ਦੱਖਣੀ ਆਸਟ੍ਰੇਲੀਆ ਸਰਕਾਰ ਵਲੋਂ 94 ਜੈਤੂਨ ਦੇ ਦਰੱਖਤਾਂ ਨੂੰ ਤਬਦੀਲ ਕਰਨ ਦਾ ਐਲਾਨ
ਮੋਟੋ ਜੀਪੀ ਰੇਸ ਸਰਕਟ ਦੇ ਨਿਰਮਾਣ ਦੌਰਾਨ ਕੱਟੇ ਜਾਣੇ ਸਨ ਇਹ ਦਰੱਖਤ
ਐਡੀਲੇਡ, 29 ਨਵੰਬਰ (ਗੁਰਮੀਤ ਸਿੰਘ ਵਾਲੀਆ)-ਦੱਖਣੀ ਆਸਟ੍ਰੇਲੀਆ ਦੀ ਰਾਜ ਸਰਕਾਰ ਨੇ ਐਡੀਲੇਡ ’ਚ ਵਿਵਾਦਪੂਰਨ ਮੋਟੋ ਜੀਪੀ ਰੇਸ ਸਰਕਟ ਦੇ ਨਿਰਮਾਣ ਦੌਰਾਨ ਦਰੱਖਤਾਂ ਦੀ ਕਟਾਈ ਘਟਾਉਣ ਲਈ ਅਹਿਮ ਫੈਸਲਾ ਲੈਂਦਿਆਂ 94 ਜੈਤੂਨ ਦੇ ਦਰੱਖਤਾਂ ਨੂੰ ਕੱਟਣ ਦੀ ਬਜਾਏ ਪਾਰਕ ਲੈਂਡਜ਼ ਦੇ ਹੋਰਨਾਂ ਹਿੱਸਿਆਂ ’ਚ ਤਬਦੀਲ ਕਰਨ ਦਾ ਐਲਾਨ ਕੀਤਾ ਹੈ। ਇਸ ਨਾਲ ਪ੍ਰਾਜੈਕਟ ਕਾਰਨ ਨਸ਼ਟ ਹੋਣ ਵਾਲੇ ਦਰੱਖਤਾਂ ਦੀ ਗਿਣਤੀ ਘਟ ਕੇ 288 ਰਹਿ ਜਾਵੇਗੀ।
ਐਡੀਲੇਡ, 29 ਨਵੰਬਰ (ਗੁਰਮੀਤ ਸਿੰਘ ਵਾਲੀਆ)-ਦੱਖਣੀ ਆਸਟ੍ਰੇਲੀਆ ਦੀ ਰਾਜ ਸਰਕਾਰ ਨੇ ਐਡੀਲੇਡ ’ਚ ਵਿਵਾਦਪੂਰਨ ਮੋਟੋ ਜੀਪੀ ਰੇਸ ਸਰਕਟ ਦੇ ਨਿਰਮਾਣ ਦੌਰਾਨ ਦਰੱਖਤਾਂ ਦੀ ਕਟਾਈ ਘਟਾਉਣ ਲਈ ਅਹਿਮ ਫੈਸਲਾ ਲੈਂਦਿਆਂ 94 ਜੈਤੂਨ ਦੇ ਦਰੱਖਤਾਂ ਨੂੰ ਕੱਟਣ ਦੀ ਬਜਾਏ ਪਾਰਕ ਲੈਂਡਜ਼ ਦੇ ਹੋਰਨਾਂ ਹਿੱਸਿਆਂ ’ਚ ਤਬਦੀਲ ਕਰਨ ਦਾ ਐਲਾਨ ਕੀਤਾ ਹੈ। ਇਸ ਨਾਲ ਪ੍ਰਾਜੈਕਟ ਕਾਰਨ ਨਸ਼ਟ ਹੋਣ ਵਾਲੇ ਦਰੱਖਤਾਂ ਦੀ ਗਿਣਤੀ ਘਟ ਕੇ 288 ਰਹਿ ਜਾਵੇਗੀ।ਪ੍ਰੀਮੀਅਰ ਪੀਟਰ ਮਾਲੀਨਾਉਸਕਾਸ ਨੇ ਦੱਸਿਆ ਕਿ ਵੇਕਫੀਲਡ ਅਤੇ ਬਾਰਟੇਲਸ ਰੋਡ ਵਿਚਕਾਰ ਸਥਿਤ ਇਨ੍ਹਾਂ ਦਰੱਖਤਾਂ ਨੂੰ ਪਾਰਕ ਲੈਂਡਜ਼ ਦੇ ਮੌਜੂਦਾ ਜੈਤੂਨ ਦੇ ਬਾਗਾਂ ਵਿਚ ਲਗਾਇਆ ਜਾਵੇਗਾ। ਮਾਹਿਰ ਬਨਸਪਤੀ ਵਿਗਿਆਨੀਆਂ ਦੀ ਸਲਾਹ ਅਨੁਸਾਰ ਜੈਤੂਨ ਦੀ ਪ੍ਰਜਾਤੀ ਦੂਜੀ ਥਾਂ ਲਗਾਏ ਜਾਣ ਤੋਂ ਬਾਅਦ ਵੀ ਬਚਣ ਦੀ ਵਧੇਰੇ ਸਮਰੱਥਾ ਰੱਖਦੀ ਹੈ। ਇਹ ਕੰਮ ਅਗਲੇ ਮਹੀਨੇ ਸ਼ੁਰੂ ਹੋਵੇਗਾ। ਸਰਕਾਰ ਅਨੁਸਾਰ ਪਾਰਕ ਲੈਂਡਜ਼ ਵਿਚ ਕੁੱਲ 182 ਦਰੱਖਤਾਂ ਨੂੰ ਇਕ ਥਾਂ ਤੋਂ ਦੂਜੀ ਥਾਂ ਲਗਾਇਆ ਜਾਵੇਗਾ।