01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਅਮਰੀਕਾ ’ ਚ 110 ਤੋਂ ਵੱਧ ਟਰੱਕ ਡਰਾਈਵਿੰਗ ਸਕੂਲਾਂ ਦੀ ਮਾਨਤਾ ਰੱਦ

* ਸੀ. ਡੀ.

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
* ਸੀ.ਡੀ.ਐਲ. ਧੋਖਾਧੜੀ ਖ਼ਿਲਾਫ਼ ਵੱਡੀ ਕਾਰਵਾਈ * ਸ਼ੱਕੀ ਟਰੱਕਿੰਗ ਕੰਪਨੀਆਂ ਤੇ ਡੀ.ਐਮ.ਵੀ. ਕਰਮਚਾਰੀ ਵੀ ਜਾਂਚ ਦੇ ਘੇਰੇ ’ਚ
ਨਿਊਯਾਰਕ, 1 ਸਤੰਬਰ (ਰਾਜੂ ਸਾਹਿਬਾਜ਼ਪੁਰਾ)-ਅਮਰੀਕੀ ਸਰਕਾਰ ਨੇ ਵਪਾਰਕ ਟਰੱਕ ਡਰਾਈਵਰਾਂ ਦੀ ਸਿਖਲਾਈ ਅਤੇ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ (ਸੀ.ਡੀ.ਐਲ.) ਪ੍ਰਣਾਲੀ ਵਿਚ ਕਥਿਤ ਧੋਖਾਧੜੀ ਖ਼ਿਲਾਫ਼ ਦੇਸ਼ ਪੱਧਰੀ ਕਾਰਵਾਈ ਸ਼ੁਰੂ ਕੀਤੀ ਹੈ। ਇਸ ਮੁਹਿੰਮ ਤਹਿਤ 110 ਤੋਂ ਵੱਧ ਟਰੱਕ ਡਰਾਈਵਿੰਗ ਸਕੂਲਾਂ ਦੀ ਸੰਘੀ ਮਾਨਤਾ ਤੁਰੰਤ ਰੱਦ ਕਰਕੇ ਉਨ੍ਹਾਂ ਨੂੰ ਸਿਖਲਾਈ ਪ੍ਰਦਾਤਾ ਰਜਿਸਟਰੀ ਵਿਚੋਂ ਹਟਾ ਦਿੱਤਾ ਗਿਆ ਹੈ।ਇਨ੍ਹਾਂ ਸਕੂਲਾਂ ਨੂੰ ਹੁਣ ਸੀ.ਡੀ.ਐਲ. ਕਲਾਸਾਂ ਲਗਾਉਣ, ਡਰਾਈਵਿੰਗ ਅਭਿਆਸ ਕਰਵਾਉਣ ਜਾਂ ਨਵੇਂ ਡਰਾਈਵਰਾਂ ਨੂੰ ਸਿਖਲਾਈ ਸਰਟੀਫਿਕੇਟ ਜਾਰੀ ਕਰਨ ਦੀ ਆਗਿਆ ਨਹੀਂ ਹੋਵੇਗੀ। ਸੰਘੀ ਅਧਿਕਾਰੀਆਂ ਅਨੁਸਾਰ ਇਨ੍ਹਾਂ ਸਕੂਲਾਂ ਨੇ ਪੰਜ ਹਜ਼ਾਰ ਤੋਂ ਵੱਧ ਅਜਿਹੇ ਡਰਾਈਵਰਾਂ ਨੂੰ ਪ੍ਰਮਾਣਿਤ ਕੀਤਾ ਸੀ, ਜਿਹੜੇ ਬਾਅਦ ਵਿਚ ਸੜਕਾਂ ’ਤੇ ਹੋਈਆਂ ਜਾਂਚਾਂ ਦੌਰਾਨ ਅੰਗਰੇਜ਼ੀ ਭਾਸ਼ਾ ਦੀ ਲਾਜ਼ਮੀ ਯੋਗਤਾ ਪੂਰੀ ਨਹੀਂ ਕਰ ਸਕੇ।