29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਭਾਰਤੀ ਤੇ ਬੰਗਲਾਦੇਸ਼ੀ ਦੀ ਹੱਤਿਆ ਦੇ ਦੋਸ਼ੀ ਲਈ ਸਰਕਾਰੀ ਵਕੀਲਾਂ ਨੇ ਮੰਗੀ ਮੌਤ ਦੀ ਸਜ਼ਾ

ਨਿਊਯਾਰਕ, 29 ਅਗਸਤ (ਰਾਜੂ ਸਾਹਿਬਾਜ਼ਪੁਰਾ)-ਅਮਰੀਕਾ ਦੇ ਟੈਨੇਸੀ ਸੂਬੇ ’ਚ ਭਾਰਤੀ ਤੇ ਬੰਗਲਾਦੇਸ਼ੀ ਮੂਲ ਦੇ 2 ਪਰਵਾਸੀਆਂ ਦੀ ਹੱਤਿਆ ਦੇ ਮਾਮਲੇ ’ਚ ਸਰਕਾਰੀ ਵਕੀਲਾਂ ਨੇ ਦੋਸ਼ੀ ਕੋਰੀ ਹੌਗ ਲਈ ਮੌਤ ਦੀ ਸਜ਼ਾ ਦੀ ਮੰਗ ਕੀਤੀ ਹੈ। ਕੁਝ ਹੀ ਦਿਨਾਂ ਦੇ ਅੰਤਰ ਨਾਲ ਵਾਪਰੀਆਂ ਇਨ੍ਹਾਂ ਦੋ ਲੁੱਟ-ਗੋਲੀਬਾਰੀ ਦੀਆਂ ਘਟਨਾਵਾਂ ’ਚ 62 ਸਾਲਾ ਭਾਰਤੀ ਮੂਲ ਦੇ ਸਟੋਰ ਮਾਲਕ ਸੁਰੇਸ਼ ਪਟੇਲ ਅਤੇ 36 ਸਾਲਾ ਬੰਗਲਾਦੇਸ਼ੀ ਮੂਲ ਦੇ ਗੈਸ ਸਟੇਸ਼ਨ ਕਰਮਚਾਰੀ ਸ਼ਾਹੇਦ ਰਾਣਾ ਮੋਹਸਿਨ ਦੀ ਜਾਨ ਚਲੀ ਗਈ ਸੀ।

Ad Position 21
No active advertisement
ਅਜੀਤ ਡੈਸਕ 30-08-2026
ਨਿਊਯਾਰਕ, 29 ਅਗਸਤ (ਰਾਜੂ ਸਾਹਿਬਾਜ਼ਪੁਰਾ)-ਅਮਰੀਕਾ ਦੇ ਟੈਨੇਸੀ ਸੂਬੇ ’ਚ ਭਾਰਤੀ ਤੇ ਬੰਗਲਾਦੇਸ਼ੀ ਮੂਲ ਦੇ 2 ਪਰਵਾਸੀਆਂ ਦੀ ਹੱਤਿਆ ਦੇ ਮਾਮਲੇ ’ਚ ਸਰਕਾਰੀ ਵਕੀਲਾਂ ਨੇ ਦੋਸ਼ੀ ਕੋਰੀ ਹੌਗ ਲਈ ਮੌਤ ਦੀ ਸਜ਼ਾ ਦੀ ਮੰਗ ਕੀਤੀ ਹੈ। ਕੁਝ ਹੀ ਦਿਨਾਂ ਦੇ ਅੰਤਰ ਨਾਲ ਵਾਪਰੀਆਂ ਇਨ੍ਹਾਂ ਦੋ ਲੁੱਟ-ਗੋਲੀਬਾਰੀ ਦੀਆਂ ਘਟਨਾਵਾਂ ’ਚ 62 ਸਾਲਾ ਭਾਰਤੀ ਮੂਲ ਦੇ ਸਟੋਰ ਮਾਲਕ ਸੁਰੇਸ਼ ਪਟੇਲ ਅਤੇ 36 ਸਾਲਾ ਬੰਗਲਾਦੇਸ਼ੀ ਮੂਲ ਦੇ ਗੈਸ ਸਟੇਸ਼ਨ ਕਰਮਚਾਰੀ ਸ਼ਾਹੇਦ ਰਾਣਾ ਮੋਹਸਿਨ ਦੀ ਜਾਨ ਚਲੀ ਗਈ ਸੀ। ਪਹਿਲੀ ਵਾਰਦਾਤ ਜੈਕਸਨ ਸ਼ਹਿਰ ਦੇ ‘ਰਿਜਕ੍ਰੈਸਟ ਸੈਲਰਜ਼’ ਸਟੋਰ ’ਚ ਵਾਪਰੀ। ਪੁਲਿਸ ਅਨੁਸਾਰ, ਨਕਾਬਪੋਸ਼ ਹਥਿਆਰਬੰਦ ਵਿਅਕਤੀ ਨੇ ਸਟੋਰ ’ਚ ਦਾਖ਼ਲ ਹੋ ਕੇ ਨਕਦੀ ਮੰਗੀ। ਕਰਮਚਾਰੀਆਂ ਵੱਲੋਂ ਬਿਨਾਂ ਵਿਰੋਧ ਪੈਸੇ ਦੇਣ ਦੇ ਬਾਵਜੂਦ ਉਸ ਨੇ ਗੋਲੀਆਂ ਚਲਾ ਦਿੱਤੀਆਂ। ਇਸ ਹਮਲੇ ’ਚ 62 ਸਾਲਾ ਸੁਰੇਸ਼ ਪਟੇਲ ਦੀ ਮੌਤ ਹੋ ਗਈ। ਪਟੇਲ ਨੇ ਕੁਝ ਦਿਨ ਪਹਿਲਾਂ ਹੀ ਇਹ ਕਾਰੋਬਾਰ ਸੰਭਾਲਿਆ ਸੀ। ਇਸ ਤੋਂ ਤਿੰਨ ਦਿਨ ਬਾਅਦ ਬੈਲਜ਼ ਸ਼ਹਿਰ ਦੇ ਹਾਈਵੇਅ 412 ’ਤੇ ਸਥਿਤ ਇਕ ਗੈਸ ਸਟੇਸ਼ਨ ’ਤੇ 36 ਸਾਲਾ ਸ਼ਾਹੇਦ ਰਾਣਾ ਮੋਹਸਿਨ ਨੂੰ ਕਥਿਤ ਲੁੱਟ ਦੌਰਾਨ ਗੋਲੀ ਮਾਰ ਦਿੱਤੀ ਗਈ। ਦੋਸ਼ੀ ਕੋਰੀ ਹੌਗ ਖ਼ਿਲਾਫ਼ ਪਹਿਲੀ ਡਿਗਰੀ ਕਤਲ, ਗੰਭੀਰ ਹਥਿਆਰਬੰਦ ਲੁੱਟ ਤੇ ਅਪਰਾਧ ਦੌਰਾਨ ਹਥਿਆਰ ਵਰਤਣ ਸਮੇਤ ਕਈ ਦੋਸ਼ ਲਗਾਏ ਗਏ ਹਨ। ਦੋਵੇਂ ਮਾਮਲੇ ਵੱਖ-ਵੱਖ ਅਦਾਲਤਾਂ ਵਿਚ ਚੱਲਣਗੇ ਤੇ ਦੋਸ਼ਾਂ ਬਾਰੇ ਅੰਤਿਮ ਫ਼ੈਸਲਾ ਅਦਾਲਤ ਵੱਲੋਂ ਕੀਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ‘ਪੰਜਾਬ ਡੇਅ ਮੇਲਾ’ ਮੀਂਹ ਪੈਣ ਦੇ ਬਾਵਜੂਦ ਵੀ ਸਫਲ ਰਿਹਾ ਅਗਲੀ ਖ਼ਬਰ ਮੈਲਬੌਰਨ ਦੀ ਪਲੰਬਰ ਕੰਪਨੀ ਵਲੋਂ ਭਾਰਤੀ ਕਾਮੇ ਦਾ ਆਰਥਿਕ ਸ਼ੋਸ਼ਣ
Ad Position 24