06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਕਲੋਵਰਡੇਲ ’ ਚ ਦੋ ਨਵੇਂ ਬਣਾਉਟੀ ਘਾਹ ਵਾਲੇ ਖੇਡ ਮੈਦਾਨ ਤਿਆਰ

ਵੈਨਕੂਵਰ, 5 ਸਤੰਬਰ (ਮਲਕੀਤ ਸਿੰਘ)- ਸਰੀ ਸਿਟੀ ਕੌਂਸਲ ਵਲੋਂ ਸਰੀ ਦੇ ਬਾਹਰ-ਵਾਰ ਸਥਿਤ ਕਲੋਵਰਡੇਲ ਦੇ ਐਥਲੈਟਿਕ ਪਾਰਕ ਵਿਚ ਬਣਾਉਟੀ ਘਾਹ ਵਾਲੇ ਦੋ ਨਵੇਂ ਮੈਦਾਨਾਂ ਦੇ ਮੁਕੰਮਲ ਹੋਣ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਮੇਅਰ ਬਰੈਂਡਾ ਲੌਕ ਨੇ ਜਾਰੀ ਕੀਤੇ ਇਕ ਬਿਆਨ ਵਿਚ ਦੱਸਿਆ ਕਿ ਚਾਹੇ ਇਥੇ ਬੱਚੇ ਪ੍ਰੈਕਟਿਸ ਲਈ ਆ ਰਹੇ ਹੋਣ, ਜਾਂ ਕੋਈ ਸਥਾਨਕ ਟੀਮ ਟੂਰਨਾਮੈਂਟ ਵਿੱਚ ਹਿੱਸਾ ਲੈ ਰਹੀ ਹੋਵੇ ਜਾਂ ਸੰਬੰਧਿਤ ਪਰਿਵਾਰ ਗਰਾਊਂਡ ਤੋਂ ਬਾਹਰ ਖਿਡਾਰੀਆਂ ਦਾ ਹੌਸਲਾ ਵਧਾ ਰਹੇ ਹੋਣ, ਇਹ ਨਵੇਂ ਮੈਦਾਨ ਲੋਕਾਂ ਨੂੰ ਸਾਲ ਭਰ ਖੇਡਾਂ ਦਾ ਆਨੰਦ ਮਾਣਨ ਵਿੱਚ ਮਦਦ ਕਰਨਗੇ।

Ad Position 21
repet_subhas-goyals [Copy P29]
ਮੇਅਰ ਬਰਿੰਡਾ ਲੌਕ 06-09-2026
ਵੈਨਕੂਵਰ, 5 ਸਤੰਬਰ (ਮਲਕੀਤ ਸਿੰਘ)- ਸਰੀ ਸਿਟੀ ਕੌਂਸਲ ਵਲੋਂ ਸਰੀ ਦੇ ਬਾਹਰ-ਵਾਰ ਸਥਿਤ ਕਲੋਵਰਡੇਲ ਦੇ ਐਥਲੈਟਿਕ ਪਾਰਕ ਵਿਚ ਬਣਾਉਟੀ ਘਾਹ ਵਾਲੇ ਦੋ ਨਵੇਂ ਮੈਦਾਨਾਂ ਦੇ ਮੁਕੰਮਲ ਹੋਣ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਹੈ।