25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਸਰੀ ’ਚ ਪੁਰਾਤਨ ਯੁੱਧ ਕਲਾ ਪ੍ਰਦਰਸ਼ਨ ਤੇ ਵਿਰਾਸਤੀ ਮੁਕਾਬਲੇ ਕਰਵਾਏ

ਵੈਨਕੂਵਰ, 25 ਅਗਸਤ (ਮਲਕੀਤ ਸਿੰਘ)-ਸਿੱਖ ਕੌਮ ਦੇ ਮਹਾਨ ਯੋਧਿਆਂ ਦੀਆਂ ਸ਼ਹੀਦੀਆਂ ਨੂੰ ਸਮਰਪਿਤ ਅਕਾਲ ਖਾਲਸਾ ਸਿੱਖ ਮਾਰਸਲ ਆਰਟ ਤੇ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਸਰੀ ਵੱਲੋਂ ਸਥਾਨਕ ਸਿੱਖ ਸੰਗਤ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਦੀ ਗਰਾਊਂਡ ’ਚ ਸਿੱਖ ਵਾਰੀਅਰ ਤਹਿਤ ਕਰਵਾਏ ਦੋ ਰੋਜਾ ਸਮਾਗਮ ਤਹਿਤ ਪੁਰਾਤਨ ਯੁੱਧ ਕਲਾ ਦੇ ਪ੍ਰਦਰਸ਼ਨਾ ਤੋਂ ਇਲਾਵਾ ਗਤਕਾ,ਘੋੜ ਸਵਾਰੀ, ਤਲਵਾਰਬਾਜੀ, ਤੀਰਅੰਦਾਜ਼ੀਅਤੇ ਹੋਰ ਜੋਸ਼ੀਲੇ ਮੁਕਾਬਲੇ ਕਰਵਾਏ ਗਏ। ਇਨਾਂ ਮੁਕਾਬਲਿਆਂ ’ਚ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਤੋਂ ਇਲਾਵਾ ਗੁਆਂਢੀ ਮੁਲਕ ਅਮਰੀਕਾ ਤੋਂ ਵੱਡੀ ਗਿਣਤੀ ’ਚ ਪੁੱਜੇ ਬੱਚਿਆਂ ਤੇ ਉਨਾਂ ਦੇ ਮਾਪਿਆਂ ਨੇ ਬੜੇ ਹੀ ਉਤਸ਼ਾਹ ਸਹਿਤ ਸ਼ਿਰਕਤ ਕੀਤੀ ਜਿਸ ਕਾਰਨ ਗੁਰਦੁਆਰਾ ਸਾਹਿਬ ਦਾ ਸਮੁੱਚਾ ਮਾਹੌਲ ਖਾਲਸਾਈ ਰੰਗ ’ਚ ਰੰਗਿਆ ਨਜ਼ਰੀ ਆਇਆ।

Ad Position 21
No active advertisement
ਅਜੀਤ ਡੈਸਕ 26-08-2026
ਵੈਨਕੂਵਰ, 25 ਅਗਸਤ (ਮਲਕੀਤ ਸਿੰਘ)-ਸਿੱਖ ਕੌਮ ਦੇ ਮਹਾਨ ਯੋਧਿਆਂ ਦੀਆਂ ਸ਼ਹੀਦੀਆਂ ਨੂੰ ਸਮਰਪਿਤ ਅਕਾਲ ਖਾਲਸਾ ਸਿੱਖ ਮਾਰਸਲ ਆਰਟ ਤੇ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਸਰੀ ਵੱਲੋਂ ਸਥਾਨਕ ਸਿੱਖ ਸੰਗਤ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਦੀ ਗਰਾਊਂਡ ’ਚ ਸਿੱਖ ਵਾਰੀਅਰ ਤਹਿਤ ਕਰਵਾਏ ਦੋ ਰੋਜਾ ਸਮਾਗਮ ਤਹਿਤ ਪੁਰਾਤਨ ਯੁੱਧ ਕਲਾ ਦੇ ਪ੍ਰਦਰਸ਼ਨਾ ਤੋਂ ਇਲਾਵਾ ਗਤਕਾ,ਘੋੜ ਸਵਾਰੀ, ਤਲਵਾਰਬਾਜੀ, ਤੀਰਅੰਦਾਜ਼ੀਅਤੇ ਹੋਰ ਜੋਸ਼ੀਲੇ ਮੁਕਾਬਲੇ ਕਰਵਾਏ ਗਏ। ਇਨਾਂ ਮੁਕਾਬਲਿਆਂ ’ਚ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਤੋਂ ਇਲਾਵਾ ਗੁਆਂਢੀ ਮੁਲਕ ਅਮਰੀਕਾ ਤੋਂ ਵੱਡੀ ਗਿਣਤੀ ’ਚ ਪੁੱਜੇ ਬੱਚਿਆਂ ਤੇ ਉਨਾਂ ਦੇ ਮਾਪਿਆਂ ਨੇ ਬੜੇ ਹੀ ਉਤਸ਼ਾਹ ਸਹਿਤ ਸ਼ਿਰਕਤ ਕੀਤੀ ਜਿਸ ਕਾਰਨ ਗੁਰਦੁਆਰਾ ਸਾਹਿਬ ਦਾ ਸਮੁੱਚਾ ਮਾਹੌਲ ਖਾਲਸਾਈ ਰੰਗ ’ਚ ਰੰਗਿਆ ਨਜ਼ਰੀ ਆਇਆ। ਇਸ ਦੌਰਾਨ ਖ਼ਾਲਸਾਈ ਬਾਣੇ ’ਚ ਸਜੇ ਸੈਕੜੇ ਬੱਚੇ ਜਿਥੇ ਕਿ ਘੋੜ ਸਵਾਰੀ ਤੋਂ ਲੈ ਕੇ ਪੁਰਾਤਨ ਸ਼ਾਸਤਰ ਚਲਾਉਣ ਦੌਰਾਨ ਖਾਲਸਾਈ ਜਾਹੋ ਜਲਾਲ ਵਾਲਾ ਮਹੌਲ ਸਿਰਜ ਰਹੇ ਸਨ, ਉਥੇ ਨੀਲੇ, ਕੇਸਰੀ ਬਾਣਿਆਂ ’ਚ ਸਜੇ ਬੱਚੇ ਸਿੱਖੀ ਦਾ ਵਿਲੱਖਣ ਰੰਗ ਪੇਸ਼ ਕਰ ਰਹੇ ਸਨ। ਇਨ੍ਹਾਂ ਸਮਾਗਮਾਂ ਦੇ ਮੁੱਖ ਪ੍ਰਬੰਧਕ ਭਾਈ ਜਗਜੀਤ ਸਿੰਘ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ’ਤੇ ਕੋਆਰਡੀਨੇਟਰ ਮਿਲਨਜੀਤ ਕੌਰ ਖ਼ਾਲਸਾ, ਗੁਰਦੀਪ ਸਿੰਘ ਸਮਰਾ, ਵਿਧਾਇਕ ਮਨਦੀਪ ਧਾਲੀਵਾਲ, ਹੋਨਵੀਰ ਰੰਧਾਵਾ, ਭਾਈ ਜਸਵੀਰ ਸਿੰਘ, ਅਮਨਦੀਪ ਸਿੰਘ ਗਰਚਾ, ਦਿਵਿਆਦੀਪ ਸਿੰਘ, ਨਵਕਿਰਨ ਸਿੰਘ, ਭਾਈ ਸਾਹਿਬ ਸਿੰਘ, ਗੁਰਪ੍ਰੀਤ ਸਿੰਘ ਵਿਨੀਪੈਗ, ਹਰਜਾਪ ਸਿੰਘ, ਗੁਰਸੇਵਕ ਸਿੰਘ, ਭਾਈ ਮਲਕੀਤ ਸਿੰਘ ਨਾਨਕਸਰ ਵਾਲੇ, ਹਰਮਨ ਸਿੰਘ, ਭਾਈ ਜੋਬਨਦੀਪ ਸਿੰਘ, ਰੁਪਿੰਦਰ ਸਿੰਘ ਰੂਪੀ, ਦਲਜੀਤ ਸਿੰਘ ਤੇ ਜੋਗਿੰਦਰ ਸਿੰਘ ਦੇ ਨਾਂਅ ਜ਼ਿਕਰਯੋਗ ਹਨ।
Ad Position 22
No active advertisement
ਪਿਛਲੀ ਖ਼ਬਰ ਦੀਵਾਨ ਤੇ ਸਤਵੀਰ ਵਲੋਂ ਕੈਨੇਡੀਅਨ ਸੰਸਦ ਮੈਂਬਰ ਅਮਨਦੀਪ ਕੌਰ ਸੋਢੀ ਨਾਲ ਮੁਲਾਕਾਤ ਅਗਲੀ ਖ਼ਬਰ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ’ਚ ਮੀਂਹ ਦੌਰਾਨ ਸਕੂਲ ਤੋਂ ਬਾਹਰ ਆਉਂਦੇ ...
Ad Position 24