8 ਲੋਕਾਂ ਦੀ ਹੱਤਿਆ ਕਰਨ ਉਪਰੰਤ ਕੀਤੀ ਖੁਦਕੁਸ਼ੀ
ਸੈਕਰਾਮੈਂਟੋ, 26 ਅਗਸਤ (ਹੁਸਨ ਲੜੋਆ ਬੰਗਾ)- ਬਿਲੰਗਜ਼, ਮੋਂਟਾਨਾ ਵਿਚ ਇਕ ਵਿਅਕਤੀ ਵਲੋਂ 4 ਬੱਚਿਆਂ ਸਮੇਤ 8 ਵਿਅਕਤੀਆਂ ਦੀ ਹੱਤਿਆ ਕਰਨ ਉਪਰੰਤ ਖੁਦਕੁਸ਼ੀ ਕਰ ਲਈ ਗਈ। ਦੋਸ਼ੀ ਮ੍ਰਿਤਕਾਂ ਦਾ ਰਿਸ਼ਤੇਦਾਰ ਦੱਸਿਆ ਜਾਂਦਾ ਹੈ।
ਸੈਕਰਾਮੈਂਟੋ, 26 ਅਗਸਤ (ਹੁਸਨ ਲੜੋਆ ਬੰਗਾ)- ਬਿਲੰਗਜ਼, ਮੋਂਟਾਨਾ ਵਿਚ ਇਕ ਵਿਅਕਤੀ ਵਲੋਂ 4 ਬੱਚਿਆਂ ਸਮੇਤ 8 ਵਿਅਕਤੀਆਂ ਦੀ ਹੱਤਿਆ ਕਰਨ ਉਪਰੰਤ ਖੁਦਕੁਸ਼ੀ ਕਰ ਲਈ ਗਈ। ਦੋਸ਼ੀ ਮ੍ਰਿਤਕਾਂ ਦਾ ਰਿਸ਼ਤੇਦਾਰ ਦੱਸਿਆ ਜਾਂਦਾ ਹੈ। ਗੋਲੀਬਾਰੀ ਹੋਣ ਉਪਰੰਤ ਘਰ ਨੂੰ ਅੱਗ ਲੱਗ ਗਈ। ਸੂਚਨਾ ਮਿਲਣ ’ਤੇ ਪੁਲਿਸ ਅਫਸਰ ਮੌਕੇ ਉਪਰ ਪੁੱਜੇ ਤਾਂ ਉਸ ਸਮੇ ਤਕ ਘਰ ਪੂਰੀ ਤਰ੍ਹਾਂ ਅੱਗ ਵਿਚ ਘਿਰ ਚੁੱਕਾ ਸੀ। ਮ੍ਰਿਤਕਾਂ ਵਿਚ ਪੜਦਾਦੀ ਤੋਂ ਲੈ ਕੇ 7 ਸਾਲ ਦੀ ਬੱਚੀ ਤੱਕ ਸ਼ਾਮਿਲ ਸਨ। ਬਿਲਿੰਗਜ਼ ਪੁਲਿਸ ਵਿਭਾਗ ਦੇ ਸਹਾਇਕ ਪੁਲਿਸ ਮੁਖੀ ਸ਼ੌਨ ਮਾਇਓ ਨੇ ਕਿਹਾ ਕਿ ਅਧਿਕਾਰੀ ਸੂਚਨਾ ਮਿਲਣ ਤੋਂ 11 ਮਿੰਟ ਬਾਅਦ ਮੌਕੇ ’ਤੇ ਪਹੁੰਚੇ। ਉਨ੍ਹਾਂ ਨੇ ਵਿਹੜੇ ਵਿਚ ਇਕ ਪੁਰਸ਼ ਨੂੰ ਦੇਖਿਆ ਅਤੇ ਉਸ ਨੂੰ ਹਿਰਾਸਤ ਵਿਚ ਲੈ ਲਿਆ। ਉਸ ਨੂੰ ਗੋਲੀ ਵੱਜੀ ਹੋਈ ਸੀ। ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ। ਪੁਲਿਸ ਅਨੁਸਾਰ ਸੰਭਾਵੀ ਤੌਰ ’ਤੇ ਉਸ ਨੇ ਹੱਤਿਆਵਾਂ ਕਰਨ ਉਪਰੰਤ ਖੁਦ ਨੂੰ ਵੀ ਗੋਲੀ ਮਾਰ ਲਈ। ਮਾਮਲਾ ਅਜੇ ਜਾਂਚ ਅਧੀਨ ਹੈ। ਯੈਲੋਸਟੋਨ ਕਾਉਂਟੀ ਸ਼ੈਰਿਫ਼ ਕੈਂਟ ਓ ਡੋਨੇਲ ਨੇ ਕਿਹਾ ਕਿ ਕਈ ਬਾਲਗ ਅਤੇ ਕਈ ਬੱਚੇ ਮਾਰੇ ਗਏ ਹਨ।