08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਗਲਾਸਗੋ ਸਮੇਤ ਪੱਛਮੀ ਸਕਾਟਲੈਂਡ ’ ਚ ਬੱਸ ਦਾ ਇਕ ਪਾਸੇ ਦਾ ਕਿਰਾਇਆ 2 ਪੌਂਡ ਨਿਰਧਾਰਤ

ਗਲਾਸਗੋ, 7 ਸਤੰਬਰ (ਹਰਜੀਤ ਸਿੰਘ ਦੁਸਾਂਝ ਪੁਆਦੜਾ)- ਸਕਾਟਿਸ਼ ਸਰਕਾਰ ਦੀ “2 ਪੌਂਡ ਬੱਸ ਫੇਅਰ ਕੈਪ” ਯੋਜਨਾ ਤਹਿਤ ਗਲਾਸਗੋ ਸਮੇਤ ਪੱਛਮੀ ਸਕਾਟਲੈਂਡ ਦੇ ਵੱਡੇ ਹਿੱਸੇ ਵਿਚ ਬੱਸ ਕੰਪਨੀਆਂ ਦੀਆਂ ਯੋਗ ਬੱਸ ਸੇਵਾਵਾਂ ’ਤੇ ਇੱਕ ਪਾਸੇ ਦੇ ਸਫ਼ਰ ਦਾ ਕਿਰਾਇਆ ਹੁਣ ਵੱਧ ਤੋਂ ਵੱਧ 2 ਪੌਂਡ ਹੋਵੇਗਾ। ਇਹ ਯੋਜਨਾ ਗਲਾਸਗੋ ਸ਼ਹਿਰ, ਉੱਤਰੀ ਅਤੇ ਦੱਖਣੀ ਲਨਾਰਕਸ਼ਾਇਰ, ਰੈਨਫਰਿਓਸ਼ਾਇਰ, ਇਨਵਰਕਲਾਇਡ, ਪੂਰਬੀ ਅਤੇ ਪੱਛਮੀ ਡੰਬਾਰਟਨਸ਼ਾਇਰ, ਪੂਰਬੀ ਰੈਨਫਰਿਓਸ਼ਾਇਰ ਅਤੇ ਏਅਰਸ਼ਾਇਰ ਸਮੇਤ ਸਟ੍ਰੈਥਕਲਾਈਡ ਦੇ 12 ਕੌਂਸਲ ਇਲਾਕਿਆਂ ਨੂੰ ਕਵਰ ਕਰਦੀ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 08-09-2026
ਗਲਾਸਗੋ, 7 ਸਤੰਬਰ (ਹਰਜੀਤ ਸਿੰਘ ਦੁਸਾਂਝ ਪੁਆਦੜਾ)- ਸਕਾਟਿਸ਼ ਸਰਕਾਰ ਦੀ “2 ਪੌਂਡ ਬੱਸ ਫੇਅਰ ਕੈਪ” ਯੋਜਨਾ ਤਹਿਤ ਗਲਾਸਗੋ ਸਮੇਤ ਪੱਛਮੀ ਸਕਾਟਲੈਂਡ ਦੇ ਵੱਡੇ ਹਿੱਸੇ ਵਿਚ ਬੱਸ ਕੰਪਨੀਆਂ ਦੀਆਂ ਯੋਗ ਬੱਸ ਸੇਵਾਵਾਂ ’ਤੇ ਇੱਕ ਪਾਸੇ ਦੇ ਸਫ਼ਰ ਦਾ ਕਿਰਾਇਆ ਹੁਣ ਵੱਧ ਤੋਂ ਵੱਧ 2 ਪੌਂਡ ਹੋਵੇਗਾ। ਇਹ ਯੋਜਨਾ ਗਲਾਸਗੋ ਸ਼ਹਿਰ, ਉੱਤਰੀ ਅਤੇ ਦੱਖਣੀ ਲਨਾਰਕਸ਼ਾਇਰ, ਰੈਨਫਰਿਓਸ਼ਾਇਰ, ਇਨਵਰਕਲਾਇਡ, ਪੂਰਬੀ ਅਤੇ ਪੱਛਮੀ ਡੰਬਾਰਟਨਸ਼ਾਇਰ, ਪੂਰਬੀ ਰੈਨਫਰਿਓਸ਼ਾਇਰ ਅਤੇ ਏਅਰਸ਼ਾਇਰ ਸਮੇਤ ਸਟ੍ਰੈਥਕਲਾਈਡ ਦੇ 12 ਕੌਂਸਲ ਇਲਾਕਿਆਂ ਨੂੰ ਕਵਰ ਕਰਦੀ ਹੈ। ਸਰਕਾਰ ਦਾ ਮਕਸਦ ਜਨਤਕ ਆਵਾਜਾਈ ਨੂੰ ਸਸਤਾ ਬਣਾਉਣ ਅਤੇ ਲੋਕਾਂ ਉੱਤੇ ਰਹਿਣ-ਸਹਿਣ ਦੇ ਵਧਦੇ ਖਰਚਿਆਂ ਦਾ ਬੋਝ ਘਟਾਉਣਾ ਹੈ। ਇਸ ਯੋਜਨਾ ਦੀ ਖਾਸ ਗੱਲ ਇਹ ਹੈ ਕਿ 2 ਪੌਂਡ ਕਿਰਾਏ ਲਈ ਮੀਲਾਂ ਜਾਂ ਕਿਲੋਮੀਟਰਾਂ ਦੀ ਕੋਈ ਨਿਰਧਾਰਤ ਹੱਦ ਨਹੀਂ। ਜੇ ਯਾਤਰਾ 2 ਪੌਂਡ ਦੇ ਕਿਰਾਏ ਖੇਤਰ ਦੇ ਅੰਦਰ ਹਿੱਸਾ ਲੈ ਰਹੀ ਕੰਪਨੀ ਦੀ ਯੋਗ ਸੇਵਾ ’ਤੇ ਇੱਕੋ ਬੱਸ ਰਾਹੀਂ ਕੀਤੀ ਜਾਂਦੀ ਹੈ ਤਾਂ ਸਫ਼ਰ ਕਿੰਨਾ ਵੀ ਲੰਮਾ ਹੋਵੇ, ਇੱਕ ਪਾਸੇ ਦਾ ਕਿਰਾਇਆ 2 ਪੌਂਡ ਤੋਂ ਵੱਧ ਨਹੀਂ ਹੋਵੇਗਾ। ਹਾਲਾਂਕਿ ਰਸਤੇ ਵਿਚ ਬੱਸ ਬਦਲਣ ’ਤੇ ਹਰ ਬੱਸ ਨੂੰ ਵੱਖਰਾ ਸਫ਼ਰ ਮੰਨਿਆ ਜਾ ਸਕਦਾ ਹੈ ਅਤੇ ਵੱਖਰਾ ਕਿਰਾਇਆ ਦੇਣਾ ਪਵੇਗਾ। ਪਹਿਲਾਂ ਕਿਰਾਇਆ ਦੂਰੀ, ਜ਼ੋਨ ਅਤੇ ਬੱਸ ਕੰਪਨੀ ਮੁਤਾਬਕ ਵੱਖ-ਵੱਖ ਹੁੰਦਾ ਸੀ ਅਤੇ ਲੰਮੇ ਸਫ਼ਰ ਲਈ 2 ਪੌਂਡ ਤੋਂ ਕਾਫ਼ੀ ਵੱਧ ਸੀ।
Ad Position 22
No active advertisement
ਪਿਛਲੀ ਖ਼ਬਰ ਖਾਲਸਾ ਜਥਾ ਗੁਰਦੁਆਰਾ ਸਾਹਿਬ ਵਿਖੇ ਮੋਹਨ ਭਾਗਵਤ ਦੀ ਫੇਰੀ ’ ਤੋਂ ਬਾਅਦ ਪ੍ਰਬੰਧਕਾਂ ਨੂੰ ਧਮਕੀ ਅਗਲੀ ਖ਼ਬਰ ਜੈਗੁਆਰ ਲੈਂਡ ਰੋਵਰ ਵਲੋਂ 4,000 ਨੌਕਰੀਆਂ ਘਟਾਉਣ ਦਾ ਐਲਾਨ
Ad Position 24