26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਡਗ ਮੈਕਲਮ ਤੇ ਮਨਦੀਪ ਨਾਗਰਾ ਨੇ ਕੈਂਡਲੀ ਪਾਰਕ ’ਚ ਬਜ਼ੁਰਗਾਂ ਦੀਆਂ ਮੁਸ਼ਕਿਲਾਂ ਹੱਲ ਕਰਵਾਉਣ ਦਾ ਭਰੋਸਾ ਦਿਵਾਇਆ

ਵੈਨਕੂਵਰ, 26 ਅਗਸਤ (ਮਲਕੀਤ ਸਿੰਘ)- ਪੰਜਾਬੀ ਭਾਈਚਾਰੇ ਨਾਲ ਸੰਬੰਧਿਤ ਬਜ਼ੁਰਗਾਂ ਦੇ ਗਰੁੱਪ ਵੱਲੋਂ ਸਾਬਕਾ ਮੇਅਰ ਅਤੇ ਮੁੜ ਮੇਅਰ ਬਣਨ ਦੀ ਦੌੜ ‘ਚ ਸ਼ਾਮਿਲ ਉਮੀਦਵਾਰ ਡੱਗ ਮਕੈਮਲ ਅਤੇ ਪੰਜਾਬੀ ਮੂਲ ਦੇ ਮੌਜੂਦਾ ਕੌਂਸਲਰ ਮਨਦੀਪ ਨਾਗਰਾ ਦਾ ਧਿਆਨ ਕੈਂਡਲੀ ਪਾਰਕ ਨਾਲ ਸੰਬੰਧਿਤ ਜਰੂਰੀ ਸਹੂਲਤਾਂ ਦੀ ਅਣਹੋਂਦ ਕਾਰਨ ਆਉਂਦੀਆਂ ਮੁਸ਼ਕਲਾਂ ਵੱਲ ਦਿਵਾਇਆ ਗਿਆ। ਇਸ ਸਬੰਧੀ ਦਵਿੰਦਰ ਸਿੰਘ ਰਸੂਲਪੁਰ ਨੇ ਦੱਸਿਆ ਕਿ ਪਾਰਕ ਵਿਚ ਬੈਂਚਾਂ ਦੀ ਘਾਟ ਪੂਰੀ ਕਰਨ, ਪਾਣੀ ਦਾ ਲੋੜੀਂਦਾ ਪ੍ਰਬੰਧ ਕਰਨ, ਨਵੇਂ ਸ਼ੈਡ ਬਣਾਉਣ ਅਤੇ ਨਵੇਂ ਵਾਸ਼ਰੂਮਾਂ ਦੀ ਉਸਾਰੀ ਕਰਨ ਸਬੰਧੀ ਕੁਝ ਮੰਗਾਂ ਮੇਅਰ ਉਮੀਦਵਾਰ ਡੱਗ ਮਕੈਲਮ ਅਤੇ ਮੌਜੂਦਾ ਕੌਂਸਲਰ ਮਨਦੀਪ ਨਾਗਰਾ ਦੇ ਧਿਆਨ ਵਿਚ ਲਿਆਂਦੀਆਂ ਹਨ ਜਿਨ੍ਹਾਂ ਨੂੰ ਉਨ੍ਹਾਂ ਵੱਲੋਂ ਚੋਣਾਂ ਜਿੱਤਣ ਉਪਰੰਤ ਪਹਿਲ ਦੇ ਅਧਾਰ ’ਤੇ ਪੂਰੀਆਂ ਕਰਵਾਉਣ ਦਾ ਭਰੋਸਾ ਦਿਵਾਇਆ ਗਿਆ।

Ad Position 21
No active advertisement
ਅਜੀਤ ਡੈਸਕ 27-08-2026
