ਅਮਰੀਕੀ ਡਰਾਈਵਰ ’ਤੇ ਹਮਲੇ ਦੇ ਮਾਮਲੇ ’ਚ ਭਾਰਤੀ ਗ੍ਰਿਫਤਾਰ
ਸੈਕਰਾਮੈਂਟੋ, 29 ਨਵੰਬਰ (ਹੁਸਨ ਲੜੋਆ ਬੰਗਾ)-ਅਮਰੀਕੀ ਉਬਰ ਡਰਾਈਵਰ ਮੁਹੰਮਦ ਯੂਸਫ਼ ਜਿਸ ਦੇ ਮਿਨੀਸੋਟਾ ਵਿਚ ਇਕ ਯਾਤਰੀ ਦੁਆਰਾ ਕੀਤੇ ਗਏ ਹਮਲੇ ਦੌਰਾਨ ਗੰਭੀਰ ਸੱਟਾਂ ਲੱਗੀਆਂ ਸਨ, ਦੀ ਮੌਤ ਹੋ ਗਈ| ਇਸ ਘਟਨਾ ਦੇ ਸਬੰਧ ਵਿਚ ਭਾਰਤੀ ਮੂਲ ਦੇ 25 ਸਾਲਾ ਸਮਿਤ ਅਪੂਰਵ ਪਟੇਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ| ਉਸ ’ਤੇ ਦੂਜੇ ਦਰਜੇ ਦੇ ਕਤਲ ਦੀ ਕੋਸ਼ਿਸ਼ ਤੇ ਪਹਿਲਾ ਦਰਜਾ ਜ਼ਬਰਦਸਤੀ ਕਾਰ ਖੋਹਣ ਦੇ ਦੋਸ਼ ਲਗਾਏ ਗਏ ਹਨ| ਕੌਂਸਲ ਆਨ ਅਮੈਰੀਕਨ-ਇਸਲਾਮਿਕ ਰਿਲੇਸ਼ਨਜ਼ ਨੇ ਇਕ ਬਿਆਨ ਵਿਚ ਕਿਹਾ ਕਿ ਮੁਹੰਮਦ ਯੂਸਫ਼ ਦੀ ਮੌਤ ਹੈਨੇਪਿਨ ਕਾਉਂਟੀ ਮੈਡੀਕਲ ਸੈਂਟਰ’ ਵਿਚ ਹੋਈ ਜਿਥੇ ਉਸ ਨੂੰ 14 ਨਵੰਬਰ ਨੂੰ ਹੋਏ ਹਮਲੇ ਉਪਰੰਤ ਦਾਖਲ ਕਰਵਾਇਆ ਗਿਆ ਸੀ| ਸੰਸਥਾ ਅਨੁਸਾਰ ਉਹ ਇਕ ਸੋਮਾਲੀ-ਅਮਰੀਕੀ ਸਨ ਤੇ ਪੰਜ ਬੱਚਿਆਂ ਦੇ ਪਿਤਾ ਸਨ| ਫਿਲਹਾਲ ਪਟੇਲ ਨੂੰ 800,000 ਡਾਲਰ ਦੇ ਬਾਂਡ ਜਮਾਂ ਕਰਵਾਉਣ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ| ਜੱਜ ਨੇ ਉਸ ਦੀ ਰਿਹਾਈ ਲਈ ਕੁਝ ਸ਼ਰਤਾਂ ਵੀ ਲਗਾਈਆਂ ਹਨ, ਜਿਨ੍ਹਾਂ ’ਚ ਇਲੈਕਟ੍ਰਾਨਿਕ ਨਿਗਰਾਨੀ ਰਾਹੀਂ ਘਰ ’ਚ ਰਹਿਣ ਦੀ ਪਾਬੰਦੀ ਤੇ ਸ਼ਰਾਬ ਤੇ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦੀ ਵਰਤੋਂ ’ਤੇ ਰੋਕ ਸ਼ਾਮਲ ਹੈ। ਪਟੇਲ ਨੂੰ 16 ਦਸੰਬਰ ਨੂੰ ਮੁੜ ਅਦਾਲਤ ਵਿਚ ਪੇਸ਼ ਹੋਣਾ ਪਵੇਗਾ।
ਦ
ਦੋਸ਼ੀ ਸਮਿਤ ਅਪੂਰਵ
30-11-2026
