26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਪ੍ਰਸਿੱਧ ਫਿਲਮ ਨਿਰਮਾਤਾ ਕੁੱਕੂ ਕੋਹਲੀ ਦਾ ਮੁੰਬਈ ’ਚ ਅੰਤਿਮ ਸੰਸਕਾਰ

ਮੁੰਬਈ, 26 ਅਗਸਤ (ਏਜੰਸੀ)-ਅਜੇ ਦੇਵਗਨ ਦੀ ਪਹਿਲੀ ਫਿਲਮ ਫੂਲ ਔਰ ਕਾਂਟੇ ਦੇ ਨਿਰਦੇਸ਼ਨ ਲਈ ਜਾਣੇ ਜਾਂਦੇ ਫਿਲਮ ਨਿਰਮਾਤਾ ਕੁੱਕੂ ਕੋਹਲੀ (77) ਦਾ ਬੁੱਧਵਾਰ ਸਵੇਰੇ ਅੰਧੇਰੀ ਵੈਸਟ ਦੇ ਓਸ਼ੀਵਾਰਾ ਸ਼ਮਸ਼ਾਨਘਾਟ ਵਿਚ ਅੰਤਿਮ ਸੰਸਕਾਰ ਕੀਤਾ ਗਿਆ। ਕੋਹਲੀ ਦਾ ਮੰਗਲਵਾਰ ਸ਼ਾਮ ਨੂੰ ਕੋਕੀਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਵਿਚ ਦਿਲ ਦਾ ਦੌਰਾ ਪੈਣ ਤੋਂ ਬਾਅਦ ਦਿਹਾਂਤ ਹੋ ਗਿਆ, ਜਿਥੇ ਉਨ੍ਹਾਂ ਨੂੰ ਬੇਚੈਨੀ ਦੀਆਂ ਸ਼ਿਕਾਇਤਾਂ ਤੋਂ ਬਾਅਦ ਇਕ ਦਿਨ ਪਹਿਲਾਂ ਦਾਖਲ ਕਰਵਾਇਆ ਗਿਆ ਸੀ।

