26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਭਾਰਤੀ ਗ੍ਰੀਨ ਕਾਰਡ ਬਿਨੈਕਾਰਾਂ ਲਈ ਮਿਲੀ-ਜੁਲੀ ਖ਼ਬਰ

ਨਿਊਯਾਰਕ, 26 ਅਗਸਤ (ਰਾਜੂ ਸ਼ਹਿਬਾਜ਼ਪੁਰਾ)- ਅਮਰੀਕਾ ਦੇ ਸਤੰਬਰ 2026 ਵੀਜ਼ਾ ਬੁਲੇਟਿਨ ਵਿਚ ਪਰਿਵਾਰ ਰਾਹੀਂ ਗ੍ਰੀਨ ਕਾਰਡ ਲੈਣ ਵਾਲੇ ਕੁਝ ਭਾਰਤੀਆਂ ਨੂੰ ਰਾਹਤ ਮਿਲੀ ਹੈ। ਹਾਲਾਂਕਿ ਨੌਕਰੀ ਦੇ ਆਧਾਰ ’ਤੇ ਪੱਕੀ ਰਿਹਾਇਸ਼ ਦੀ ਉਡੀਕ ਕਰ ਰਹੇ ਭਾਰਤੀ ਪੇਸ਼ੇਵਰਾਂ ਦੀ ਕਤਾਰ ਵਿਚ ਕੋਈ ਵੱਡਾ ਬਦਲਾਅ ਨਹੀਂ ਆਇਆ।

Ad Position 21
No active advertisement
ਅਜੀਤ ਡੈਸਕ 27-08-2026
ਨਿਊਯਾਰਕ, 26 ਅਗਸਤ (ਰਾਜੂ ਸ਼ਹਿਬਾਜ਼ਪੁਰਾ)- ਅਮਰੀਕਾ ਦੇ ਸਤੰਬਰ 2026 ਵੀਜ਼ਾ ਬੁਲੇਟਿਨ ਵਿਚ ਪਰਿਵਾਰ ਰਾਹੀਂ ਗ੍ਰੀਨ ਕਾਰਡ ਲੈਣ ਵਾਲੇ ਕੁਝ ਭਾਰਤੀਆਂ ਨੂੰ ਰਾਹਤ ਮਿਲੀ ਹੈ। ਹਾਲਾਂਕਿ ਨੌਕਰੀ ਦੇ ਆਧਾਰ ’ਤੇ ਪੱਕੀ ਰਿਹਾਇਸ਼ ਦੀ ਉਡੀਕ ਕਰ ਰਹੇ ਭਾਰਤੀ ਪੇਸ਼ੇਵਰਾਂ ਦੀ ਕਤਾਰ ਵਿਚ ਕੋਈ ਵੱਡਾ ਬਦਲਾਅ ਨਹੀਂ ਆਇਆ। ਅਮਰੀਕੀ ਨਾਗਰਿਕਾਂ ਦੇ 21 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਅਣਵਿਆਹੇ ਪੁੱਤਰਾਂ ਅਤੇ ਧੀਆਂ ਨਾਲ ਸਬੰਧਤ ਐੱਫ-1 ਸ਼੍ਰੇਣੀ ਦੀ ਅੰਤਿਮ ਮਨਜ਼ੂਰੀ ਮਿਤੀ ਹੁਣ 22 ਜਨਵਰੀ 2020 ਤੱਕ ਪਹੁੰਚ ਗਈ ਹੈ। ਪਹਿਲਾਂ ਇਹ ਮਿਤੀ 15 ਦਸੰਬਰ 2018 ਸੀ। ਗ੍ਰੀਨ ਕਾਰਡ ਧਾਰਕਾਂ ਦੇ ਜੀਵਨ ਸਾਥੀਆਂ ਅਤੇ 21 ਸਾਲ ਤੋਂ ਘੱਟ ਉਮਰ ਦੇ ਅਣਵਿਆਹੇ ਬੱਚਿਆਂ ਵਾਲੀ ਐੱਫ-2ਏ ਸ਼੍ਰੇਣੀ ਵਿਚ ਵੀ ਸੁਧਾਰ ਹੋਇਆ ਹੈ। ਭਾਰਤੀ ਬਿਨੈਕਾਰਾਂ ਲਈ ਇਸ ਦੀ ਅੰਤਿਮ ਮਨਜ਼ੂਰੀ ਮਿਤੀ 22 ਅਗਸਤ 2026 ਰੱਖੀ ਗਈ ਹੈ। ਅਰਜ਼ੀ ਦਾਖ਼ਲ ਕਰਨ ਵਾਲਾ ਚਾਰਟ ਕਰੰਟ ਹੋਣ ਕਾਰਨ ਯੋਗ ਵਿਅਕਤੀ ਸਰਕਾਰੀ ਨਿਯਮਾਂ ਮੁਤਾਬਕ ਆਪਣੀ ਕਾਰਵਾਈ ਅੱਗੇ ਵਧਾ ਸਕਦੇ ਹਨ। ਦੂਜੇ ਪਾਸੇ, ਐੱਫ-3 ਅਤੇ ਐੱਫ-4 ਸ਼੍ਰੇਣੀਆਂ ਵਿਚ ਉਡੀਕ ਅਜੇ ਵੀ ਲੰਮੀ ਹੈ। ਭਾਰਤ ਲਈ ਐੱਫ-4 ਸ਼੍ਰੇਣੀ ਦੀ ਅੰਤਿਮ ਮਿਤੀ 22 ਦਸੰਬਰ 2010 ਹੈ। ਨੌਕਰੀ ਆਧਾਰਿਤ ਸ਼੍ਰੇਣੀਆਂ ਵਿਚ ਹਾਲਾਤ ਜ਼ਿਆਦਾ ਨਹੀਂ ਬਦਲੇ। ਭਾਰਤ ਲਈ ਈਬੀ-1 ਦੀ ਮਿਤੀ 15 ਅਕਤੂਬਰ 2022 ਅਤੇ ਈਬੀ-3 ਦੀ ਮਿਤੀ 1 ਜਨਵਰੀ 2014 ਹੈ। ਈਬੀ-2 ਅਤੇ ਨਿਵੇਸ਼ਕਾਂ ਨਾਲ ਜੁੜੀ ਈਬੀ-5 ਸ਼੍ਰੇਣੀ ਵਿਚ ਫਿਲਹਾਲ ਵੀਜ਼ੇ ਉਪਲਬਧ ਨਹੀਂ ਹਨ। ਅਮਰੀਕੀ ਵਿਦੇਸ਼ ਵਿਭਾਗ ਮੁਤਾਬਕ, ਜੇ ਕਿਸੇ ਸ਼੍ਰੇਣੀ ਵਿਚ ਮੰਗ ਨਿਰਧਾਰਤ ਹੱਦ ਤੋਂ ਵਧਦੀ ਹੈ ਤਾਂ ਉਸ ਦੀ ਮਿਤੀ ਪਿੱਛੇ ਜਾ ਸਕਦੀ ਹੈ ਜਾਂ ਵੀਜ਼ਿਆਂ ਦੀ ਉਪਲਬਧਤਾ ਅਸਥਾਈ ਤੌਰ ’ਤੇ ਰੋਕੀ ਜਾ ਸਕਦੀ ਹੈ। ਅਮਰੀਕਾ ਦਾ ਨਵਾਂ ਵਿੱਤੀ ਸਾਲ 1 ਅਕਤੂਬਰ ਤੋਂ ਸ਼ੁਰੂ ਹੋਵੇਗਾ। ਇਸ ਦਿਨ ਨਵਾਂ ਸਾਲਾਨਾ ਵੀਜ਼ਾ ਕੋਟਾ ਜਾਰੀ ਹੋਣ ਨਾਲ ਰੁਕੀਆਂ ਹੋਈਆਂ ਕੁਝ ਸ਼੍ਰੇਣੀਆਂ ਵਿਚ ਅੱਗੇ ਵਧਣ ਦੀ ਉਮੀਦ ਬਣ ਸਕਦੀ ਹੈ।
Ad Position 22
No active advertisement
ਪਿਛਲੀ ਖ਼ਬਰ ਦੋਸਤ ਦੀ ਹੱਤਿਆ ਦੇ ਮਾਮਲੇ ’ਚ ਪੰਜਾਬੀ ਦੋਸ਼ੀ ਕਰਾਰ ਅਗਲੀ ਖ਼ਬਰ ਅਮਰੀਕਾ ਵਲੋਂ ਇੰਮੀਗ੍ਰੈਂਟ ਵੀਜ਼ਾ ਇੰਟਰਵਿਊਆਂ ’ਤੇ ਆਰਜ਼ੀ ਰੋਕ
Ad Position 24