ਅਮਰੀਕਾ ਵਲੋਂ ਇੰਮੀਗ੍ਰੈਂਟ ਵੀਜ਼ਾ ਇੰਟਰਵਿਊਆਂ ’ਤੇ ਆਰਜ਼ੀ ਰੋਕ
ਨਿਊਯਾਰਕ, 26 ਅਗਸਤ (ਰਾਜੂ ਸ਼ਹਿਬਾਜ਼ਪੁਰਾ)- ਟਰੰਪ ਪ੍ਰਸ਼ਾਸਨ ਨੇ ਦੁਨੀਆ ਭਰ ਦੇ ਅਮਰੀਕੀ ਸਫਾਰਤਖਾਨਿਆਂ ਅਤੇ ਕੌਂਸਲੇਟਾਂ ਵਿਚ ਇਮੀਗ੍ਰੈਂਟ ਵੀਜ਼ਾ ਇੰਟਰਵਿਊਆਂ ਅਸਥਾਈ ਤੌਰ ’ਤੇ ਮੁਲਤਵੀ ਕਰ ਦਿੱਤੀਆਂ ਹਨ। ਇਸ ਫ਼ੈਸਲੇ ਨਾਲ ਉਹ ਬਿਨੈਕਾਰ ਪ੍ਰਭਾਵਿਤ ਹੋਣਗੇ, ਜਿਨ੍ਹਾਂ ਦੀਆਂ ਅਰਜ਼ੀਆਂ ਇੰਟਰਵਿਊ ਦੇ ਪੜਾਅ ਤੱਕ ਪਹੁੰਚ ਚੁੱਕੀਆਂ ਹਨ।
ਨਿਊਯਾਰਕ, 26 ਅਗਸਤ (ਰਾਜੂ ਸ਼ਹਿਬਾਜ਼ਪੁਰਾ)- ਟਰੰਪ ਪ੍ਰਸ਼ਾਸਨ ਨੇ ਦੁਨੀਆ ਭਰ ਦੇ ਅਮਰੀਕੀ ਸਫਾਰਤਖਾਨਿਆਂ ਅਤੇ ਕੌਂਸਲੇਟਾਂ ਵਿਚ ਇਮੀਗ੍ਰੈਂਟ ਵੀਜ਼ਾ ਇੰਟਰਵਿਊਆਂ ਅਸਥਾਈ ਤੌਰ ’ਤੇ ਮੁਲਤਵੀ ਕਰ ਦਿੱਤੀਆਂ ਹਨ। ਇਸ ਫ਼ੈਸਲੇ ਨਾਲ ਉਹ ਬਿਨੈਕਾਰ ਪ੍ਰਭਾਵਿਤ ਹੋਣਗੇ, ਜਿਨ੍ਹਾਂ ਦੀਆਂ ਅਰਜ਼ੀਆਂ ਇੰਟਰਵਿਊ ਦੇ ਪੜਾਅ ਤੱਕ ਪਹੁੰਚ ਚੁੱਕੀਆਂ ਹਨ। ਅਮਰੀਕੀ ਵਿਦੇਸ਼ ਵਿਭਾਗ ਅਨੁਸਾਰ ਕੌਂਸਲਰ ਅਧਿਕਾਰੀਆਂ ਨੂੰ ਨਵੀਆਂ ‘ਪਬਲਿਕ ਚਾਰਜ’ ਹਦਾਇਤਾਂ ਬਾਰੇ ਸਿਖਲਾਈ ਦਿੱਤੀ ਜਾ ਰਹੀ ਹੈ। ਸਿਖਲਾਈ ਪੂਰੀ ਹੋਣ ਤੋਂ ਬਾਅਦ ਮੁਲਤਵੀ ਇੰਟਰਵਿਊਆਂ ਲਈ ਨਵੀਆਂ ਤਰੀਕਾਂ ਜਾਰੀ ਕੀਤੀਆਂ ਜਾਣਗੀਆਂ। ‘ਪਬਲਿਕ ਚਾਰਜ’ ਨਿਯਮ ਅਧੀਨ ਅਧਿਕਾਰੀ ਇਹ ਜਾਂਚ ਕਰਦੇ ਹਨ ਕਿ ਕੋਈ ਬਿਨੈਕਾਰ ਅਮਰੀਕਾ ਪਹੁੰਚਣ ਤੋਂ ਬਾਅਦ ਆਪਣਾ ਅਤੇ ਆਪਣੇ ਪਰਿਵਾਰ ਦਾ ਖਰਚਾ ਚੁੱਕਣ ਦੇ ਸਮਰੱਥ ਹੈ ਜਾਂ ਸਰਕਾਰੀ ਸਹਾਇਤਾ ਉੱਤੇ ਨਿਰਭਰ ਹੋ ਸਕਦਾ ਹੈ। ਇਸ ਜਾਂਚ ਦੌਰਾਨ ਬਿਨੈਕਾਰ ਦੀ ਆਮਦਨ, ਆਰਥਿਕ ਸਰੋਤਾਂ ਅਤੇ ਹੋਰ ਨਿੱਜੀ ਹਾਲਾਤ ਨੂੰ ਧਿਆਨ ਵਿਚ ਰੱਖਿਆ ਜਾਂਦਾ ਹੈ। ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਇਮੀਗ੍ਰੈਂਟ ਵੀਜ਼ਾ ਇੰਟਰਵਿਊਆਂ ਉੱਤੇ ਲੱਗੀ ਆਰਜ਼ੀ ਰੋਕ ਕਿੰਨਾ ਸਮਾਂ ਜਾਰੀ ਰਹੇਗੀ।