Ad Position 21
No active advertisement
ਅਜੀਤ ਡੈਸਕ 27-08-2026

ਮੁੰਬਈ, 26 ਅਗਸਤ (ਏਜੰਸੀ)-ਅਜੇ ਦੇਵਗਨ ਦੀ ਪਹਿਲੀ ਫਿਲਮ ਫੂਲ ਔਰ ਕਾਂਟੇ ਦੇ ਨਿਰਦੇਸ਼ਨ ਲਈ ਜਾਣੇ ਜਾਂਦੇ ਫਿਲਮ ਨਿਰਮਾਤਾ ਕੁੱਕੂ ਕੋਹਲੀ (77) ਦਾ ਬੁੱਧਵਾਰ ਸਵੇਰੇ ਅੰਧੇਰੀ ਵੈਸਟ ਦੇ ਓਸ਼ੀਵਾਰਾ ਸ਼ਮਸ਼ਾਨਘਾਟ ਵਿਚ ਅੰਤਿਮ ਸੰਸਕਾਰ ਕੀਤਾ ਗਿਆ। ਕੋਹਲੀ ਦਾ ਮੰਗਲਵਾਰ ਸ਼ਾਮ ਨੂੰ ਕੋਕੀਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਵਿਚ ਦਿਲ ਦਾ ਦੌਰਾ ਪੈਣ ਤੋਂ ਬਾਅਦ ਦਿਹਾਂਤ ਹੋ ਗਿਆ, ਜਿਥੇ ਉਨ੍ਹਾਂ ਨੂੰ ਬੇਚੈਨੀ ਦੀਆਂ ਸ਼ਿਕਾਇਤਾਂ ਤੋਂ ਬਾਅਦ ਇਕ ਦਿਨ ਪਹਿਲਾਂ ਦਾਖਲ ਕਰਵਾਇਆ ਗਿਆ ਸੀ। ਡਾਕਟਰਾਂ ਨੇ ਇਕ ਬਲਾਕੇਜ ਦਾ ਪਤਾ ਲਗਾਇਆ ਸੀ ਅਤੇ ਉਨ੍ਹਾਂ ਦੀ ਐਂਜੀਓਪਲਾਸਟੀ ਕੀਤੀ ਸੀ, ਪਰ ਮੰਗਲਵਾਰ ਸ਼ਾਮ ਲਗਭਗ 4.30 ਵਜੇ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਅਤੇ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੇ ਅੰਤਿਮ ਸੰਸਕਾਰ ਵਿਚ ਪਰਿਵਾਰਕ ਮੈਂਬਰਾਂ, ਦੋਸਤਾਂ ਅਤੇ ਉਦਯੋਗ ਦੇ ਸਹਿਯੋਗੀਆਂ ਦੇ ਨਾਲ ਕਈ ਬਾਲੀਵੁੱਡ ਹਸਤੀਆਂ ਸ਼ਾਮਲ ਹੋਈਆਂ। ਉਨ੍ਹਾਂ ਦਾ ਅਸਲੀ ਨਾਂਅ ਅਵਤਾਰ ਕੋਹਲੀ ਸੀ, ਉਨ੍ਹਾਂ ਨੇ ਨਿਰਦੇਸ਼ਨ ਵਿਚ ਆਉਣ ਤੋਂ ਪਹਿਲਾਂ ਪ੍ਰਸਿੱਧ ਫਿਲਮ ਨਿਰਮਾਤਾ ਰਾਜ ਕਪੂਰ ਨਾਲ ਕੰਮ ਕੀਤਾ ਸੀ। ਕੋਹਲੀ ਨੇ 1991 ਵਿਚ ਫੂਲ ਔਰ ਕਾਂਟੇ ਨਾਲ ਨਿਰਦੇਸ਼ਨ ਵਿਚ ਆਪਣੀ ਸ਼ੁਰੂਆਤ ਕੀਤੀ, ਜਿਸ ਨਾਲ ਅਜੇ ਦੇਵਗਨ ਨੇ ਹਿੰਦੀ ਫਿਲਮ ਉਦਯੋਗ ’ਚ ਕਦਮ ਰੱਖਿਆ। ਇਸ ਦੇ ਬਾਅਦ ਉਨ੍ਹਾਂ ਸੁਹਾਗ, ਹਕੀਕਤ, ਅਨਾਰੀ ਨੰਬਰ 1, ਯੇ ਦਿਲ ਆਸ਼ਿਕਾਨਾ, ਕੋਹਰਾਮ ਅਤੇ ਵੋ ਤੇਰਾ ਨਾਮ ਥਾ ਵਰਗੀਆਂ ਫਿਲਮਾਂ ਦਾ ਨਿਰਦੇਸ਼ਨ ਕੀਤਾ। ਉਨ੍ਹਾਂ ਦੇ ਪਰਿਵਾਰ ’ਚ ਉਨ੍ਹਾਂ ਦੀ ਪਤਨੀ ਤੇ ਅਦਾਕਾਰਾ ਅਰੁਣਾ ਈਰਾਨੀ ਅਤੇ ਪਹਿਲੇ ਵਿਆਹ ਤੋਂ ਦੋ ਧੀਆਂ ਹਨ।

Ad Position 22
No active advertisement
ਪਿਛਲੀ ਖ਼ਬਰ ਮੋਹਨ ਭਾਗਵਤ ਦੇ ਸਮਾਗਮ ਵਿਰੁੱਧ ਮਮਦਾਨੀ, ਬ੍ਰੈਡ ਲੈਂਡਰ ਤੇ ਬਹੁ-ਧਰਮੀ ਜਥੇਬੰਦੀਆਂ ਨੇ ਚੁੱਕੀ ਆਵਾਜ਼ ਅਗਲੀ ਖ਼ਬਰ ਧੋਖਾਧੜੀ ਮਾਮਲੇ ’ਚ ਭਾਰਤੀ ਮੂਲ ਦੇ ਜੋੜੇ ਨੂੰ 5 ਸਾਲ ਦੀ ਕੈਦ
Ad Position 24