01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਟਾਈਮਜ਼ ਸਕੁਏਅਰ ’ ਚ ਦੋ ਰਾਹਗੀਰਾਂ ਦੇ ਢਿੱਡ ’ ਚ ਮਾਰੇ ਚਾਕੂ

ਨਿਊਯਾਰਕ, 1 ਸਤੰਬਰ (ਰਾਜੂ ਸਾਹਿਬਾਜ਼ਪੁਰਾ)-ਨਿਊਯਾਰਕ ਦੇ ਟਾਈਮਜ਼ ਸਕੁਏਰ ਵਿਚ ਇਕ ਮਹਿਲਾ ਨੇ ਦੋ ਰਾਹਗੀਰਾਂ ਦੇ ਢਿੱਡ ਵਿਚ ਚਾਕੂ ਮਾਰ ਦਿੱਤੇ। ਇਸ ਘਟਨਾ ਵਿਚ 32 ਸਾਲਾ ਮਹਿਲਾ ਦੀ ਮੌਤ ਹੋ ਗਈ, ਜਦਕਿ 68 ਸਾਲਾ ਵਿਅਕਤੀ ਜ਼ਖ਼ਮੀ ਹੋਇਆ।

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਨਿਊਯਾਰਕ, 1 ਸਤੰਬਰ (ਰਾਜੂ ਸਾਹਿਬਾਜ਼ਪੁਰਾ)-ਨਿਊਯਾਰਕ ਦੇ ਟਾਈਮਜ਼ ਸਕੁਏਰ ਵਿਚ ਇਕ ਮਹਿਲਾ ਨੇ ਦੋ ਰਾਹਗੀਰਾਂ ਦੇ ਢਿੱਡ ਵਿਚ ਚਾਕੂ ਮਾਰ ਦਿੱਤੇ। ਇਸ ਘਟਨਾ ਵਿਚ 32 ਸਾਲਾ ਮਹਿਲਾ ਦੀ ਮੌਤ ਹੋ ਗਈ, ਜਦਕਿ 68 ਸਾਲਾ ਵਿਅਕਤੀ ਜ਼ਖ਼ਮੀ ਹੋਇਆ। ਹਮਲਾਵਰ ਮਹਿਲਾ ਵੀ ਪੁਲਿਸ ਦੀ ਗੋਲੀ ਨਾਲ ਮਾਰੀ ਗਈ। ਪੁਲਿਸ ਮੁਤਾਬਕ ਘਟਨਾ ਵੈਸਟ 41ਵੀਂ ਸਟਰੀਟ ਅਤੇ ਸੈਵੰਥ ਐਵੇਨਿਊ ਨੇੜੇ ਸ਼ੁਰੂ ਹੋਈ। 68 ਸਾਲਾ ਵਿਅਕਤੀ ਸਬਵੇਅ ਸਟੇਸ਼ਨ ਤੋਂ ਬਾਹਰ ਨਿਕਲ ਕੇ ਆਪਣੀ ਪਤਨੀ ਨਾਲ ਸੜਕ ਪਾਰ ਕਰਨ ਦੀ ਉਡੀਕ ਕਰ ਰਿਹਾ ਸੀ। ਇਸੇ ਦੌਰਾਨ ਹਮਲਾਵਰ ਨੇ ਲਾਲ ਬੈਗ ਵਿਚੋਂ ਦੋ ਚਾਕੂ ਕੱਢੇ ਅਤੇ ਉਸ ਦੇ ਢਿੱਡ ਵਿਚ ਚਾਕੂ ਮਾਰ ਦਿੱਤਾ। ਇਸ ਤੋਂ ਤੁਰੰਤ ਬਾਅਦ ਉਹ ਸੈਵੰਥ ਐਵੇਨਿਊ ਰਾਹੀਂ 42ਵੀਂ ਸਟਰੀਟ ਵੱਲ ਵਧੀ ਅਤੇ ਉਥੇ ਇਕ 32 ਸਾਲਾ ਔਰਤ ਦੇ ਢਿੱਡ ਵਿਚ ਵੀ ਚਾਕੂ ਮਾਰ ਦਿੱਤਾ। ਦੋਵਾਂ ਪੀੜਤਾਂ ਦੀ ਹਮਲਾਵਰ ਨਾਲ ਕੋਈ ਜਾਣ-ਪਛਾਣ ਨਹੀਂ ਸੀ। ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਬਿਨਾਂ ਕਿਸੇ ਉਕਸਾਵੇ ਅਤੇ ਬਿਨਾਂ ਕਿਸੇ ਸਪੱਸ਼ਟ ਕਾਰਨ ਦੇ ਨਿਸ਼ਾਨਾ ਬਣਾਇਆ ਗਿਆ। ਦੋਵਾਂ ਜ਼ਖ਼ਮੀਆਂ ਨੂੰ ਬੈਲਵਿਊ ਹਸਪਤਾਲ ਪਹੁੰਚਾਇਆ ਗਿਆ, ਜਿਥੇ 32 ਸਾਲਾ ਮਹਿਲਾ ਦੀ ਮੌਤ ਹੋ ਗਈ। ­ਜ਼ਖ਼ਮੀ ਵਿਅਕਤੀ ਦੀ ਹਾਲਤ ਹੁਣ ਸਥਿਰ ਦੱਸੀ ਜਾ ਰਹੀ ਹੈ। ਪੁਲਿਸ ਨੇ ਹਮਲਾਵਰ ਦੀ ਪਛਾਣ ਕੁਈਨਜ਼ ਦੀ ਰਹਿਣ ਵਾਲੀ 49 ਸਾਲਾ ਪਾਮੇਲਾ ਸਿਸਨੇਰੋਸ ਵਜੋਂ ਕੀਤੀ ਹੈ।