ਸੈਕਰਾਮੈਂਟੋ, 29 ਨਵੰਬਰ (ਹੁਸਨ ਲੜੋਆ ਬੰਗਾ)-ਅਮਰੀਕੀ ਉਬਰ ਡਰਾਈਵਰ ਮੁਹੰਮਦ ਯੂਸਫ਼ ਜਿਸ ਦੇ ਮਿਨੀਸੋਟਾ ਵਿਚ ਇਕ ਯਾਤਰੀ ਦੁਆਰਾ ਕੀਤੇ ਗਏ ਹਮਲੇ ਦੌਰਾਨ ਗੰਭੀਰ ਸੱਟਾਂ ਲੱਗੀਆਂ ਸਨ, ਦੀ ਮੌਤ ਹੋ ਗਈ| ਇਸ ਘਟਨਾ ਦੇ ਸਬੰਧ ਵਿਚ ਭਾਰਤੀ ਮੂਲ ਦੇ 25 ਸਾਲਾ ਸਮਿਤ ਅਪੂਰਵ ਪਟੇਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ| ਉਸ ’ਤੇ ਦੂਜੇ ਦਰਜੇ ਦੇ ਕਤਲ ਦੀ ਕੋਸ਼ਿਸ਼ ਤੇ ਪਹਿਲਾ ਦਰਜਾ ਜ਼ਬਰਦਸਤੀ ਕਾਰ ਖੋਹਣ ਦੇ ਦੋਸ਼ ਲਗਾਏ ਗਏ ਹਨ| ਕੌਂਸਲ ਆਨ ਅਮੈਰੀਕਨ-ਇਸਲਾਮਿਕ ਰਿਲੇਸ਼ਨਜ਼ ਨੇ ਇਕ ਬਿਆਨ ਵਿਚ ਕਿਹਾ ਕਿ ਮੁਹੰਮਦ ਯੂਸਫ਼ ਦੀ ਮੌਤ ਹੈਨੇਪਿਨ ਕਾਉਂਟੀ ਮੈਡੀਕਲ ਸੈਂਟਰ’ ਵਿਚ ਹੋਈ ਜਿਥੇ ਉਸ ਨੂੰ 14 ਨਵੰਬਰ ਨੂੰ ਹੋਏ ਹਮਲੇ ਉਪਰੰਤ ਦਾਖਲ ਕਰਵਾਇਆ ਗਿਆ ਸੀ| ਸੰਸਥਾ ਅਨੁਸਾਰ ਉਹ ਇਕ ਸੋਮਾਲੀ-ਅਮਰੀਕੀ ਸਨ ਤੇ ਪੰਜ ਬੱਚਿਆਂ ਦੇ ਪਿਤਾ ਸਨ| ਫਿਲਹਾਲ ਪਟੇਲ ਨੂੰ 800,000 ਡਾਲਰ ਦੇ ਬਾਂਡ ਜਮਾਂ ਕਰਵਾਉਣ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ| ਜੱਜ ਨੇ ਉਸ ਦੀ ਰਿਹਾਈ ਲਈ ਕੁਝ ਸ਼ਰਤਾਂ ਵੀ ਲਗਾਈਆਂ ਹਨ, ਜਿਨ੍ਹਾਂ ’ਚ ਇਲੈਕਟ੍ਰਾਨਿਕ ਨਿਗਰਾਨੀ ਰਾਹੀਂ ਘਰ ’ਚ ਰਹਿਣ ਦੀ ਪਾਬੰਦੀ ਤੇ ਸ਼ਰਾਬ ਤੇ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦੀ ਵਰਤੋਂ ’ਤੇ ਰੋਕ ਸ਼ਾਮਲ ਹੈ। ਪਟੇਲ ਨੂੰ 16 ਦਸੰਬਰ ਨੂੰ ਮੁੜ ਅਦਾਲਤ ਵਿਚ ਪੇਸ਼ ਹੋਣਾ ਪਵੇਗਾ। ਅਪਰਾਧਿਕ ਸ਼ਿਕਾਇਤ ਦੇ ਅਨੁਸਾਰ, ਪਟੇਲ ਦੇ ਮਾਪਿਆਂ ਨੇ ਪੁਲਿਸ ਨਾਲ ਸੰਪਰਕ ਕੀਤਾ ਸੀ, ਕਿਉਂਕਿ ਉਹ ਘਰ ਵਾਪਸ ਆਇਆ ਤਾਂ ਨਸ਼ੇ ਦੀ ਹਾਲਤ ਵਿੱਚ, ਉਲਝਣ ਵਿਚ ਤੇ ਮਾਨਸਿਕ ਤੌਰ ’ਤੇ ਪਰੇਸ਼ਾਨ ਦਿਖਾਈ ਦੇ ਰਿਹਾ ਸੀ।