ਵੈਨਕੂਵਰ, 26 ਅਗਸਤ (ਮਲਕੀਤ ਸਿੰਘ)- ਪੰਜਾਬੀ ਭਾਈਚਾਰੇ ਨਾਲ ਸੰਬੰਧਿਤ ਬਜ਼ੁਰਗਾਂ ਦੇ ਗਰੁੱਪ ਵੱਲੋਂ ਸਾਬਕਾ ਮੇਅਰ ਅਤੇ ਮੁੜ ਮੇਅਰ ਬਣਨ ਦੀ ਦੌੜ ‘ਚ ਸ਼ਾਮਿਲ ਉਮੀਦਵਾਰ ਡੱਗ ਮਕੈਮਲ ਅਤੇ ਪੰਜਾਬੀ ਮੂਲ ਦੇ ਮੌਜੂਦਾ ਕੌਂਸਲਰ ਮਨਦੀਪ ਨਾਗਰਾ ਦਾ ਧਿਆਨ ਕੈਂਡਲੀ ਪਾਰਕ ਨਾਲ ਸੰਬੰਧਿਤ ਜਰੂਰੀ ਸਹੂਲਤਾਂ ਦੀ ਅਣਹੋਂਦ ਕਾਰਨ ਆਉਂਦੀਆਂ ਮੁਸ਼ਕਲਾਂ ਵੱਲ ਦਿਵਾਇਆ ਗਿਆ। ਇਸ ਸਬੰਧੀ ਦਵਿੰਦਰ ਸਿੰਘ ਰਸੂਲਪੁਰ ਨੇ ਦੱਸਿਆ ਕਿ ਪਾਰਕ ਵਿਚ ਬੈਂਚਾਂ ਦੀ ਘਾਟ ਪੂਰੀ ਕਰਨ, ਪਾਣੀ ਦਾ ਲੋੜੀਂਦਾ ਪ੍ਰਬੰਧ ਕਰਨ, ਨਵੇਂ ਸ਼ੈਡ ਬਣਾਉਣ ਅਤੇ ਨਵੇਂ ਵਾਸ਼ਰੂਮਾਂ ਦੀ ਉਸਾਰੀ ਕਰਨ ਸਬੰਧੀ ਕੁਝ ਮੰਗਾਂ ਮੇਅਰ ਉਮੀਦਵਾਰ ਡੱਗ ਮਕੈਲਮ ਅਤੇ ਮੌਜੂਦਾ ਕੌਂਸਲਰ ਮਨਦੀਪ ਨਾਗਰਾ ਦੇ ਧਿਆਨ ਵਿਚ ਲਿਆਂਦੀਆਂ ਹਨ ਜਿਨ੍ਹਾਂ ਨੂੰ ਉਨ੍ਹਾਂ ਵੱਲੋਂ ਚੋਣਾਂ ਜਿੱਤਣ ਉਪਰੰਤ ਪਹਿਲ ਦੇ ਅਧਾਰ ’ਤੇ ਪੂਰੀਆਂ ਕਰਵਾਉਣ ਦਾ ਭਰੋਸਾ ਦਿਵਾਇਆ ਗਿਆ। ਇਸ ਮੌਕੇ ਸੁਰਿੰਦਰ ਭੱਲਾ, ਗੁਰਬਚਨ ਸਿੰਘ ਬਰਾੜ,ਰਜਿੰਦਰ ਗਿੱਲ, ਸੁਖਮੰਦਰ ਬਰਾੜ,ਮੋਹਨ ਸਿੰਘ ਮੋਹਾਲੀ , ਕੇਵਲ ਸਿੰਘ ਖੋਸਾ,ਚਰਨ ਸਿੰਘ, ਕਰਨੈਲ ਸਿੰਘ, ਲਛਮਣ ਸਿੰਘ ਲਹਿਰੀ,ਗੁਰਮੀਤ ਸਿੰਘ ਕਾਹਲੋ,ਅਮਰਜੀਤ ਸਿੰਘ ਸੰਘੇੜਾ,ਜਰਨੈਲ ਕੌਰ, ਪ੍ਰਦੀਪ ਕੌਰ ਰਸੂਲਪੁਰ,ਤੇਜਪਾਲ ਕੌਰ, ਬਲਜੀਤ ਕੌਰ ਅਤੇ ਹਰਪ੍ਰੀਤ ਕੌਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕਰਮਨ ਸ਼ਹਿਰ ਚ “ਮੇਲਾ ਮਾਵਾਂ ਅਤੇ ਧੀਆਂ ਦਾ” ਪਲੇਠਾ ਸੱਭਿਆਚਾਰਕ ਪ੍ਰੋਗਰਾਮ ਹੋਇਆ ਅਗਲੀ ਖ਼ਬਰ ਭਾਈ ਸਰਬਜੀਤ ਸਿੰਘ ਧੁੰਦਾ ਵੱਲੋਂ ਇਟਲੀ ਵਿਚ ਲਗਾਤਾਰ ਦੀਵਾਨ ਜਾਰੀ
Ad Position 24