ਹਵਾਬਾਜ਼ੀ ਕੰਪਨੀ ਵਲੋਂ ‘ਖਿਡੋਣਾ ਜਹਾਜ਼’ ਦੀ ਟਿਪਣੀ ਲਈ ਨੋਰਾ ਫਤੇਹੀ ਖਿਲਾਫ਼ 3 ਕਰੋੜ ਰੁਪਏ ਦਾ ਮਾਣਹਾਨੀ ਮੁਕੱਦਮਾ ਦਾਇਰ
ਅਹਿਮਦਾਬਾਦ, 7 ਸਤੰਬਰ (ਏਜੰਸੀ)-ਇਕ ਹਵਾਬਾਜ਼ੀ ਕੰਪਨੀ ਨੇ ਅਦਾਕਾਰਾ ਨੋਰਾ ਫਤੇਹੀ ਵਿਰੁੱਧ ਗਾਂਧੀਨਗਰ ਦੀ ਇਕ ਅਦਾਲਤ ਵਿਚ 3 ਕਰੋੜ ਰੁਪਏ ਦਾ ਸਿਵਲ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਹੈ, ਜਿਸ ਵਿਚ ਦੋਸ਼ ਲਗਾਇਆ ਗਿਆ ਹੈ ਕਿ ਸੋਸ਼ਲ ਮੀਡੀਆ ’ਤੇ ਉਸ ਦੇ ਚਾਰਟਰਡ ਜਹਾਜ਼ ਨੂੰ ‘ਲੇਗੋ ਹਵਾਈ ਜਹਾਜ਼’ ਕਹਿਣ ਵਾਲੀਆਂ ਅਪਮਾਨਜਨਕ ਅਤੇ ਲਾਪਰਵਾਹ ਟਿੱਪਣੀਆਂ ਨੇ ਉਸ ਦੀ ਸਾਖ਼ ਨੂੰ ਨੁਕਸਾਨ ਪਹੁੰਚਾਇਆ ਹੈ। ਸੀਨੀਅਰ ਸਿਵਲ ਜੱਜ ਆਰ.
ਅਹਿਮਦਾਬਾਦ, 7 ਸਤੰਬਰ (ਏਜੰਸੀ)-ਇਕ ਹਵਾਬਾਜ਼ੀ ਕੰਪਨੀ ਨੇ ਅਦਾਕਾਰਾ ਨੋਰਾ ਫਤੇਹੀ ਵਿਰੁੱਧ ਗਾਂਧੀਨਗਰ ਦੀ ਇਕ ਅਦਾਲਤ ਵਿਚ 3 ਕਰੋੜ ਰੁਪਏ ਦਾ ਸਿਵਲ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਹੈ, ਜਿਸ ਵਿਚ ਦੋਸ਼ ਲਗਾਇਆ ਗਿਆ ਹੈ ਕਿ ਸੋਸ਼ਲ ਮੀਡੀਆ ’ਤੇ ਉਸ ਦੇ ਚਾਰਟਰਡ ਜਹਾਜ਼ ਨੂੰ ‘ਲੇਗੋ ਹਵਾਈ ਜਹਾਜ਼’ ਕਹਿਣ ਵਾਲੀਆਂ ਅਪਮਾਨਜਨਕ ਅਤੇ ਲਾਪਰਵਾਹ ਟਿੱਪਣੀਆਂ ਨੇ ਉਸ ਦੀ ਸਾਖ਼ ਨੂੰ ਨੁਕਸਾਨ ਪਹੁੰਚਾਇਆ ਹੈ। ਸੀਨੀਅਰ ਸਿਵਲ ਜੱਜ ਆਰ. ਅਗਰਵਾਲ ਦੀ ਅਦਾਲਤ ਇਸ ਮਾਮਲੇ ਦੀ ਸੁਣਵਾਈ 25 ਸਤੰਬਰ ਨੂੰ ਹੋਵੇਗੀ। ਡੂਨਸ ਐਵੀਏਸ਼ਨ ਦੁਆਰਾ ਦਾਇਰ ਮੁਕੱਦਮੇ ਅਨੁਸਾਰ ਫਤੇਹੀ ਨੇ ਪਿਛਲੇ ਸਾਲ ਦਸੰਬਰ ਵਿਚ ਮੁੰਬਈ-ਜੈਪੁਰ ਉਡਾਣ ਦੌਰਾਨ ਸੇਸਨਾ ਸਾਈਟੇਸ਼ਨ ਸੀਜੇ2 ਜਹਾਜ਼ ਦੇ ਅੰਦਰ ਵੀਡੀਓ ਰਿਕਾਰਡ ਕੀਤੇ ਸਨ, ਜਿਸ ਵਿਚ ਜਹਾਜ਼ ਨੂੰ ‘ਛੋਟਾ’, ਇੱਕ ‘ਖਿਡੌਣਾ’ ਅਤੇ ‘ਲੇਗੋ ਹਵਾਈ ਜਹਾਜ਼’ ਦੱਸਿਆ ਸੀ ਅਤੇ ਉਨ੍ਹਾਂ ਨੂੰ ਆਪਣੇ ਇੰਸਟਾਗ੍ਰਾਮ ਹੈਂਡਲ ’ਤੇ ਪੋਸਟ ਕੀਤਾ ਸੀ।