‘ ਮਿਸਟਰ ਸਿੰਘ ’ ਵਲੋਂ ਮੁਫ਼ਤ ਲੰਗਰ ਵਰਤਾਏ ਜਾਣ ਦਾ ਕੀਤਾ ਜਾ ਰਿਹੈ ਸ਼ਲਾਘਾਯੋਗ ਉਪਰਾਲਾ
10 ਲੱਖ ਲੋੜਵੰਦਾਂ ਨੂੰ ਲੰਗਰ ਵਰਤਾਉਣ ਦਾ ਮਿਥਿਆ ਟੀਚਾ 2 ਮਹੀਨਿਆਂ ’ਚ 15 ਹਜ਼ਾਰ ਲੋੜਵੰਦਾਂ ਨੂੰ ਛਕਾਇਆ ਭੋਜਨ ਵੈਨਕੂਵਰ, 14 ਸਤੰਬਰ (ਮਲਕੀਤ ਸਿੰਘ)- ਵੈਨਕੂਵਰ ਦੇ ਡਾਊਨਟਾਊਨ ਈਸਟਸਾਈਡ ਅਤੇ ਹੇਸਟਿੰਗ ਸਟਰੀਟ ਨੇੜੇ ਰਹਿੰਦੇ ਬੇਘਰੇ, ਗਰੀਬ ਅਤੇ ਹੋਰ ਮੁਸ਼ਕਲ ਹਾਲਾਤ ਵਿਚ ਜੀਵਨ ਬਤੀਤ ਕਰ ਰਹੇ ਸੈਂਕੜੇ ਲੋਕਾਂ ਲਈ ਇੱਕ ਅਣਪਛਾਤਾ ਵਿਅਕਤੀ ਮਨੁੱਖਤਾ ਦੀ ਮਿਸਾਲ ਬਣ ਕੇ ਸਾਹਮਣੇ ਆਇਆ ਹੈ। ਆਪਣਾ ਅਸਲੀ ਨਾਂਅ ਅਤੇ ਚਿਹਰਾ ਲੋਕਾਂ ਤੋਂ ਲੁਕਾ ਕੇ ਰੱਖਣ ਵਾਲਾ ਪੰਜਾਬੀ ਮੂਲ ਦਾ ਇਹ ਸੇਵਾਦਾਰ ‘ਮਿਸਟਰ ਸਿੰਘ’ ਵਜੋਂ ਪ੍ਰਚਲਤ ਹੋ ਚੁੱਕਾ ਹੈ ਅਤੇ ਉਹ ਪਿਛਲੇ 2 ਮਹੀਨਿਆਂ ਦੌਰਾਨ ਲਗਭਗ 15,000 ਲੋਕਾਂ ਨੂੰ ਮੁਫ਼ਤ ਲੰਗਰ ਵਰਤਾ ਚੁੱਕਾ ਹੈ।
10 ਲੱਖ ਲੋੜਵੰਦਾਂ ਨੂੰ ਲੰਗਰ ਵਰਤਾਉਣ ਦਾ ਮਿਥਿਆ ਟੀਚਾ 2 ਮਹੀਨਿਆਂ ’ਚ 15 ਹਜ਼ਾਰ ਲੋੜਵੰਦਾਂ ਨੂੰ ਛਕਾਇਆ ਭੋਜਨ ਵੈਨਕੂਵਰ, 14 ਸਤੰਬਰ (ਮਲਕੀਤ ਸਿੰਘ)- ਵੈਨਕੂਵਰ ਦੇ ਡਾਊਨਟਾਊਨ ਈਸਟਸਾਈਡ ਅਤੇ ਹੇਸਟਿੰਗ ਸਟਰੀਟ ਨੇੜੇ ਰਹਿੰਦੇ ਬੇਘਰੇ, ਗਰੀਬ ਅਤੇ ਹੋਰ ਮੁਸ਼ਕਲ ਹਾਲਾਤ ਵਿਚ ਜੀਵਨ ਬਤੀਤ ਕਰ ਰਹੇ ਸੈਂਕੜੇ ਲੋਕਾਂ ਲਈ ਇੱਕ ਅਣਪਛਾਤਾ ਵਿਅਕਤੀ ਮਨੁੱਖਤਾ ਦੀ ਮਿਸਾਲ ਬਣ ਕੇ ਸਾਹਮਣੇ ਆਇਆ ਹੈ। ਆਪਣਾ ਅਸਲੀ ਨਾਂਅ ਅਤੇ ਚਿਹਰਾ ਲੋਕਾਂ ਤੋਂ ਲੁਕਾ ਕੇ ਰੱਖਣ ਵਾਲਾ ਪੰਜਾਬੀ ਮੂਲ ਦਾ ਇਹ ਸੇਵਾਦਾਰ ‘ਮਿਸਟਰ ਸਿੰਘ’ ਵਜੋਂ ਪ੍ਰਚਲਤ ਹੋ ਚੁੱਕਾ ਹੈ ਅਤੇ ਉਹ ਪਿਛਲੇ 2 ਮਹੀਨਿਆਂ ਦੌਰਾਨ ਲਗਭਗ 15,000 ਲੋਕਾਂ ਨੂੰ ਮੁਫ਼ਤ ਲੰਗਰ ਵਰਤਾ ਚੁੱਕਾ ਹੈ। ਉਸ ਵੱਲੋਂ ਹਰ ਰੋਜ਼ 200 ਤੋਂ ਵੱਧ ਮੁਫ਼ਤ ਗਰਮ ਭੋਜਨ ਦੇ ਡੱਬੇ ਲੰਗਰ ਦੇ ਰੂਪ ਵਿਚ ਵੰਡੇ ਜਾ ਰਹੇ ਹਨ। ਉਸ ਦਾ ਟੀਚਾ 10 ਲੱਖ ਭੋਜਨ ਲੋੜਵੰਦ ਲੋਕਾਂ ਤੱਕ ਪਹੁੰਚਾਉਣ ਦਾ ਹੈ। ਉਸ ਲਈ ਇਹ ਸੇਵਾ ਸਿਰਫ਼ ਕਿਸੇ ਭੁੱਖੇ ਵਿਅਕਤੀ ਨੂੰ ਖਾਣਾ ਦੇਣ ਤੱਕ ਸੀਮਤ ਨਹੀਂ ਹੈ, ਸਗੋਂ ਉਹ ਲੰਗਰ ਦੀ ਸੇਵਾ ਕਰਦਿਆਂ ਸਬੰਧਿਤ ਲੋਕਾਂ ਨਾਲ ਗੱਲਬਾਤ ਕਰਦਾ ਹੈ, ਉਨ੍ਹਾਂ ਦਾ ਹਾਲ-ਚਾਲ ਪੁੱਛਦਾ ਹੈ ਅਤੇ ਇਹ ਅਹਿਸਾਸ ਕਰਵਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਸਮਾਜ ਵਿੱਚ ਉਨ੍ਹਾਂ ਦੀ ਪਰਵਾਹ ਕਰਨ ਵਾਲਾ ਵੀ ਕੋਈ ਹੈ। ਇਸ ਸੇਵਾ ਨੂੰ ਲਗਾਤਾਰ ਚਲਾਉਣ ਲਈ ‘ਮਿਸਟਰ ਸਿੰਘ’ ਨੇ ਇਕ ਵਿਅਕਤੀ ਨੂੰ ਪੂਰੇ ਸਮੇਂ ਲਈ ਨੌਕਰੀ ’ਤੇ ਵੀ ਰੱਖਿਆ ਹੋਇਆ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਲੋਕਾਂ ਵਲੋਂ ਉਸ ਦੀ ਸੇਵਾ ਲਈ ਆਰਥਿਕ ਸਹਾਇਤਾ ਦੀ ਪੇਸ਼ਕਸ਼ ਕੀਤੀ ਗਈ, ਪਰ ਉਸ ਨੇ ਇਸ ਨੂੰ ਸਵੀਕਾਰ ਨਹੀਂ ਕੀਤਾ। ‘ ਮਿਸਟਰ ਸਿੰਘ’ ਅਨੁਸਾਰ ਉਹ ਹੁਣ ਤੱਕ ਇੱਕ ਲੱਖ ਡਾਲਰ ਤੋਂ ਵੱਧ ਦੀਆਂ ਦਾਨ ਪੇਸ਼ਕਸ਼ਾਂ ਠੁਕਰਾ ਚੁੱਕਾ ਹੈ। ਉਸ ਦਾ ਕਹਿਣਾ ਹੈ ਕਿ ਸ਼ੁਰੂ ਤੋਂ ਹੀ ਉਸ ਦਾ ਇਰਾਦਾ ਇਹ ਸੇਵਾ ਆਪਣੀ ਕਮਾਈ ਦੇ ਪੈਸਿਆਂ ਨਾਲ ਕਰਨ ਦਾ ਸੀ ਅਤੇ ਉਹ ਇਸੇ ਤਰ੍ਹਾਂ ਇਸ ਨੂੰ ਜਾਰੀ ਰੱਖਣਾ ਚਾਹੁੰਦਾ ਹੈ।