ਮੇਅਰ ਬਰੈਂਡਾ ਲੌਕ ਨੇ ਜਾਰੀ ਕੀਤੇ ਇਕ ਬਿਆਨ ਵਿਚ ਦੱਸਿਆ ਕਿ ਚਾਹੇ ਇਥੇ ਬੱਚੇ ਪ੍ਰੈਕਟਿਸ ਲਈ ਆ ਰਹੇ ਹੋਣ, ਜਾਂ ਕੋਈ ਸਥਾਨਕ ਟੀਮ ਟੂਰਨਾਮੈਂਟ ਵਿੱਚ ਹਿੱਸਾ ਲੈ ਰਹੀ ਹੋਵੇ ਜਾਂ ਸੰਬੰਧਿਤ ਪਰਿਵਾਰ ਗਰਾਊਂਡ ਤੋਂ ਬਾਹਰ ਖਿਡਾਰੀਆਂ ਦਾ ਹੌਸਲਾ ਵਧਾ ਰਹੇ ਹੋਣ, ਇਹ ਨਵੇਂ ਮੈਦਾਨ ਲੋਕਾਂ ਨੂੰ ਸਾਲ ਭਰ ਖੇਡਾਂ ਦਾ ਆਨੰਦ ਮਾਣਨ ਵਿੱਚ ਮਦਦ ਕਰਨਗੇ। ਉਹਨਾਂ ਇਹ ਵੀ ਦੱਸਿਆ ਕਿ ਇਨ੍ਹਾਂ ਮੈਦਾਨਾਂ ਦੀ ਉਸਾਰੀ ਦਾ ਕੰਮ ਪਿਛਲੀ ਪਤਝੜ ਵਿੱਚ ਸ਼ੁਰੂ ਹੋਇਆ ਸੀ। ਜ਼ਿਕਰਯੋਗ ਹੈ ਕਿ ਕਲੋਵਰਡੇਲ ਐਥਲੈਟਿਕ ਪਾਰਕ 50 ਏਕੜ ਵਿੱਚ ਫੈਲਿਆ ਹੋਇਆ ਹੈ ਅਤੇ ਇਹ ਸਰੀ ਵਿੱਚ ਖੇਡਾਂ ਦਾ ਇੱਕ ਪ੍ਰਮੁੱਖ ਕੇਂਦਰ ਹੈ। ਇੱਥੇ ਬੇਸਬਾਲ, ਸਾਫ਼ਟਬਾਲ ਦੇ ਮੈਦਾਨ, ਬਾਸਕਟਬਾਲ ਕੋਰਟ, ਬਹੁ-ਉਦੇਸ਼ੀ ਖੇਡ ਬਾਕਸ, ਖੇਡ ਮੈਦਾਨ, ਬਾਈਕ ਪਾਰਕ, ਵਾਟਰ ਪਲੇਗ੍ਰਾਊਂਡ, ਟੈਨਿਸ ਕੋਰਟ, ਕਈ ਘਾਹ ਵਾਲੇ ਅਤੇ ਸਿੰਥੈਟਿਕ ਮੈਦਾਨ, ਚੇਂਜ ਰੂਮ ਅਤੇ ਵਾਸ਼ਰੂਮਾਂ ਵਾਲਾ ਫ਼ੀਲਡ ਹਾਊਸ ਮੌਜੂਦ ਹਨ।ਨਵੇਂ ਮੈਦਾਨਾਂ ਦੇ ਨਾਲ 110 ਵਾਹਨਾਂ ਦੀ ਸਮਰੱਥਾ ਵਾਲੀ ਨਵੀਂ ਪਾਰਕਿੰਗ ਅਤੇ ਪੂਰੀ ਤਰਾਂ ਸਿਗਨਲ-ਨਿਯੰਤਰਿਤ ਨਵਾਂ ਚੌਰਾਹਾ ਵੀ ਬਣਾਇਆ ਜਾ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ 1.8 ਅਰਬ ਡਾਲਰ ਦੇ ਵਿਵਾਦਿਤ ਫੰਡ ਦੀ ਯੋਜਨਾ ਬਣਾਉਣ ਵਾਲਿਆਂ ਦੇ ਨਾਂਅ ਦੱਸਣ ਦੇ ਹੁਕਮ ਅਗਲੀ ਖ਼ਬਰ ਯੂ . ਕੇ . ਦੇ ਉਘੇ ਕੀਰਤਨੀਏ ਭਾਈ ਬਹਾਦਰ ਸਿੰਘ ‘ ਰਾਕੇਟ ’ ਦਾ ਦਿਹਾਂਤ
Ad Position 24