤਰ ਵਿੱਚ ਕੰਮ ਕਰ ਰਹੇ ਹਨ।

Ad Position 21
No active advertisement
ਅਜੀਤ ਡੈਸਕ 26-08-2026
ਲੰਡਨ, 25 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਪ੍ਰਸਿੱਧ ਭਾਰਤੀ ਮੂਲ ਦੇ ਵਿਦਵਾਨ ਦਾ ਮੰਨਣਾ ਹੈ ਕਿ ਜੀਵਤ ਪ੍ਰਣਾਲੀਆਂ ਉੱਤੇ ਗਣਿਤ ਦੀ ਵਰਤੋਂ ਨਾਲ ਜੀਵ ਵਿਗਿਆਨ ਸਬੰਧੀ ਨਵੀਆਂ ਮਹੱਤਵਪੂਰਨ ਜਾਣਕਾਰੀਆਂ ਸਾਹਮਣੇ ਆ ਸਕਦੀਆਂ ਹਨ ਅਤੇ ਅਜਿਹੀਆਂ ਸੰਭਾਵੀ ਥੈਰੇਪੀਆਂ ਵਿਕਸਤ ਕਰਨ ਦਾ ਰਾਹ ਖੁੱਲ੍ਹ ਸਕਦਾ ਹੈ, ਜਿਨ੍ਹਾਂ ਦਾ ਸਮਾਜ ਨੂੰ ਵਧੇਰੇ ਲਾਭ ਮਿਲ ਸਕੇ। ਆਕਸਫੋਰਡ ਯੂਨੀਵਰਸਿਟੀ ਵਿਚ ਮੈਥੇਮੈਟੀਕਲ ਬਾਇਓਲੋਜੀ ਦੇ ਪ੍ਰੋਫੈਸਰ ਫਿਲਿਪ ਮੈਨੀ ਪਿਛਲੇ ਕਈ ਸਾਲਾਂ ਤੋਂ ਹੋਰ ਗਣਿਤ ਵਿਗਿਆਨੀਆਂ, ਡਾਕਟਰਾਂ ਤੇ ਜੀਵ ਵਿਗਿਆਨੀਆਂ ਦੇ ਸਹਿਯੋਗ ਨਾਲ ਕੈਂਸਰ ਵਿਰੋਧੀ ਇਲਾਜਾਂ ਦੇ ਖੇਤਰ ਵਿੱਚ ਕੰਮ ਕਰ ਰਹੇ ਹਨ। ਉਨ੍ਹਾਂ ਵੱਲੋਂ ਤਿਆਰ ਕੀਤੇ ਗਏ ਗਣਿਤਕ ਮਾਡਲਾਂ ਨੇ ਕੈਂਸਰ ਦੇ ਕੰਬੀਨੇਸ਼ਨ ਥੈਰੇਪੀ, ਭਾਵ ਇੱਕ ਤੋਂ ਵੱਧ ਇਲਾਜਾਂ ਨੂੰ ਮਿਲਾ ਕੇ ਵਰਤਣ ਦੀ ਯੋਜਨਾ ਬਣਾਉਣ ਸਬੰਧੀ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ। ਪ੍ਰੋਫੈਸਰ ਮੈਨੀ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਨੇ ਐਂਜੀਓਜੈਨੇਸਿਸ (ਨਵੀਆਂ ਖੂਨ ਦੀਆਂ ਨਾੜੀਆਂ ਬਣਨ ਦੀ ਪ੍ਰਕਿਰਿਆ) , ਆਕਸੀਜਨ ਦੀ ਸਪਲਾਈ ਅਤੇ ਸੈੱਲਾਂ ਦੇ ਵਾਧੇ ਸਬੰਧੀ ਗਣਿਤਕ ਮਾਡਲ ਤਿਆਰ ਕੀਤੇ ਹਨ। ਉਨ੍ਹਾਂ ਕਿਹਾ ਕਿ ਅਸੀਂ ਐਂਜੀਓਜੈਨੇਸਿਸ, ਆਕਸੀਜਨ ਦੀ ਸਪਲਾਈ ਤੇ ਸੈੱਲਾਂ ਦੇ ਵਾਧੇ ਦੇ ਗਣਿਤਕ ਮਾਡਲ ਵਿਕਸਤ ਕੀਤੇ ਹਨ, ਜਿਨ੍ਹਾਂ ਨੂੰ ਹੁਣ ਅਸੀਂ ਪ੍ਰਯੋਗਾਂ ਰਾਹੀਂ ਪ੍ਰਮਾਣਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇਹ ਖੋਜ ਭਵਿੱਖ ’ਚ ਇਹ ਸਮਝਣ ਵਿੱਚ ਮਦਦਗਾਰ ਹੋ ਸਕਦੀ ਹੈ ਕਿ ਕੈਂਸਰ ਦੇ ਟਿਊਮਰ ਕਿਵੇਂ ਵਧਦੇ ਹਨ ਤੇ ਵੱਖ-ਵੱਖ ਇਲਾਜਾਂ ਨੂੰ ਕਿਸ ਤਰੀਕੇ ਨਾਲ ਜੋੜ ਕੇ ਵਧੇਰੇ ਪ੍ਰਭਾਵਸ਼ਾਲੀ ਥੈਰੇਪੀ ਤਿਆਰ ਕੀਤੀ ਜਾ ਸਕਦੀ ਹੈ।
Ad Position 22
No active advertisement
ਪਿਛਲੀ ਖ਼ਬਰ ਸਰੀ ਦੀ ਔਰਤ ਦੀ ਖੁੱਲ੍ਹੀ ਕਿਸਮਤ, ਲਾਟਰੀ ’ਚ ਜਿੱਤੇ 50 ਲੱਖ ਡਾਲਰ ਅਗਲੀ ਖ਼ਬਰ ਸਕਾਟਲੈਂਡ ’ਚ ਸਿਹਤ ਸੇਵਾਵਾਂ ਦੀਆਂ ਲੰਬੀਆਂ ਉਡੀਕ ਸੂਚੀਆਂ ਵਿਚ ਗਿਰਾਵਟ
Ad Position 24