ਰਾਹਗੀਰਾਂ ਵਲੋਂ ਸੂਚਨਾ ਦਿੱਤੇ ਜਾਣ ਮਗਰੋਂ ਪੁਲਿਸ ਨੇ ਹਮਲਾਵਰ ਨੂੰ ਵੈਸਟ 42ਵੀਂ ਅਤੇ 43ਵੀਂ ਸਟਰੀਟ ਵਿਚਕਾਰ ਘੇਰ ਲਿਆ। ਅਧਿਕਾਰੀਆਂ ਨੇ ਕਰੀਬ ਚਾਰ ਮਿੰਟ ਤੱਕ ਉਸ ਨੂੰ ਚਾਕੂ ਸੁੱਟਣ ਲਈ ਕਿਹਾ ਪਰ ਉਸ ਨੇ ਹੁਕਮ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਪੁਲਿਸ ਮੁਲਾਜ਼ਮਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ।ਪੁਲਿਸ ਨੇ ਪਹਿਲਾਂ ਟੇਜ਼ਰ ਵਰਤ ਕੇ ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਰੁਕੀ। ਜਦੋਂ ਉਹ ਚਾਕੂ ਲੈ ਕੇ ਪੁਲਿਸ ਵੱਲ ਵਧੀ ਤਾਂ ਦੋ ਅਧਿਕਾਰੀਆਂ ਨੇ ਗੋਲੀਆਂ ਚਲਾ ਦਿੱਤੀਆਂ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ। ਘਟਨਾ ਵਾਲੀ ਥਾਂ ਤੋਂ ਦੋਵੇਂ ਚਾਕੂ ਬਰਾਮਦ ਕਰ ਲਏ ਗਏ ਹਨ।ਪੁਲਿਸ ਮੁਤਾਬਕ ਸਿਸਨੇਰੋਸ ਦਾ ਮਾਨਸਿਕ ਸਿਹਤ ਸਮੱਸਿਆਵਾਂ ਨਾਲ ਜੁੜਿਆ ਪੁਰਾਣਾ ਰਿਕਾਰਡ ਸੀ ਪਰ ਉਸ ਦੀ ਪਹਿਲਾਂ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਸੀ। ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਇਹ ਅੱਤਵਾਦੀ ਘਟਨਾ ਨਹੀਂ ਸੀ।
Ad Position 22
No active advertisement
ਪਿਛਲੀ ਖ਼ਬਰ ਅਮਰੀਕਾ ਵਲੋਂ ਜਬਰ ਜਨਾਹ ਦੇ ਦੋਸ਼ੀ ਪੰਜਾਬੀ ਵਿਅਕਤੀ ਦੀ ਨਾਗਰਿਕਤਾ ਰੱਦ, 20 ਸਾਲ ਦੀ ਕੈਦ ਅਗਲੀ ਖ਼ਬਰ ਐਡੀਲੇਡ ਵਿਖੇ 6 ਸਤੰਬਰ ਨੂੰ ਗੁਰਦੁਆਰਾ ਗੁਰੂ ਨਾਨਕ ਦਰਬਾਰ ਵਿਖੇ ਸਜਾਏ ਜਾਣਗੇ ਧਾਰਮਿਕ ਦੀਵਾਨ
Ad Position 24