ਜੈਗੁਆਰ ਲੈਂਡ ਰੋਵਰ ਵਲੋਂ 4,000 ਨੌਕਰੀਆਂ ਘਟਾਉਣ ਦਾ ਐਲਾਨ
ਲੰਡਨ, 7 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)‘ ਬਰਤਾਨੀਆ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਜੈਗੁਆਰ ਲੈਂਡ ਰੋਵਰ ਨੇ ਅਗਲੇ ਦੋ ਸਾਲਾਂ ਦੌਰਾਨ ਦੁਨੀਆ ਭਰ ਵਿਚ ਲਗਭਗ 4,000 ਨੌਕਰੀਆਂ ਘਟਾਉਣ ਦੀ ਯੋਜਨਾ ਦਾ ਐਲਾਨ ਕੀਤਾ ਹੈ। ਇਹ ਗਿਣਤੀ ਕੰਪਨੀ ਦੇ ਕੁੱਲ ਵਿਸ਼ਵ ਪੱਧਰੀ ਕਰਮਚਾਰੀਆਂ ਦਾ ਲਗਭਗ 10 ਫੀਸਦੀ ਬਣਦੀ ਹੈ।
ਲੰਡਨ, 7 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)‘ ਬਰਤਾਨੀਆ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਜੈਗੁਆਰ ਲੈਂਡ ਰੋਵਰ ਨੇ ਅਗਲੇ ਦੋ ਸਾਲਾਂ ਦੌਰਾਨ ਦੁਨੀਆ ਭਰ ਵਿਚ ਲਗਭਗ 4,000 ਨੌਕਰੀਆਂ ਘਟਾਉਣ ਦੀ ਯੋਜਨਾ ਦਾ ਐਲਾਨ ਕੀਤਾ ਹੈ। ਇਹ ਗਿਣਤੀ ਕੰਪਨੀ ਦੇ ਕੁੱਲ ਵਿਸ਼ਵ ਪੱਧਰੀ ਕਰਮਚਾਰੀਆਂ ਦਾ ਲਗਭਗ 10 ਫੀਸਦੀ ਬਣਦੀ ਹੈ। ਕੰਪਨੀ ਵੱਲੋਂ ਇਹ ਕਦਮ 1.7 ਅਰਬ ਪੌਂਡ ਦੀ ਲਾਗਤ ਘਟਾਉਣ ਦੀ ਯੋਜਨਾ ਤਹਿਤ ਚੁੱਕਿਆ ਜਾ ਰਿਹਾ ਹੈ। ਨੌਕਰੀਆਂ ਵਿਚ ਕਟੌਤੀ ਮੁੱਖ ਤੌਰ ’ਤੇ ਗੈਰ-ਉਤਪਾਦਨ ਅਤੇ ਦਫ਼ਤਰੀ ਅਹੁਦਿਆਂ ਨੂੰ ਪ੍ਰਭਾਵਿਤ ਕਰਨ ਦੀ ਸੰਭਾਵਨਾ ਹੈ ਅਤੇ ਇਸ ਦਾ ਵੱਡਾ ਹਿੱਸਾ ਬਰਤਾਨੀਆ ਵਿਚ ਹੋ ਸਕਦਾ ਹੈ। ਜੇ ਐਲ ਆਰ ਦੇ ਯੂਕੇ ਵਿਚ ਲਗਭਗ 34,000 ਕਰਮਚਾਰੀ ਹਨ। ਕੰਪਨੀ ਨੇ ਕਰਮਚਾਰੀਆਂ ਅਤੇ ਟਰੇਡ ਯੂਨੀਅਨਾਂ ਨੂੰ ਸਵੈ-ਇੱਛੁਕ ਰਿਡੰਡੈਂਸੀ ਪ੍ਰੋਗਰਾਮ ਬਾਰੇ ਜਾਣਕਾਰੀ ਦੇ ਦਿੱਤੀ ਹੈ। ਜੇ ਐਲ ਆਰ ਦੇ ਮੁੱਖ ਕਾਰਜਕਾਰੀ ਅਧਿਕਾਰੀ ਪੀ. ਬੀ. ਬਾਲਾਜੀ ਨੇ ਕਿਹਾ ਕਿ ਆਟੋਮੋਬਾਈਲ ਉਦਯੋਗ ਤਕਨੀਕੀ ਤਬਦੀਲੀਆਂ, ਤਿੱਖੇ ਮੁਕਾਬਲੇ ਅਤੇ ਵਿਸ਼ਵ ਪੱਧਰੀ ਸਿਆਸੀ ਤੇ ਆਰਥਿਕ ਅਨਿਸ਼ਚਿਤਤਾ ਵਰਗੀਆਂ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ।