ਧੋਖਾਧੜੀ ਮਾਮਲੇ ’ਚ ਭਾਰਤੀ ਮੂਲ ਦੇ ਜੋੜੇ ਨੂੰ 5 ਸਾਲ ਦੀ ਕੈਦ
ਸੈਕਰਾਮੈਂਟੋ, 26 ਅਗਸਤ (ਹੁਸਨ ਲੜੋਆ ਬੰਗਾ) - ਅਰਕੰਸਸ ਦੇ ਸ਼ਹਿਰ ਜੈਂਟਰੀ ਵਿਖੇ ਇਕ ਧੋਖਾਧੜੀ ਯੋਜਨਾ ਵਿਚ ਸ਼ਾਮਿਲ ਭਾਰਤੀ ਮੂਲ ਦੇ ਜੋੜੇ ਨੂੰ ਚੋਰੀ ਦੇ ਦੋਸ਼ਾਂ ਤਹਿਤ ਦੋਸ਼ੀ ਕਰਾਰ ਦੇ ਕੇ ਸਜ਼ਾ ਸੁਣਾਈ ਗਈ ਹੈ। ਉਨ੍ਹਾਂ ਨੂੰ ਇਕ ਗੁਪਤ ਕਾਰਵਾਈ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ ਜਿਨ੍ਹਾਂ ਵਿਚ ਗਜੇਰਾ ਪ੍ਰਸ਼ਾਂਤ ਤੇ ਧਾਰਾਬੇਨ ਬਾਵੜੀਆ ਸ਼ਾਮਲ ਹਨ।
ਗ
ਗਜੇਰਾ ਪ੍ਰਸ਼ਾਂਤ ਤੇ ਧਾਰਾਬੇਨ ਬਾਵੜੀਆ
27-08-2026
ਸੈਕਰਾਮੈਂਟੋ, 26 ਅਗਸਤ (ਹੁਸਨ ਲੜੋਆ ਬੰਗਾ) - ਅਰਕੰਸਸ ਦੇ ਸ਼ਹਿਰ ਜੈਂਟਰੀ ਵਿਖੇ ਇਕ ਧੋਖਾਧੜੀ ਯੋਜਨਾ ਵਿਚ ਸ਼ਾਮਿਲ ਭਾਰਤੀ ਮੂਲ ਦੇ ਜੋੜੇ ਨੂੰ ਚੋਰੀ ਦੇ ਦੋਸ਼ਾਂ ਤਹਿਤ ਦੋਸ਼ੀ ਕਰਾਰ ਦੇ ਕੇ ਸਜ਼ਾ ਸੁਣਾਈ ਗਈ ਹੈ। ਉਨ੍ਹਾਂ ਨੂੰ ਇਕ ਗੁਪਤ ਕਾਰਵਾਈ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ ਜਿਨ੍ਹਾਂ ਵਿਚ ਗਜੇਰਾ ਪ੍ਰਸ਼ਾਂਤ ਤੇ ਧਾਰਾਬੇਨ ਬਾਵੜੀਆ ਸ਼ਾਮਲ ਹਨ। ਦੋਵਾਂ ਨੂੰ ਪੰਜ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਜੈਂਟਰੀ ਪੁਲਿਸ ਵਿਭਾਗ ਅਨੁਸਾਰ ਜੋੜੇ ਨੂੰ 21 ਅਪ੍ਰੈਲ ਨੂੰ ਇਕ ਜਾਅਲੀ ਪੇਪਾਲ ਰਿਫੰਡ ਘੁਟਾਲੇ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਇਸ ਯੋਜਨਾ ਵਿਚ ਪੀੜਤਾਂ ਨੂੰ ਇਹ ਕਿਹਾ ਗਿਆ ਸੀ ਕਿ ਪੈਸੇ ਗਲਤੀ ਨਾਲ ਉਨ੍ਹਾਂ ਨੂੰ ਭੇਜ ਦਿੱਤੇ ਗਏ ਹਨ ਜੋ ਵਾਪਿਸ ਕਰਨੇ ਪੈਣਗੇ। ਜੈਂਟਰੀ ਪੁਲਿਸ ਡਿਟੈਕਟਿਵ ਰਿਆਨ ਲੋਫਟਸ ਨੇ ਕਿਹਾ ਕਿ ਘੁਟਾਲੇਬਾਜ਼ ਅਕਸਰ ਪੀੜਤਾਂ ’ਤੇ ਦਬਾਅ ਪਾਉਂਦੇ ਸਨ ਕਿ ਜੇਕਰ ਪੈਸੇ ਵਾਪਸ ਨਾ ਕੀਤੇ ਤਾਂ ਉਹ ਆਪਣੀਆਂ ਨੌਕਰੀਆਂ ਗੁਆ ਸਕਦੇ ਹਨ।