ਆਵਾਜਾਈ ਮੰਤਰੀ ਸ਼ਾਨ ਪੀ. ਡਫੀ ਅਤੇ ਗ੍ਰਹਿ ਸੁਰੱਖਿਆ ਮੰਤਰੀ ਮਾਰਕਵੇਨ ਮੁਲਿਨ ਨੇ ਡਿਟਰਾਇਟ ਵਿਚ ਸੰਘੀ ਮੋਟਰ ਕੈਰੀਅਰ ਸੇਫਟੀ ਪ੍ਰਸ਼ਾਸਨ, ਨਿਆਂ ਵਿਭਾਗ ਅਤੇ ਵਾਈਟ ਹਾਊਸ ਦੀ ਧੋਖਾਧੜੀ ਵਿਰੋਧੀ ਟਾਸਕ ਫੋਰਸ ਦੇ ਅਧਿਕਾਰੀਆਂ ਨਾਲ ਇਸ ਕਾਰਵਾਈ ਦਾ ਐਲਾਨ ਕੀਤਾ। ਅਧਿਕਾਰੀਆਂ ਨੇ ਕਿਹਾ ਕਿ ਵਪਾਰਕ ਵਾਹਨ ਚਲਾਉਣ ਵਾਲੇ ਡਰਾਈਵਰ ਲਈ ਸੜਕੀ ਨਿਸ਼ਾਨ ਪੜ੍ਹਨ, ਪੁਲਿਸ ਅਤੇ ਜਾਂਚ ਅਧਿਕਾਰੀਆਂ ਦੇ ਨਿਰਦੇਸ਼ ਸਮਝਣ ਅਤੇ ਲੋੜੀਂਦੀ ਜਾਣਕਾਰੀ ਦੇਣ ਯੋਗ ਅੰਗਰੇਜ਼ੀ ਆਉਣੀ ਲਾਜ਼ਮੀ ਹੈ।110 ਤੋਂ ਵੱਧ ਸਕੂਲਾਂ ਖ਼ਿਲਾਫ਼ ਤੁਰੰਤ ਕਾਰਵਾਈ ਤੋਂ ਇਲਾਵਾ 160 ਤੋਂ ਵੱਧ ਹੋਰ ਸਿਖਲਾਈ ਕੇਂਦਰਾਂ ਨੂੰ ਵੀ ਸੰਘੀ ਰਜਿਸਟਰੀ ਵਿਚੋਂ ਹਟਾਉਣ ਲਈ ਨੋਟਿਸ ਜਾਰੀ ਕੀਤੇ ਗਏ ਹਨ। ਇਹ ਕਾਰਵਾਈ 4 0 ਸੂਬਿਆਂ ਵਿਚ ਕਰੀਬ 400 ਸਿਖਲਾਈ ਕੇਂਦਰਾਂ ਦੀ ਜਾਂਚ ਤੋਂ ਬਾਅਦ ਕੀਤੀ ਗਈ। ਜਾਂਚ ਦੌਰਾਨ ਬਿਨਾਂ ਲਾਇਸੈਂਸ ਵਾਲੇ ਇੰਸਟ੍ਰਕਟਰਾਂ, ਅਧੂਰੇ ਰਿਕਾਰਡਾਂ, ਨਾਕਾਫ਼ੀ ਸਿਖਲਾਈ ਥਾਵਾਂ ਅਤੇ ਜਾਅਲੀ ਕਲਾਸਰੂਮਾਂ ਵਰਗੀਆਂ ਗੰਭੀਰ ਬੇਨਿਯਮੀਆਂ ਸਾਹਮਣੇ ਆਈਆਂ।