ਕਰਮਨ ਸ਼ਹਿਰ ਚ “ਮੇਲਾ ਮਾਵਾਂ ਅਤੇ ਧੀਆਂ ਦਾ” ਪਲੇਠਾ ਸੱਭਿਆਚਾਰਕ ਪ੍ਰੋਗਰਾਮ ਹੋਇਆ
ਸੈਕਰਾਮੈਂਟੋ, 26 ਅਗਸਤ (ਹੁਸਨ ਲੜੋਆ ਬੰਗਾ)- ਫਰਿਜ਼ਨੋ ਦਾ ਨਜ਼ਦੀਕੀ ਸ਼ਹਿਰ ਕਰਮਨ ਪੰਜਾਬੀ ਭਾਈਚਾਰੇ ਦਾ ਪਸੰਦੀਦਾ ਸਥਾਨ ਬਣ ਗਿਆ ਹੈ। ਇੱਥੇ ਪਹਿਲੀ ਵਾਰ ਗੁਰਮੋਹਨ ਕੌਰ ਉੱਭੀ, ਕਿਰਨਜੋਤ ਕੌਰ ਢੇਸੀ, ਜਸਵੀਰ ਕੌਰ ਹੀਰ, ਪਰਮਜੀਤ ਕੌਰ ਗਰੇਵਾਲ, ਨਛੱਤਰ ਕੌਰ ਬਾਸੀ, ਜਗਜੋਤ ਕੌਰ ਢੇਸੀ, ਭਜਨ ਕੌਰ ਢੇਸੀ ਦੇ ਯਤਨਾਂ ਸਦਕਾ “ਮਾਵਾਂ ਅਤੇ ਧੀਆਂ ਦਾ ਮੇਲਾ” ਕਰਵਾਇਆ।
ਸੈਕਰਾਮੈਂਟੋ, 26 ਅਗਸਤ (ਹੁਸਨ ਲੜੋਆ ਬੰਗਾ)- ਫਰਿਜ਼ਨੋ ਦਾ ਨਜ਼ਦੀਕੀ ਸ਼ਹਿਰ ਕਰਮਨ ਪੰਜਾਬੀ ਭਾਈਚਾਰੇ ਦਾ ਪਸੰਦੀਦਾ ਸਥਾਨ ਬਣ ਗਿਆ ਹੈ। ਇੱਥੇ ਪਹਿਲੀ ਵਾਰ ਗੁਰਮੋਹਨ ਕੌਰ ਉੱਭੀ, ਕਿਰਨਜੋਤ ਕੌਰ ਢੇਸੀ, ਜਸਵੀਰ ਕੌਰ ਹੀਰ, ਪਰਮਜੀਤ ਕੌਰ ਗਰੇਵਾਲ, ਨਛੱਤਰ ਕੌਰ ਬਾਸੀ, ਜਗਜੋਤ ਕੌਰ ਢੇਸੀ, ਭਜਨ ਕੌਰ ਢੇਸੀ ਦੇ ਯਤਨਾਂ ਸਦਕਾ “ਮਾਵਾਂ ਅਤੇ ਧੀਆਂ ਦਾ ਮੇਲਾ” ਕਰਵਾਇਆ। ਇਹ ਪ੍ਰੋਗਰਾਮ ਰੋਟਰੀ ਪਾਰਕ ਕਰਮਨ ਦੀਆਂ ਖੁੱਲ੍ਹੀਆਂ ਗਰਾਉਡਾਂ ਵਿਚ ਦਰੱਖਤਾਂ ਦੀ ਛਾਵੇ ਸ਼ੁਰੂ ਹੋਇਆ ਅਤੇ ਲੰਮਾ ਸਮਾਂ ਚੱਲਿਆ। ਇਸ ਵਿਚ ਇਲਾਕੇ ਭਰ ਤੋਂ ਮਾਵਾਂ, ਧੀਆਂ ਅਤੇ ਭੈਣਾਂ ਨੇ ਰਲ ਲਾਈਵ ਬੋਲੀਆਂ ਪਾਉਂਦੇ ਹੋਏ ਰਵਾਇਤੀ ਢੰਗ ਨਾਲ ਖੁਸ਼ੀਆਂ ਮਨਾਈਆਂ। ਇਸ ਦੇ ਨਾਲ-ਨਾਲ ਐਨ. ਡੀ. ਬ੍ਰਦਰਜ਼ ਵੱਲੋਂ ਡੀ. ਜੇ. ਦੀਆਂ ਸੇਵਾਵਾਂ ਵੀ ਦਿੱਤੀਆਂ ਗਈਆਂ। ਇਸ ਪ੍ਰੋਗਰਾਮ ਦਾ ਮਹੌਲ ਵੀ ਜਿੱਥੇ ਮਾਵਾਂ-ਧੀਆਂ ਦੇ ਵਿਰਾਸਤੀ ਰੰਗਾਂ ਦੀ ਯਾਦ ਦਿਵਾਉਂਦਾ ਸੀ ਉਥੇ ਤੀਆਂ ਵਾਂਗ ਪੈ ਰਹੇ ਵੱਖ-ਵੱਖ ਗਰੁੱਪਾਂ ਵਿੱਚ ਗਿੱਧੇ ਨੇ ਵੀ ਖੂਬ ਰੌਣਕਾਂ ਲਾਈਆਂ ਹੋਈਆਂ ਸਨ। ਇਸ ਦੌਰਾਨ ਖਾਣਿਆਂ ਦੇ ਸਟਾਲਾਂ ਤੋਂ ਇਲਾਵਾ ਗਹਿਣੇ ਅਤੇ ਕੱਪੜਿਆਂ ਦੇ ਸਟਾਲ ਵੀ ਹਾਜ਼ਰ ਔਰਤਾਂ ਲਈ ਖਿੱਚ ਦਾ ਕੇਂਦਰ ਰਹੇ। ਕਰਮਨ ਸ਼ਹਿਰ ਦੀ ਅਮੈਰੀਕਨ ਮੂਲ ਦੀ ਮੇਅਰ ਮਰੀਆ ਪੈਚੀਕੋ ਨੇ ਮੇਲੇ ਵਿਚ ਸ਼ਾਮਲ ਹੋ ਕੇ ਜਿੱਥੇ ਵਿਚਾਰਾਂ ਦੀ ਸਾਂਝ ਪਾਈ, ਉੱਥੇ ਔਰਤਾਂ ਨਾਲ ਰਲ ਕੇ ਸਾਰੇ ਪ੍ਰੋਗਰਾਮ ਦੌਰਾਨ ਨੱਚਦੀ ਨਜ਼ਰ ਆਈ। ਕਰਮਨ ਸ਼ਹਿਰ ਦੀ ਪੁਲਿਸ ਵੱਲੋਂ ਨੁਮਾਇੰਦਗੀ ਕਰਦੇ ਹੋਏ ਅਫਸਰ ਬੀਬੀ ਟੈਰੀ ਕੱਬਉਜ ਅਤੇ ਹੋਰ ਵੀ ਅਮੈਰੀਕਨ ਮੂਲ ਦੀਆਂ ਔਰਤਾਂ ਅਤੇ ਬੱਚੀਆਂ ਨੇ ਪੰਜਾਬੀਆਂ ਨਾਲ ਰਲ ਕੇ ਖੂਬ ਅਨੰਦ ਮਾਣਿਆ।