29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਸੈਫ ਅਲੀ ਖਾਨ ’ਤੇ ਹਮਲੇ ਦੇ ਦੋਸ਼ੀ ਨੇ ਆਪਣਾ ਜੁਰਮ ਕਬੂਲਿਆ

ਮੁੰਬਈ, 29 ਅਗਸਤ (ਯੂ. ਐਨ.

Ad Position 21
No active advertisement
ਦੋਸ਼ੀ ਮੁਹੰਮਦ ਸ਼ਰੀਫੁਲ ਇਸਲਾਮ 30-08-2026
ਮੁੰਬਈ, 29 ਅਗਸਤ (ਯੂ.ਐਨ.ਆਈ.)-ਬਾਲੀਵੁੱਡ ਅਦਾਕਾਰ ਸੈਫ਼ ਅਲੀ ਖਾਨ ’ਤੇ ਚਾਕੂ ਨਾਲ ਹਮਲਾ ਕਰਨ ਦੇ ਮਾਮਲੇ ਵਿਚ ਮੁੱਖ ਦੋਸ਼ੀ ਨੇ ਦੋਸ਼ ਕਬੂਲਣ ਦੀ ਆਪਣੀ ਇੱਛਾ ਜ਼ਾਹਰ ਕਰਦੇ ਹੋਏ ਸੈਸ਼ਨ ਅਦਾਲਤ ’ਚ ਪਹੁੰਚ ਕੀਤੀ ਹੈ। ਇਸ ਸਮੇਂ ਤਲੋਜਾ ਕੇਂਦਰੀ ਜੇਲ੍ਹ ’ਚ ਬੰਦ ਦੋਸ਼ੀ ਨੇ ਆਪਣੇ ਵਕੀਲ ਵਿਪੁਲ ਦੁਸ਼ਿੰਗ ਰਾਹੀਂ ਇਹ ਪਟੀਸ਼ਨ ਦਾਇਰ ਕੀਤੀ, ਅਦਾਲਤ ਤੋਂ ਆਪਣਾ ਦੋਸ਼ ਕਬੂਲ ਕਰਨ ਦੀ ਇਜਾਜ਼ਤ ਮੰਗੀ ਤੇ ਮਾਮਲੇ ’ਚ ਨਰਮੀ ਦੀ ਬੇਨਤੀ ਕੀਤੀ। ਪਟੀਸ਼ਨ ਦਾ ਨੋਟਿਸ ਲੈਂਦੇ ਹੋਏ, ਅਦਾਲਤ ਨੇ ਇਸਤਗਾਸਾ ਪੱਖ ਤੋਂ ਜਵਾਬ ਮੰਗਿਆ ਅਤੇ ਮਾਮਲੇ ਨੂੰ ਅਗਲੀ ਸੁਣਵਾਈ ਲਈ 11 ਸਤੰਬਰ ਤੱਕ ਮੁਲਤਵੀ ਕਰ ਦਿੱਤਾ। ਮੁਲਜ਼ਮ, ਜਿਸਦੀ ਪਛਾਣ ਮੁਹੰਮਦ ਸ਼ਰੀਫੁਲ ਇਸਲਾਮ ਵਜੋਂ ਹੋਈ ਹੈ, ਕਥਿਤ ਤੌਰ ’ਤੇ ਇਕ ਬੰਗਲਾਦੇਸ਼ੀ ਨਾਗਰਿਕ ਹੈ। 16 ਜਨਵਰੀ, 2025 ਨੂੰ ਬਾਂਦਰਾ ’ਚ ਸੈਫ਼ ਅਲੀ ਖਾਨ ਦੇ ਘਰ ’ਤੇ ਹੋਏ ਕਥਿਤ ਹਮਲੇ ਤੋਂ 2 ਦਿਨ ਬਾਅਦ ਉਸਦੀ ਗ੍ਰਿਫਤਾਰੀ ਹੋਈ ਸੀ ਤੇ ਉਦੋਂ ਤੋਂ ਹੀ ਹਿਰਾਸਤ ’ਚ ਹੈ।
Ad Position 22
No active advertisement
ਪਿਛਲੀ ਖ਼ਬਰ ਲੰਡਨ ’ ਚ ਘਰੇਲੂ ਹਿੰਸਾ ਖ਼ਿਲਾਫ਼ ਕਰਵਾਇਆ ਜਾਗਰੂਕਤਾ ਸਮਾਗਮ ਅਗਲੀ ਖ਼ਬਰ ਆਸਟਰੀਆ ਦੇ ਇਕ ਹੋਟਲ ’ਚ ਸਿੱਖ ਨੌਜਵਾਨਾਂ ਨੂੰ ਦਸਤਾਰ ਪਹਿਨ ਕੇ ਜਾਣ ਤੋਂ ਰੋਕਿਆ
Ad Position 24