ਇਕ ਸਿਖਲਾਈ ਕੇਂਦਰ ਨੇ ਖੁੱਲ੍ਹੇ ਟਰੇਲਰ ਦੇ ਪਿਛਲੇ ਹਿੱਸੇ ਨੂੰ ਆਪਣਾ ਕਲਾਸਰੂਮ ਦੱਸਿਆ, ਜਦਕਿ ਇਕ ਹੋਰ ਕੇਂਦਰ ਨੇ ਟਰੇਲਰ ਦੇ ਪਿੱਛੇ ਖੜ੍ਹੀ ਸਕੂਲ ਬੱਸ ਨੂੰ ਕਲਾਸਰੂਮ ਵਜੋਂ ਦਰਸਾਇਆ। ਕਈ ਸਕੂਲਾਂ ਕੋਲ ਭਾਰੀ ਵਾਹਨ ਮੋੜਨ ਅਤੇ ਲਾਜ਼ਮੀ ਡਰਾਈਵਿੰਗ ਅਭਿਆਸ ਕਰਵਾਉਣ ਲਈ ਢੁਕਵੀਂ ਜਗ੍ਹਾ ਵੀ ਨਹੀਂ ਸੀ।ਨਿਊ ਜਰਸੀ ਦੀ ਐਂਜਲਜ਼ ਟਰਾਂਸਪੋਰਟੇਸ਼ਨ ਨੂੰ 160 ਤੋਂ ਵੱਧ ਸਕੂਲਾਂ ਵਾਲੀ ਪ੍ਰਸਤਾਵਿਤ ਕਾਰਵਾਈ ਦੀ ਸੂਚੀ ਵਿਚ ਰੱਖਿਆ ਗਿਆ ਹੈ। ਅਧਿਕਾਰੀਆਂ ਮੁਤਾਬਕ ਇਸ ਕੇਂਦਰ ਵਲੋਂ ਵਰਤੀ ਜਾ ਰਹੀ ਪਾਰਕਿੰਗ ਇੰਨੀ ਛੋਟੀ ਸੀ ਕਿ ਸਿਖਿਆਰਥੀ ਲਾਜ਼ਮੀ ਡਰਾਈਵਿੰਗ ਅਭਿਆਸ ਪੂਰਾ ਨਹੀਂ ਕਰ ਸਕਦੇ ਸਨ। ਆਵਾਜਾਈ ਵਿਭਾਗ ਨੇ ਕਾਰਵਾਈ ਦੀ ਜ਼ਦ ਵਿਚ ਆਏ ਸਾਰੇ ਸਕੂਲਾਂ ਦੀ ਪੂਰੀ ਸੂਚੀ ਅਜੇ ਜਾਰੀ ਨਹੀਂ ਕੀਤੀ।ਸਰਕਾਰ ਅਨੁਸਾਰ ਨੋਟਿਸ ਪ੍ਰਾਪਤ 160 ਤੋਂ ਵੱਧ ਸਿਖਲਾਈ ਕੇਂਦਰਾਂ ਵਲੋਂ ਪ੍ਰਮਾਣਿਤ ਡਰਾਈਵਰਾਂ ਦਾ ਸੰਬੰਧ ਉਨ੍ਹਾਂ ਵਪਾਰਕ ਵਾਹਨ ਹਾਦਸਿਆਂ ਨਾਲ ਸਾਹਮਣੇ ਆਇਆ ਹੈ, ਜਿਨ੍ਹਾਂ ਵਿਚ ਕੁੱਲ 239 ਲੋਕਾਂ ਦੀ ਮੌਤ ਹੋਈ। ਹਾਲਾਂਕਿ, ਇਨ੍ਹਾਂ ਸਕੂਲਾਂ ਨੂੰ ਹਟਾਉਣ ਦੀ ਕਾਰਵਾਈ ਅਜੇ ਪ੍ਰਸਤਾਵਿਤ ਪੜਾਅ ਵਿਚ ਹੈ ਅਤੇ ਉਨ੍ਹਾਂ ਨੂੰ ਤੁਰੰਤ ਮਾਨਤਾ ਗੁਆਉਣ ਵਾਲੇ 110 ਤੋਂ ਵੱਧ ਸਕੂਲਾਂ ਤੋਂ ਵੱਖਰਾ ਰੱਖਿਆ ਗਿਆ ਹੈ। ਗ੍ਰਹਿ ਸੁਰੱਖਿਆ ਜਾਂਚ ਏਜੰਸੀ ਨੇ 23 ਸੂਬਿਆਂ ਵਿਚ 200 ਤੋਂ ਵੱਧ ਡਰਾਈਵਿੰਗ ਸਕੂਲਾਂ, ਸੀ.