ਬ੍ਰਿਟਿਸ਼ ਕੋਲੰਬੀਆ ਦੀਆਂ ਨਗਰ ਪਾਲਿਕਾ ਚੋਣਾਂ ’ ਚ ਨਿੱਤਰੇ 113 ਪੰਜਾਬੀ
72 ਸਾਲ ਬਾਅਦ ਫਿਰ ਮਿਸ਼ਨ ਦਾ ਮੇਅਰ ਬਣੇਗਾ ਪੰਜਾਬੀ
ਐਬਟਸਫੋਰਡ, 14 ਸਤੰਬਰ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦਆਂ 17 ਅਕਤੂਬਰ ਨੂੰ ਹੋ ਰਹੀਆਂ ਨਗਰ ਪਾਲਿਕਾ ਦੀਆਂ ਚੋਣਾਂ ਵਾਸਤੇ ਚੋਣ ਮੈਦਾਨ ਭਖ ਗਿਆ ਹੈ। ਬ੍ਰਿਟਿਸ਼ ਕੋਲੰਬੀਆ ’ਚ ਵਾਰਡ ਸਿਸਟਮ ਨਹੀਂ ਹੈ ਇਸ ਲਈ ਉਮੀਦਵਾਰ ਵਲੋਂ ਆਜ਼ਾਦ ਤੌਰ ’ਤੇ ਚੋਣ ਲੜੀ ਜਾਂਦੀ ਹੈ ਤੇ ਸਾਰੇ ਸ਼ਹਿਰ ’ਚੋਂ ਵੋਟਾਂ ਲੈਣੀਆਂ ਪੈਂਦੀਆਂ ਹਨ।
ਐਬਟਸਫੋਰਡ, 14 ਸਤੰਬਰ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦਆਂ 17 ਅਕਤੂਬਰ ਨੂੰ ਹੋ ਰਹੀਆਂ ਨਗਰ ਪਾਲਿਕਾ ਦੀਆਂ ਚੋਣਾਂ ਵਾਸਤੇ ਚੋਣ ਮੈਦਾਨ ਭਖ ਗਿਆ ਹੈ। ਬ੍ਰਿਟਿਸ਼ ਕੋਲੰਬੀਆ ’ਚ ਵਾਰਡ ਸਿਸਟਮ ਨਹੀਂ ਹੈ ਇਸ ਲਈ ਉਮੀਦਵਾਰ ਵਲੋਂ ਆਜ਼ਾਦ ਤੌਰ ’ਤੇ ਚੋਣ ਲੜੀ ਜਾਂਦੀ ਹੈ ਤੇ ਸਾਰੇ ਸ਼ਹਿਰ ’ਚੋਂ ਵੋਟਾਂ ਲੈਣੀਆਂ ਪੈਂਦੀਆਂ ਹਨ। ਬ੍ਰਿਟਿਸ਼ ਕੋਲੰਬੀਆ ਦੇ ਸਾਬਕਾ ਸਾਲਿਸਟਰ ਜਨਰਲ ਤੇ ਜਨਤਕ ਸੁਰੱਖਿਆ ਮੰਤਰੀ ਅਤੇ ਵੈਸਟ ਵੈਨਕੂਵਰ ਦੇ ਪਹਿਲੇ ਪੰਜਾਬੀ ਪੁਲਿਸ ਮੁਖੀ ਵਜੋਂ ਮਾਣ ਹਾਸਿਲ ਕਰਨ ਵਾਲੇ ਕਸ਼ਮੀਰ ਸਿੰਘ ‘ਕੈਸ਼’ ਹੀਡ ਰਿਚਮੰਡ ਤੋਂ ਮੇਅਰ ਉਮੀਦਵਾਰ ਹਨ। ਇਨ੍ਹਾਂ ਨਗਰ ਪਾਲਿਕਾ ਚੋਣਾਂ ਵਿਚ 113 ਪੰਜਾਬੀ ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ ਜਿਨ੍ਹਾਂ ਵਿਚ 13 ਮੇਅਰ, 66 ਕੌਂਸਲਰ, 32 ਸਕੂਲ ਟਰੱਸਟੀ, 2 ਪਾਰਕ ਬੋਰਡ ਕਮਿਸ਼ਨਰ ਤੇ ਇਕ ਰੀਜਨਲ ਡਾਇਰੈਕਟਰ ਵਾਸਤੇ ਉਮੀਦਵਾਰ ਚੋਣ ਮੈਦਾਨ ਵਿਚ ਨਿੱਤਰੇ ਹਨ ਜਦਕਿ ਬੰਗਲੂਰ ਦੇ ਇੰਜੀਨੀਅਰ ਹਰਸ਼ਾਨ ਰਮਾਦਾਸ ਫਰਨੀ ਤੋਂ ਮੇਅਰ ਅਤੇ ਆਂਧਰਾ ਪ੍ਰਦੇਸ਼ ਦੀ ਵਿਗਿਆਨੀ ਰਜੀਨਾ ਨਾਇਡੂ ਬਰਨਬੀ ਤੇ ਅਕਾਂਕਸ਼ਾ ਸਕਸੈਨਾ ਮਿਸ਼ਨ ਤੋਂ ਕੌਂਸਲਰ ਉਮੀਦਵਾਰ ਹਨ। ਬ੍ਰਿਟਿਸ਼ ਕੋਲੰਬੀਆ ਦੀਆਂ ਇਨ੍ਹਾਂ ਨਗਰ ਪਾਲਿਕਾ ਚੋਣਾਂ ਵਿਚ ਐਡਵੋਕੇਟ ਹੋਨਵੀਰ ਸਿੰਘ ਰੰਧਾਵਾ ਸਰੀ, ਸੁੱਖੀ ਧਾਮੀ ਤੇ ਪਾਲ ਮਾਹਲ ਐਬਟਸਫੋਰਡ, ਜਗਜੀਤ ਸਿੰਘ ‘ਜੈਗ’ ਗਿੱਲ ਤੇ ਹਰਕੈਨ ਸਿੰਘ ‘ਕੈਨੀ’ ਬੜੈਚ ਮਿਸ਼ਨ, ਸ਼ੂਜਨ ਬੈਂਸ ਵਾਈਟਰੌਕ, ਸੁਰਿੰਦਰਪਾਲ ਸਿੰਘ ਰਾਠੌਰ ਵਿਲੀਅਮਜ਼ ਲੇਕ, ਰੇਅ ਧਾਲੀਵਾਲ ਕੈਮਲੂਪਸ, ਕਰਨਜੀਤ ਸਿੰਘ ਬਰਨਜ਼ ਲੇਕ, ਸੁਖਦੇਵ ਕ੍ਰਿਸ਼ਨ ਪੋਟਰ ਅਲਬਰਨੀ ਤੇ ਰਿਸ਼ੀ ਸ਼ਰਮਾ ਸੈਨਿਚ ਤੋਂ ਮੇਅਰ ਦੇ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ। ਬ੍ਰਿਟਿਸ਼ ਕੋਲੰਬੀਆ ਦਾ ਮਿਸ਼ਨ ਇਕੋ ਇਕ ਅਜਿਹਾ ਸ਼ਹਿਰ ਹੈ ਜਿਥੇ 2 ਪੰਜਾਬੀ ਉਮੀਦਵਾਰਾਂ ਵਿਚਕਾਰ ਮੁਕਾਬਲਾ ਹੈ ਜਿਨ੍ਹਾਂ ’ਚ ਇਕ ਪੰਜਾਬੀ 72 ਸਾਲ ਬਾਅਦ ਫਿਰ ਮੇਅਰ ਦੀ ਕੁਰਸੀ ’ਤੇ ਬੈਠੇਗਾ। ਜ਼ਿਲ੍ਹਾ ਲੁਧਿਆਣਾ ਦੇ ਪਿੰਡ ਜੋਧਾਂ ਦੇ ਜੰਮਪਲ ਨਰਜੰਣ ਸਿੰਘ ਗਰੇਵਾਲ ਸੰਨ 1954 ’ਚ ਮਿਸ਼ਨ ਦੇ ਮੇਅਰ ਬਣੇ ਸਨ, ਜਿਨ੍ਹਾਂ ਨੂੰ ਕੈਨੇਡਾ ’ਚ ਪਹਿਲੇ ਪੰਜਾਬੀ ਮੇਅਰ ਬਣਨ ਦਾ ਮਾਣ ਪ੍ਰਾਪਤ ਹੈ। ਬ੍ਰਿਟਿਸ਼ ਕੋਲੰਬੀਆ ਦੇ ਇਤਿਹਾਸ ’ਚ ਇਹ ਪਹਿਲੀ ਵਾਰ ਹੈ ਕਿ ਏਨੀ ਵੱਡੀ ਗਿਣਤੀ ਵਿਚ ਪੰਜਾਬੀ ਨਗਰ ਪਾਲਿਕਾ ਚੋਣਾਂ ਵਿਚ ਹਿੱਸਾ ਲੈ ਰਹੇ ਹਨ। ਜਿਨ੍ਹਾਂ ਵਿਚ ਡੇਢ ਦਰਜਨ ਪੰਜਾਬਣਾਂ ਵੀ ਆਪਣੀ ਕਿਸਮਤ ਅਜ਼ਮਾ ਰਹੀਆਂ ਹਨ। ਇਨ੍ਹਾਂ ਚੋਣਾਂ ਵਿਚ ਡੇਵਿਡ ਗਰੇਵਾਲ, ਕੀਰਤ ਜੁਟਲਾ, ਰਾਜ ਮੁੰਦਰਾ ਤੇ ਯਾਦਵਿੰਦਰ ਮਾਂਗਟ ਵੈਨਕੁਵਰ, ਹੈਰੀ ਬੈਂਸ, ਰਿੱਕੀ ਬਾਜਵਾ, ਮਨਦੀਪ ਨਾਗਰਾ, ਪਰਦੀਪ ਕੌਰ ਕੂਨਰ, ਪਰਮਿੰਦਰ ਚੌਹਾਨ ਮੀਰਾ ਗਿੱਲ, ਸੁਹਾਨਾ ਗਿੱਲ, ਚੰਦਨ ਚਾਹਲ, ਰਾਹੁਲ ਗਿੱਲ, ਮਨੂੰ ਸ਼ਰਮਾ, ਵਿੱਕੀ ਉਪਲ, ਸ਼ੀਨਾ ਵਿਰਮਾਨੀ ਸਰੀ, ਦੇਵ ਸਿੱਧੂ, ਅਮਰੀਕ ਨਾਰੰਗ, ਪ੍ਰੀਤ ਰਾਏ, ਰੁਪਿੰਦਰ ਕੌਰ ਰੂਪੀ, ਕੰਡਾ ਰਾਜਵਾਨ, ਜੈਗ ਸਿੱਧੂ ਤੇ ਜਸਮੀਤ ਸਿੰਘ ਫੂਲਕਾ ਐਬਟਸਫੋਰਡ, ਬੌਬ ਬਸੰਤੀ, ਡੇਲ ਬੈਂਸ, ਜੱਸੀ ਢਿੱਲੋਂ ਤੇ ਮਾਈਕ ਗਿੱਲ ਰਿਚਮੰਡ, ਅਵਤਾਰ ਢੀਂਡਸਾ ਤੇ ਉੱਘੇ ਪੱਤਰਕਾਰ ਕਿਰਨ ਸਿੰਘ ਬਰਨਬੀ, ਜੈਨੀਫਰ ਜੌਹਲ, ਜੈਸੀ ਦੁਸਾਂਝ, ਪਾਲ ਭਿੰਡਰ, ਇਕਜੋਤ ਕੌਰ ਸੰਧੂ, ਜੱਟ ਪੁਰੀ, ਤੇ ਪਵਨ ਜੋਸ਼ੀ ਡੈਲਟਾ, ਪਾਲ ਮਿਨਹਾਸ ਨਿਊਵੈਸਟਮਿਨਸਟਰ, ਭੁਪਿੰਦਰ ਸਿੰਘ ਜੌਹਰ ਮੈਪਲ ਰਿੱਜ, ਜਸਵਿੰਦਰ ਕੌਰ ਜਸ ਬੈਂਸ, ਕੁਲਵਿੰਦਰ ਸਿੰਘ ‘ਕਿਨ’ ਹੇਰਾਰ, ਅਮਨ ਖਹਿਰਾ, ਇੰਦਰ ਨਰਵਾਲ, ਸ਼ਰਨ ਸੰਧੂ, ਮੈਨੀ ਰਾਏ, ਗੈਰੀ ਸੰਘੇੜਾ ਤੇ ਰਵ ਸੰਘੇੜਾ ਮਿਸ਼ਨ, ਜੇ ਸਿੱਧੂ ਵੈਸਟ ਵੈਨਕੂਵਰ, ਬੱਲ ਗਰੇਵਾਲ, ਇੰਦੀ ਢੱਲ ਤੇ ਮੋਹਿਨੀ ਸਿੰਘ ਕਲੋਲਨਾ, ਪੁਨੀਤ ਸਿੰਘ ‘ਰਾਜ’ ਉਬਏ ਵਾਈਟ ਰੌਕ, ਬਿਲ ਸਰਾਏ ਕੈਮਲੂਪਸ, ਵਰਨਨ ਦੇ ਮੇਅਰ ਰਹੇ ਇਕਬਾਲ ਮੰਡ ਹੁਣ ਕੌਂਸਲਰ ਉਮੀਦਵਾਰ, ਸਰਬ ਰਾਏ ਲੈਂਗਲੀ ਟਾਊਨਸ਼ਿਪ, ਗੁਰਜੀਤ ਢਿੱਲੋਂ ਤੇ ਸਿੰਮੀ ਪਰਮਾਰ ਤੇ ਜੈਸੀ ਜੰਜੂਆ ਪ੍ਰਿੰਸ ਜਾਰਜ, ਦਿਲਜੀਤ ਸਿੰਘ ਹੁੰਦਲ ਤੇ ਸੈਮ ਅਟਵਾਲ ਪੋਰਟ ਅਲੁਰਨੀ, ਗੁਰਪ੍ਰੀਤ ਸਿੰਘ, ਰੂਬੀ ਸਿੱਧੂ ਕੋਮੌਕਸ, ਦਵਿੰਦਰ ਸਿੰਘ ਸੰਧੂ ਪਨਟਿਕਟਨ, ਸਰਬਜੀਤ ਰਾਏ ਓਈਸਿਸ, ਭੁਪਿੰਦਰ ਧਾਲੀਵਾਲ ਔਲੀਵਰ, ਕੈਸ ਤਾਇਲ ਕੁਕਿਟਲਮ ਤੇ ਰੀਤ ਸਿੰਘ ਪਿੱਟਮਿੱਡੋ ਤੋਂ ਕੌਂਸਲਰ ਉਮੀਦਵਾਰ ਹਨ। ਬਿ੍ਟਿਸ਼ ਕੋਲੰਬੀਆ ’ਚ ਹਰ 4 ਸਾਲ ਬਾਅਦ ਨਗਰ ਪਾਲਿਕਾ ਦੀਆਂ ਚੋਣਾਂ ਹੁੰਦੀਆਂ ਹਨ ਉਥੇ ਸਕੂਲ ਬੋਰਡ ਵਾਸਤੇ ਸਕੂਲ ਟਰੱਸਟੀ ਚੁਣੇ ਜਾਂਦੇ ਹਨ। 