ਟਾਈਮਜ਼ ਸਕੁਏਅਰ ’ਚ ਹਫ਼ਤੇ ਦੌਰਾਨ ਦੋ ਚਾਕੂ ਹਮਲੇ
** ਤੀਜਾ ਵਿਅਕਤੀ ਜ਼ਖ਼ਮੀ
ਨਿਊਯਾਰਕ, 7 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)- ਨਿਊਯਾਰਕ ਦੇ ਟਾਈਮਜ਼ ਸਕੁਏਅਰ ’ਚ ਹਫ਼ਤੇ ਤੋਂ ਵੀ ਘੱਟ ਸਮੇਂ ਦੌਰਾਨ ਹੋਏ ਦੋ ਚਾਕੂ ਹਮਲਿਆਂ ਵਿਚ ਤੀਜਾ ਵਿਅਕਤੀ ਵੀ ਜ਼ਖ਼ਮੀ ਹੋ ਗਿਆ। ਤਾਜ਼ਾ ਘਟਨਾ ਵਿਚ 23 ਸਾਲਾ ਨੌਜਵਾਨ ਦੇ ਚਿਹਰੇ ਅਤੇ ਢਿੱਡ ’ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤੇ ਗਏ।
ਨਿਊਯਾਰਕ, 7 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)- ਨਿਊਯਾਰਕ ਦੇ ਟਾਈਮਜ਼ ਸਕੁਏਅਰ ’ਚ ਹਫ਼ਤੇ ਤੋਂ ਵੀ ਘੱਟ ਸਮੇਂ ਦੌਰਾਨ ਹੋਏ ਦੋ ਚਾਕੂ ਹਮਲਿਆਂ ਵਿਚ ਤੀਜਾ ਵਿਅਕਤੀ ਵੀ ਜ਼ਖ਼ਮੀ ਹੋ ਗਿਆ। ਤਾਜ਼ਾ ਘਟਨਾ ਵਿਚ 23 ਸਾਲਾ ਨੌਜਵਾਨ ਦੇ ਚਿਹਰੇ ਅਤੇ ਢਿੱਡ ’ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤੇ ਗਏ। ਇਹ ਹਮਲਾ ਰਾਤ ਕਰੀਬ 10:30 ਵਜੇ ਸੈਵੰਥ ਐਵੇਨਿਊ ਅਤੇ ਵੈਸਟ 50ਵੀਂ ਸਟਰੀਟ ਨੇੜੇ ਹੋਇਆ। ਜ਼ਖ਼ਮੀ ਨੌਜਵਾਨ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਿਆ। ਅਜੇ ਇਹ ਸਪੱਸ਼ਟ ਨਹੀਂ ਹੋਇਆ ਕਿ ਹਮਲਾ ਕਿਸੇ ਝਗੜੇ ਕਾਰਨ ਹੋਇਆ ਜਾਂ ਬਿਨਾਂ ਕਿਸੇ ਕਾਰਨ ਦੇ ਕੀਤਾ ਗਿਆ। ਇਸ ਤੋਂ ਪਹਿਲਾਂ ਟਾਈਮਜ਼ ਸਕੁਏਅਰ ਵਿਚ ਇਕ ਔਰਤ ਨੇ ਦੋ ਰਾਹਗੀਰਾਂ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ ਸੀ। ਇਸ ਹਮਲੇ ਵਿਚ 32 ਸਾਲਾ ਏਰਿਨ ਪਿਆਸੈਂਟੀ ਦੀ ਮੌਤ ਹੋ ਗਈ ਸੀ, ਜਦਕਿ ਇਕ 68 ਸਾਲਾ ਵਿਅਕਤੀ ਜ਼ਖ਼ਮੀ ਹੋਇਆ ਸੀ। ਏਰਿਨ ਪੰਜ ਮਹੀਨੇ ਦੀ ਬੱਚੀ ਦੀ ਮਾਂ ਸੀ।