ਡੀ.ਐਲ. ਨਾਲ ਜੁੜੇ ਕਾਰੋਬਾਰਾਂ, ਟਰੱਕਿੰਗ ਕੰਪਨੀਆਂ ਅਤੇ ਰੁਜ਼ਗਾਰਦਾਤਾਵਾਂ ਦੀ ਜਾਂਚ ਵੀ ਸ਼ੁਰੂ ਕੀਤੀ ਹੈ। ਹੁਣ ਤੱਕ 80 ਤੋਂ ਵੱਧ ਜਾਂਚ ਨੋਟਿਸ ਜਾਰੀ ਕੀਤੇ ਗਏ ਹਨ, ਜਦਕਿ ਸ਼ੱਕੀ ਜਾਂ ਅਸੁਰੱਖਿਅਤ ਸਰਗਰਮੀਆਂ ਨਾਲ ਜੁੜੇ ਕਾਰੋਬਾਰਾਂ ਬਾਰੇ ਇਕ ਹਜ਼ਾਰ ਤੋਂ ਵੱਧ ਸੂਚਨਾਵਾਂ ਜਾਂਚ ਏਜੰਸੀਆਂ ਨੂੰ ਭੇਜੀਆਂ ਗਈਆਂ ਹਨ।ਜਾਂਚ ਵਿਚ ਜਾਅਲੀ ਸੀ.ਡੀ.ਐਲ., ਪਛਾਣ ਦਸਤਾਵੇਜ਼ਾਂ ਦੀ ਹੇਰਾਫੇਰੀ, ਗ਼ੈਰ-ਅਧਿਕਾਰਤ ਰੁਜ਼ਗਾਰ, ਕਾਗਜ਼ੀ ਕੰਪਨੀਆਂ, ਮਨੀ ਲਾਂਡਰਿੰਗ ਅਤੇ ਮਜ਼ਦੂਰਾਂ ਦੇ ਸ਼ੋਸ਼ਣ ਨਾਲ ਜੁੜੇ ਮਾਮਲੇ ਸ਼ਾਮਿਲ ਹਨ। ਅਧਿਕਾਰੀ ਮਨੁੱਖੀ ਤਸਕਰੀ, ਨਸ਼ਾ ਤਸਕਰੀ ਅਤੇ ਅਪਰਾਧਿਕ ਗਿਰੋਹਾਂ ਨਾਲ ਸੰਭਾਵਿਤ ਸੰਬੰਧਾਂ ਦੀ ਵੀ ਪੜਤਾਲ ਕਰਨਗੇ।
Ad Position 22
No active advertisement
ਪਿਛਲੀ ਖ਼ਬਰ ਸ਼ੇਰ-ਏ-ਪੰਜਾਬ ਟੀ-20 ਲੀਗ ਅਰਜੁਨ ਰਾਜਪੂਤ ਦੇ ਸ਼ਾਨਦਾਰ ਹਰਫ਼ਨਮੌਲਾ ਪ੍ਰਦਰਸ਼ਨ ਦੀ ਬਦੌਲਤ ਲੁਧਿਆਣਾ ਨੇ ਬਠਿੰਡਾ ਨੂੰ 3 ਵਿਕਟ... ਅਗਲੀ ਖ਼ਬਰ ਅਮਰੀਕਾ ਵਲੋਂ ਜਬਰ ਜਨਾਹ ਦੇ ਦੋਸ਼ੀ ਪੰਜਾਬੀ ਵਿਅਕਤੀ ਦੀ ਨਾਗਰਿਕਤਾ ਰੱਦ, 20 ਸਾਲ ਦੀ ਕੈਦ
Ad Position 24