17 ਅਕਤੂਬਰ ਨੂੰ ਹੋ ਰਹੀਆਂ ਇਨ੍ਹਾਂ ਚੋਣਾਂ ਵਿਚ ਗੁਰਪ੍ਰੀਤ ਕੌਰ, ਪ੍ਰੀਤੀ ਫਰੀਦਕੋਟ ਤੇ ਰੌਬ ਨਿੱਜਰ ਵੈਨਕੂਵਰ, ਗੁਰਪ੍ਰੀਤ ਗੈਰੀ ਥਿੰਦ, ਹਰਜੀਤ ਭੁੱਲਰ, ਅੰਮ੍ਰਿਤ ਬੜਿੰਗ, ਗੁਰਲੀਨ ਕੌਰ ਚਾਹਲ, ਨੂਰ ਚੀਮਾ ਤੇ ਮੀਨਾ ਕੋਛੜ ਸਰੀ, ਤੇਜਵੀਰ ਪੰਧੇਰ, ਅਰਸ਼ ਕਲੇਰ, ਵਿਨੇ ਵੜੈਚ, ਰਾਜ ਪਤਾਰਾ, ਰੁਪਿੰਦਰ ਬਰਾੜ, ਅਮਨਦੀਪ ਸਿੰਘ ਤੇ ਰਾਜਵਿੰਦਰ ਸੰਧੂ ਐਬਟਸਫੋਰਡ, ਪਾਲ ਗਿੱਲ, ਸ਼ਿਵ ਰਾਏ, ਮੀਨਾ ਸੱਗੂ, ਸ਼ੈਰੀ ਸੰਘੇੜਾ ਮਿਸ਼ਨ, ਐਥਨ ਕੰਗ ਤੇ ਅਯੂਸਾ ਕੰਗ ਰਿਚਮੰਡ, ਨਿਰਮਲ ਕੌਰ ‘ਨਿੰਮੀ’ ਡੌਲਾ, ਅਮੀਨ ਢਿੱਲੋਂ, ਅਮਰ ਹੁੰਦਲ, ਗੁਰਮਿੰਦਰ ਕਾਹਲੋਂ ਤੇ ਸਾਗਰ ਸੰਘੋੜਾ ਡੈਲਟਾ, ਅਸ਼ੋਕ ਕੁਮਾਰ ਵਰਮਾ ਕਲੋਨਾ, ਜਿੰਮੀ ਜੌਹਲ ਤੇ ਜੋ ਕੰਗ ਕੈਮਲੂਪਸ, ਮਨਪ੍ਰੀਤ ਬਰਾੜ ਸਮਰਲੈਂਡ, ਰੋਜ਼ੀ ਮਿਨਹਾਸ ਕੁਕਿਟਲਮ, ਮਾਈਕ ਮਿਨਹਾਸ ਸੂਕੇ ਤੋਂ ਸਕੂਲ ਟਰੱਸਟੀ ਉਮੀਦਵਾਰ ਹਨ। ਜੈਸ ਵਿਰਦੀ ਦੇ ਅਮੰਡਾ ਬੈਂਸ ਵੈਨਕੂਵਰ ਪਾਰਕ ਬੋਰਡ ਵਾਸਤੇ ਕਮਿਸ਼ਨਰ ਉਮੀਦਵਾਰ ਹਨ ਜਦਕਿ ਫਰੇਜ਼ਰ ਵੈਲੀ ਰੀਜਨਲ ਡਿਸਟ੍ਰਿਕ ਦੇ ਡਾਇਰੈਕਟਰ ਦੀ ਚੋਣ ਵਿਚ ਜੈਗ ਰੰਧਾਵਾ ਆਪਣੀ ਕਿਸਮਤ ਅਜ਼ਮਾ ਰਿਹਾ ਹੈ। ਇਹ 17 ਅਕਤੂਬਰ ਨੂੰ ਹੀ ਪਤਾ ਲੱਗੇਗਾ ਕਿ ਇਨ੍ਹਾਂ ਪੰਜਾਬੀ ਉਮੀਦਵਾਰਾਂ ’ਚੋਂ ਕਿੰਨੇ ਸਫਲ ਹੁੰਦੇ ਹਨ। ਡਾ. ਪਾਲ ਢਿੱਲੋਂ ਸੀਚਲਟ ਤੋਂ ਮੇਅਰ ਉਮੀਦਵਾਰ ਹਨ।