29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਬਰਤਾਨੀਆ ਪਹੁੰਚੇ

ਲੰਡਨ, 29 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਬਰਤਾਨੀਆ ਤੇ ਜਰਮਨੀ ਦੇ 8 ਦਿਨਾਂ ਦੌਰੇ ਤਹਿਤ ਲੰਡਨ ਪਹੁੰਚ ਗਏ ਹਨ, ਜਿੱਥੇ ਬਰਤਾਨੀਆ ਵਿਚ ਭਾਰਤ ਦੇ ਹਾਈ ਕਮਿਸ਼ਨਰ ਕੁਮਾਰਨ ਪੇਰੀਆਸਾਮੀ, ਡਿਪਟੀ ਹਾਈ ਕਮਿਸ਼ਨਰ ਕਾਰਤਿਕ ਪਾਂਡੇ ਵਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਉਨ੍ਹਾਂ ਨਾਲ ਹਰਿਆਣਾ ਦੇ ਉਦਯੋਗ ਤੇ ਵਣਜ ਮੰਤਰੀ ਰਾਓ ਨਰਬੀਰ ਸਿੰਘ, ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਰਾਜੇਸ਼ ਖੁੱਲਰ, ਵਿਧਾਇਕ ਦੇਵੇਂਦਰ ਅੱਤਰੀ ਤੇ ਕੰਵਰ ਸਿੰਘ ਸਮੇਤ ਉੱਚ ਪੱਧਰੀ ਵਫ਼ਦ ਵੀ ਆਇਆ ਹੈ।

Ad Position 21
No active advertisement
ਲੰਡਨ ’ਚ ਭਾਰਤ ਦੇ ਹਾਈ ਕਮਿਸ਼ਨਰ ਕੁਮਾਰਨ ਪੇਰੀਆਸਾਮੀ ਨਾਲ ਮੁਲਾਕਾਤ ਦੌਰਾਨ ਨਾਇਬ ਸਿੰਘ ਸੈਣੀ। 30-11-2026
ਲੰਡਨ, 29 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਬਰਤਾਨੀਆ ਤੇ ਜਰਮਨੀ ਦੇ 8 ਦਿਨਾਂ ਦੌਰੇ ਤਹਿਤ ਲੰਡਨ ਪਹੁੰਚ ਗਏ ਹਨ, ਜਿੱਥੇ ਬਰਤਾਨੀਆ ਵਿਚ ਭਾਰਤ ਦੇ ਹਾਈ ਕਮਿਸ਼ਨਰ ਕੁਮਾਰਨ ਪੇਰੀਆਸਾਮੀ, ਡਿਪਟੀ ਹਾਈ ਕਮਿਸ਼ਨਰ ਕਾਰਤਿਕ ਪਾਂਡੇ ਵਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਉਨ੍ਹਾਂ ਨਾਲ ਹਰਿਆਣਾ ਦੇ ਉਦਯੋਗ ਤੇ ਵਣਜ ਮੰਤਰੀ ਰਾਓ ਨਰਬੀਰ ਸਿੰਘ, ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਰਾਜੇਸ਼ ਖੁੱਲਰ, ਵਿਧਾਇਕ ਦੇਵੇਂਦਰ ਅੱਤਰੀ ਤੇ ਕੰਵਰ ਸਿੰਘ ਸਮੇਤ ਉੱਚ ਪੱਧਰੀ ਵਫ਼ਦ ਵੀ ਆਇਆ ਹੈ। 5 ਦਸੰਬਰ ਤੱਕ ਚੱਲਣ ਵਾਲੇ ਇਸ ਦੌਰੇ ਦਾ ਮੁੱਖ ਉਦੇਸ਼ ਹਰਿਆਣਾ ਵਿਚ ਵਿਦੇਸ਼ੀ ਨਿਵੇਸ਼ ਨੂੰ ਉਤਸ਼ਾਹਿਤ ਕਰਨਾ, ਨਵੇਂ ਉਦਯੋਗ ਸਥਾਪਤ ਕਰਨਾ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨਾ ਹੈ। ਇਸ ਦੌਰਾਨ ਮਸਨੂਈ ਬੁੱਧੀ (ਏ.ਆਈ.), ਸਵੱਛ ਊਰਜਾ, ਮਾਈਕ੍ਰੋ ਇਲੈਕਟ੍ਰਾਨਿਕਸ, ਸਿੱਖਿਆ, ਖੋਜ, ਆਧੁਨਿਕ ਤਕਨਾਲੋਜੀ ਤੇ ਕਿੱਤਾਮੁਖੀ ਸਿਖਲਾਈ ਦੇ ਖੇਤਰਾਂ ’ਚ ਸਹਿਯੋਗ ਵਧਾਉਣ ਲਈ ਵਿਸ਼ੇਸ਼ ਯਤਨ ਕੀਤੇ ਜਾਣਗੇ। ਮੁੱਖ ਮੰਤਰੀ 30 ਨਵੰਬਰ ਤੇ 1 ਦਸੰਬਰ ਨੂੰ ਬਰਤਾਨੀਆ ਦੇ ਪ੍ਰਮੁੱਖ ਉਦਯੋਗਪਤੀਆਂ, ਨਿਵੇਸ਼ਕਾਂ ਤੇ ਵਿੱਦਿਅਕ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਮੁਲਾਕਾਤਾਂ ਕਰਨਗੇ। ਉਹ ਕੈਂਬਰਿਜ ਯੂਨੀਵਰਸਿਟੀ ਦੇ ਨੁਮਾਇੰਦਿਆਂ ਅਤੇ ਆਕਸਫੋਰਡ ਯੂਨੀਵਰਸਿਟੀ ਵਿਚ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਇਲਾਵਾ ਬਾਰਨੈੱਟ ਸਥਿਤ ਕੁਈਨ ਐਲਿਜ਼ਾਬੈਥ ਸਕੂਲ ਦਾ ਵੀ ਦੌਰਾ ਕਰਨਗੇ। ਨਾਇਬ ਸਿੰਘ ਸੈਣੀ ਲੰਡਨ ਵਿਚ ਅੰਤਰਰਾਸ਼ਟਰੀ ਗੀਤਾ ਜਯੰਤੀ ਮਹਾਉਤਸਵ ਅਤੇ ਹਰਿਆਣਾ ਦਿਵਸ ਸਮਾਗਮ ’ਚ ਵੀ ਸ਼ਿਰਕਤ ਕਰਨਗੇ। ਇਨ੍ਹਾਂ ਸਮਾਗਮਾਂ ਰਾਹੀਂ ਹਰਿਆਣਾ ਦੀ ਅਮੀਰ ਸੱਭਿਆਚਾਰਕ, ਇਤਿਹਾਸਕ ਤੇ ਅਧਿਆਤਮਿਕ ਵਿਰਾਸਤ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਉਜਾਗਰ ਕੀਤਾ ਜਾਵੇਗਾ। ਬਰਤਾਨੀਆ ਦੌਰੇ ਉਪਰੰਤ ਮੁੱਖ ਮੰਤਰੀ ਜਰਮਨੀ ਜਾਣਗੇ, ਜਿੱਥੇ 2 ਦਸੰਬਰ ਨੂੰ ਹਰਿਆਣਾ ਸਟੇਟ ਰੋਡ ਸ਼ੋਅ ਕਰਵਾਇਆ ਜਾਵੇਗਾ ਅਤੇ ਪ੍ਰਮੁੱਖ ਜਰਮਨ ਕੰਪਨੀਆਂ ਦੇ ਨੁਮਾਇੰਦਿਆਂ ਨਾਲ ਮੁਲਾਕਾਤਾਂ ਕੀਤੀਆਂ ਜਾਣਗੀਆਂ। ਹਰਿਆਣਾ ਸਰਕਾਰ ਅਨੁਸਾਰ ਇਸ ਤੋਂ ਪਹਿਲਾਂ ਜਪਾਨ, ਸਿੰਗਾਪੁਰ ਤੇ ਸਵੀਡਨ ਵਿਚ ਕੀਤੇ ਗਏ ਯਤਨਾਂ ਸਦਕਾ 10 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਨਿਵੇਸ਼ ਪ੍ਰਸਤਾਵਾਂ ’ਤੇ ਸਹਿਮਤੀ ਬਣੀ ਹੈ। ਸਰਕਾਰ ਨੂੰ ਉਮੀਦ ਹੈ ਕਿ ਬਰਤਾਨੀਆ ਤੇ ਜਰਮਨੀ ਦਾ ਇਹ ਦੌਰਾ ਸੂਬੇ ਦੇ ਆਰਥਿਕ ਤੇ ਉਦਯੋਗਿਕ ਵਿਕਾਸ ਲਈ ਲਾਹੇਵੰਦ ਸਾਬਤ ਹੋਵੇਗਾ।
Ad Position 22
No active advertisement
ਪਿਛਲੀ ਖ਼ਬਰ ਮੁਹੰਮਦ ਸ਼ਮੀ ਨੇ ਨਿਤਿਨ ਨਬੀਨ ਨਾਲ ਕੀਤੀ ਮੁਲਾਕਾਤ ਅਗਲੀ ਖ਼ਬਰ ‘ਫਿਟ ਇੰਡੀਆ ਸੰਡੇਜ਼ ਆਨ ਸਾਈਕਲ’ ’ਚ ਹਿੱਸਾ ਲੈਣ ਮੌਕੇ ਖੇਡ ਮੰਤਰੀ ਮਨਸੁਖ ਮਾਂਡਵੀਆ ਤੇ ਹੋਰ। ਮਨਸੁਖ ਮਾਂਡਵੀਆ ਵਲੋਂ ਭਾ...
Ad Position 24