27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਪ੍ਰਸਿੱਧ ਗਾਇਕਾ ਤੇ ਸਮਾਜਸੇਵੀ ਡੌਲੀ ਪਾਰਟਨ ਦੇ ਸਨਮਾਨ ’ਚ ਅਮਰੀਕੀ ਕੌਮੀ ਝੰਡਾ ਇਕ ਹਫ਼ਤਾ ਅੱਧਾ ਝੁਕਿਆ ਰਹੇਗਾ

80 ਸਾਲ ਦੀ ਉਮਰ ’ਚ ਕਿਹਾ ਅਲਵਿਦਾ ਨਿਊਯਾਰਕ, 26 ਅਗਸਤ (ਰਾਜੂ ਸ਼ਹਿਬਾਜ਼ਪੁਰਾ)- ਆਪਣੀ ਸੁਰੀਲੀ ਆਵਾਜ਼ ਤੇ ਯਾਦਗਾਰ ਗੀਤਾਂ ਨਾਲ ਕਈ ਪੀੜ੍ਹੀਆਂ ਦੇ ਦਿਲਾਂ ਉੱਤੇ ਰਾਜ ਕਰਨ ਵਾਲੀ ਅਮਰੀਕੀ ਗਾਇਕਾ ਡੌਲੀ ਪਾਰਟਨ ਦਾ 80 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ। ਉਸ ਨੇ ਮੰਗਲਵਾਰ ਨੂੰ ਨੈਸ਼ਵਿਲ, ਟੈਨੇਸੀ ਵਿਚ ਆਖ਼ਰੀ ਸਾਹ ਲਿਆ।

Ad Position 21
No active advertisement
ਅਜੀਤ ਡੈਸਕ 27-08-2026
80 ਸਾਲ ਦੀ ਉਮਰ ’ਚ ਕਿਹਾ ਅਲਵਿਦਾ
ਨਿਊਯਾਰਕ, 26 ਅਗਸਤ (ਰਾਜੂ ਸ਼ਹਿਬਾਜ਼ਪੁਰਾ)- ਆਪਣੀ ਸੁਰੀਲੀ ਆਵਾਜ਼ ਤੇ ਯਾਦਗਾਰ ਗੀਤਾਂ ਨਾਲ ਕਈ ਪੀੜ੍ਹੀਆਂ ਦੇ ਦਿਲਾਂ ਉੱਤੇ ਰਾਜ ਕਰਨ ਵਾਲੀ ਅਮਰੀਕੀ ਗਾਇਕਾ ਡੌਲੀ ਪਾਰਟਨ ਦਾ 80 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ। ਉਸ ਨੇ ਮੰਗਲਵਾਰ ਨੂੰ ਨੈਸ਼ਵਿਲ, ਟੈਨੇਸੀ ਵਿਚ ਆਖ਼ਰੀ ਸਾਹ ਲਿਆ। ਡੌਲੀ ਪਾਰਟਨ ਦੀ ਟੀਮ ਮੁਤਾਬਕ ਉਹ ਕੁਝ ਸਮੇਂ ਤੋਂ ਕੈਂਸਰ ਨਾਲ ਜੂਝ ਰਹੀ ਸੀ। ਇਲਾਜ ਦੌਰਾਨ ਪਰਿਵਾਰਕ ਮੈਂਬਰ ਅਤੇ ਨਜ਼ਦੀਕੀ ਸਾਥੀ ਉਨ੍ਹਾਂ ਦੇ ਨਾਲ ਸਨ। ਪਰਿਵਾਰ ਨੇ ਅੰਤਿਮ ਵਿਦਾਈ ਦੀ ਰਸਮ ਨੂੰ ਨਿੱਜੀ ਰੱਖਣ ਦਾ ਫ਼ੈਸਲਾ ਕੀਤਾ ਹੈ। ਡੌਲੀ ਪਾਰਟਨ ਦੇ ਦਿਹਾਂਤ ਉੱਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਨੇ ਪਾਰਟਨ ਨੂੰ ਕੰਟਰੀ ਸੰਗੀਤ ਦੀਆਂ ਸਭ ਤੋਂ ਮਹਾਨ ਹਸਤੀਆਂ ਵਿਚੋਂ ਇਕ ਦੱਸਦਿਆਂ ਕਿਹਾ ਕਿ ਉਨ੍ਹਾਂ ਦਾ ਚਲੇ ਜਾਣਾ ਲੱਖਾਂ ਲੋਕਾਂ ਲਈ ਵੱਡਾ ਘਾਟਾ ਹੈ। ਪਾਰਟਨ ਨੂੰ ਸ਼ਰਧਾਂਜਲੀ ਦਿੰਦਿਆਂ ਟਰੰਪ ਨੇ ਅਮਰੀਕੀ ਕੌਮੀ ਝੰਡਾ ਇਕ ਹਫ਼ਤੇ ਲਈ ਅੱਧਾ ਝੁਕਾਉਣ ਦਾ ਹੁਕਮ ਦਿੱਤਾ ਹੈ। ਵ੍ਹਾਈਟ ਹਾਊਸ ਦੇ ਹੁਕਮ ਅਨੁਸਾਰ ਸਰਕਾਰੀ ਇਮਾਰਤਾਂ, ਫੌਜੀ ਟਿਕਾਣਿਆਂ, ਸਮੁੰਦਰੀ ਜਹਾਜ਼ਾਂ ਅਤੇ ਵਿਦੇਸ਼ਾਂ ਵਿਚ ਸਥਿਤ ਅਮਰੀਕੀ ਦੂਤਘਰਾਂ ਤੇ ਕੌਂਸਲੇਟਾਂ ਉੱਤੇ ਕੌਮੀ ਝੰਡਾ 1 ਸਤੰਬਰ ਤੱਕ ਸੂਰਜ ਡੁੱਬਣ ਤੱਕ ਅੱਧਾ ਝੁਕਿਆ ਰਹੇਗਾ। ਡੌਲੀ ਪਾਰਟਨ ਦਾ ਜਨਮ 19 ਜਨਵਰੀ 1946 ਨੂੰ ਟੈਨੇਸੀ ਦੇ ਇਕ ਸਧਾਰਨ ਪਰਿਵਾਰ ਵਿਚ ਹੋਇਆ ਸੀ। ਬਚਪਨ ਵਿਚ ਹੀ ਉਸ ਨੂੰ ਗਾਉਣ ਅਤੇ ਗੀਤ ਲਿਖਣ ਦਾ ਸ਼ੌਕ ਪੈ ਗਿਆ ਸੀ। ਘਰ ਦੇ ਸੀਮਤ ਸਾਧਨਾਂ ਦੇ ਬਾਵਜੂਦ ਉਸ ਨੇ ਮਿਹਨਤ ਨਾਲ ਸੰਗੀਤ ਜਗਤ ਵਿਚ ਆਪਣਾ ਵੱਖਰਾ ਸਥਾਨ ਬਣਾਇਆ। ‘ਜੋਲੀਨ’, ‘ਨਾਈਨ ਟੂ ਫਾਈਵ’ ਅਤੇ ‘ਆਈ ਵਿਲ ਆਲਵੇਜ਼ ਲਵ ਯੂ’ ਵਰਗੇ ਗੀਤਾਂ ਨੇ ਉਸ ਨੂੰ ਦੁਨੀਆ ਭਰ ਵਿਚ ਪ੍ਰਸਿੱਧ ਕੀਤਾ। ਲੰਮੇ ਸੰਗੀਤਕ ਸਫ਼ਰ ਦੌਰਾਨ ਉਸ ਨੂੰ 11 ਗ੍ਰੈਮੀ ਪੁਰਸਕਾਰਾਂ ਸਮੇਤ ਕਈ ਵੱਡੇ ਸਨਮਾਨ ਮਿਲੇ।
Ad Position 22
No active advertisement
ਪਿਛਲੀ ਖ਼ਬਰ 8 ਲੋਕਾਂ ਦੀ ਹੱਤਿਆ ਕਰਨ ਉਪਰੰਤ ਕੀਤੀ ਖੁਦਕੁਸ਼ੀ ਅਗਲੀ ਖ਼ਬਰ ਬੱਚਿਆਂ ਦੀ ਸੁਰੱਖਿਆ ਲਈ ਮੈਟਾ ਨਾਲ 17.1 ਅਰਬ ਡਾਲਰ ਤੱਕ ਦਾ ਇਤਿਹਾਸਕ ਸਮਝੌਤਾ
Ad Position 24